ਗਰਮ ਪਾਣੀ ਪਿੱਛੇ ਲੜ ਪਏ ਦੋ ਭਰਾ, ਵੱਡੇ ਨੇ ਛੋਟੇ ਭਰਾ ਦਾ ਕਰ ''ਤਾ ਕਤਲ (ਵੀਡੀਓ)
Sunday, Nov 17, 2024 - 06:57 PM (IST)
ਜੈਤੋ (ਜਿੰਦਲ)- ਜੈਤੋ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਗਰਮ ਪਾਣੀ ਪਿੱਛੇ ਦੋ ਸਕੇ ਭਰਾਵਾਂ ਵਿਚ ਛਿੜਿਆ ਵਿਵਾਦ ਇੰਨਾ ਵਧ ਗਿਆ ਵੱਡੇ ਭਰਾ ਨੇ ਛੋਟੇ ਭਰਾ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਅੱਜ ਜੈਤੋ ਦੇ ਟਿੱਬੀ ਸਾਹਿਬ ਰੋਡ 'ਤੇ ਰਹਿੰਦੇ ਜੀਤ ਰਾਮ ਦੇ ਪੁੱਤਰ ਗੀਤਾ ਸਿੰਘ ਨੇ ਆਪਣੇ ਸਕੇ ਛੋਟੇ ਭਰਾ ਕੁਲਦੀਪ ਸਿੰਘ ਦਾ ਤੇਜ਼ ਹਥਿਆਰ ਨਾਲ ਕਤਲ ਕਰ ਦਿੱਤਾ। ਦੇਰ ਰਾਤ ਜਦੋਂ ਕੁਲਦੀਪ ਸਿੰਘ ਨਹਾਉਣ ਲਈ ਪਾਣੀ ਗਰਮ ਕਰ ਰਿਹਾ ਸੀ ਤਾਂ ਉਸ ਦੇ ਵੱਡੇ ਭਰਾ ਨੇ ਆਪ ਨਹਾਉਣ ਦੀ ਜ਼ਿੱਦ ਕੀਤੀ ਅਤੇ ਇਸੇ ਹੀ ਖਿੱਚੋਤਾਣ ਨੂੰ ਲੈ ਕੇ ਦੋਵੇਂ ਹੱਥੋਪਾਈ ਹੋ ਗਏ। ਲੜਾਈ ਇੰਨੀ ਵੱਧ ਗਈ ਕਿ ਉਸ ਨੇ ਆਪਣੇ ਸਕੇ ਭਰਾ ਦਾ ਤੇਜ਼ ਹਥਿਆਰ ਨਾਲ ਕਤਲ ਕਰ ਦਿੱਤਾ, ਜਿਸ ਦੇ ਚਲਦਿਆਂ ਕੁਲਦੀਪ ਸਿੰਘ (23) ਆਪਣੇ ਘਰ ਤੋਂ ਲਗਭਗ 400 ਤੋਂ 500 ਮੀਟਰ ਦੀ ਦੂਰੀ 'ਤੇ ਦੂਜੀ ਗਲੀ ਵਿੱਚ ਜਾ ਕੇ ਡਿੱਗ ਗਿਆ ਅਤੇ ਉਸ ਸਮੇਂ ਉਹ ਖ਼ੂਨ ਦੇ ਨਾਲ ਲਥਪਥ ਹੋਇਆ ਪਿਆ ਸੀ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਛੁੱਟੀ ਦਾ ਐਲਾਨ
ਇਸ ਤੋਂ ਬਾਅਦ ਗਲੀ ਦੇ ਕੁਝ ਲੋਕਾਂ ਵੱਲੋਂ ਇਸ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਜੈਤੋ ਵਿਖੇ ਪਹੁੰਚਾਇਆ ਗਿਆ, ਜਿੱਥੋਂ ਇਸ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ। ਬਾਅਦ ਵਿੱਚ ਉਸ ਨੂੰ ਸਿਵਿਲ ਹਸਪਤਾਲ ਕੋਟਕਪੂਰਾ ਵਿਖੇ ਲਿਜਾਇਆ ਗਿਆ। ਹਸਪਤਾਲ ਵਿੱਚ ਮੌਜੂਦ ਡਾਕਟਰਾਂ ਵੱਲੋਂ ਕੁਲਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਥਾਣਾ ਜੈਤੋ ਦੇ ਐੱਸ. ਐੱਚ. ਓ. ਹਰਪ੍ਰੀਤ ਸਿੰਘ ਏ. ਐੱਸ. ਆਈ. ਇਕਬਾਲ ਸਿੰਘ ਸਮੇਤ ਸਮੁੱਚੀ ਹੀ ਟੀਮ ਵੱਲੋਂ ਘਟਨਾ 'ਤੇ ਪਹੁੰਚ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਅਤੇ ਦੋਸ਼ੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਦੀ ਗ੍ਰਿਫ਼ਤ ਤੋਂ ਦੋਸ਼ੀ ਬਾਹਰ ਦੱਸਿਆ ਜਾ ਰਿਹਾ ਹੈ। ਮੁਹੱਲੇ ਦੇ ਕੁਝ ਲੋਕਾਂ ਨੇ ਦੱਸਿਆ ਕਿ ਮਾਮੂਲੀ ਤਕਰਾਰ ਨੂੰ ਲੈ ਕੇ ਹੀ ਸਕੇ ਭਰਾ ਵੱਲੋਂ ਆਪਣੇ ਸਕੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਡੀਜੇ ਦਾ ਕੰਮ ਕਰਦਾ ਸੀ ਅਤੇ ਰਾਤ ਵੀ ਉਹ ਕਿਸੇ ਪ੍ਰੋਗਰਾਮ ਉੱਪਰ ਜਾਣ ਲਈ ਹੀ ਤਿਆਰ ਹੋ ਰਿਹਾ ਸੀ।
ਇਹ ਵੀ ਪੜ੍ਹੋ- ਪਹਿਲਾਂ ਔਰਤ ਦੀ ਨਹਾਉਂਦੀ ਦੀ ਬਣਾ ਲਈ ਵੀਡੀਓ, ਫਿਰ ਕੀਤਾ ਉਹ ਜੋ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8