ਭੈਣ ਨੇ ਫੋਨ ਕਰ ਕੇ ਪਤੀ ਦੀ ਸ਼ਿਕਾਇਤ ਕੀਤੀ, ਭਰਾ ਨੇ ਜੀਜੇ ਦੀ ਕਰ ਦਿੱਤੀ ਹੱਤਿਆ
Tuesday, Jan 16, 2024 - 11:30 AM (IST)
ਨਵੀਂ ਦਿੱਲੀ- ਦੱਖਣੀ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਵਿੱਚ ਇੱਕ 39 ਸਾਲਾ ਵਿਅਕਤੀ ਨੂੰ ਉਸ ਦੇ ਸਾਲੇ ਨੇ ਆਪਣੇ ਦੋਸਤਾਂ ਦੀ ਮਦਦ ਨਾਲ ਘਰੋਂ ਘਸੀਟਿਆ ਅਤੇ ਫਿਰ ਬੇਰਹਿਮੀ ਨਾਲ ਕੁੱਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੁਲਸ ਨੇ ਸੋਮਵਾਰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਦੀ ਭੈਣ ਨੇ ਆਪਣੇ ਪਤੀ ਨਾਲ ਝਗੜੇ ਪਿੱਛੋਂ ਆਪਣੇ ਭਰਾ ਨੂੰ ਫੋਨ ਕਰ ਕੇ ਸ਼ਿਕਾਇਤ ਕੀਤੀ ਸੀ। ਇਹ ਘਟਨਾ 29 ਦਸੰਬਰ ਨੂੰ ਵਾਪਰੀ ਸੀ ਜਿਸ ਵਿੱਚ ਰਾਕੇਸ਼ ਜ਼ਖਮੀ ਹੋ ਗਿਆ ਸੀ। ਰਾਕੇਸ਼ ਦੀ ਸੋਮਵਾਰ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।
ਇਸ ਘਟਨਾ ਦੀ ਕਥਿਤ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਵੀਡੀਓ ’ਚ ਕੁਝ ਲੋਕ ਰਾਕੇਸ਼ ਨੂੰ ਘਰ ਤੋਂ ਘਸੀਟਦੇ ਹੋਏ, ਉਸ ਨੂੰ ਲੱਤਾਂ ਤੇ ਪੱਥਰਾਂ ਨਾਲ ਮਾਰਦੇ ਨਜ਼ਰ ਆ ਰਹੇ ਹਨ। ਬਾਅਦ ’ਚ ਉਹ ਜ਼ਖਮੀ ਰਾਕੇਸ਼ ਨੂੰ ਸੜਕ ’ਤੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।