ਫ਼ੌਜਣ ਨੇ ਆਸ਼ਕਾਂ ਨੂੰ ਘਰ ਬੁਲਾ ਕੇ ਮਰਵਾ ''ਤਾ ਫ਼ੌਜੀ ਪਤੀ

Thursday, Nov 21, 2024 - 06:41 PM (IST)

ਫ਼ੌਜਣ ਨੇ ਆਸ਼ਕਾਂ ਨੂੰ ਘਰ ਬੁਲਾ ਕੇ ਮਰਵਾ ''ਤਾ ਫ਼ੌਜੀ ਪਤੀ

ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ ਦੇ ਪਿੰਡ ਬਾਲੀਆ ਮੰਜਪੁਰ ਵਿਆਹੁਤਾ ਔਰਤ ਵੱਲੋਂ ਨਜ਼ਾਇਜ ਸਬੰਧਾਂ ਦੇ ਚੱਲਦੇ ਹੋਏ ਆਪਣੇ ਦੋ ਆਸ਼ਕ ਪ੍ਰੇਮੀਆਂ ਕੋਲੋਂ ਆਪਣੇ ਸਾਬਕਾ ਫ਼ੌਜੀ ਪਤੀ ਨੂੰ ਮਰਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਵੇਰਵਿਆਂ ਅਨੁਸਾਰ ਜਸਵਿੰਦਰ ਕੌਰ ਪਤਨੀ ਸੁਖਦੇਵ ਸਿੰਘ (42) ਸਪੁੱਤਰ ਪ੍ਰੇਮ ਸਿੰਘ ਵਾਸੀ ਬਾਲੀਆ ਮੰਝਪੁਰ,  ਹਾਲ ਵਾਸੀ ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ), ਜਿਸਦੇ ਕਿ ਗੈਰ ਮਰਦਾਂ ਨਾਲ ਨਜ਼ਾਇਜ ਸਬੰਧ ਸਨ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਆਉਣ ਵਾਲਿਆਂ ਲਈ ਅਹਿਮ ਖ਼ਬਰ: 24 ਨਵੰਬਰ ਨੂੰ ਬੰਦ ਰਹੇਗੀ ਇਹ ਸੜਕ

ਬੀਤੀ ਰਾਤ ਜਦੋਂ ਉਸਦਾ ਪਤੀ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ ਤਾਂ ਉਕਤ ਔਰਤ ਨੇ ਆਪਣੇ ਆਸ਼ਕ ਪ੍ਰੇਮੀਆਂ ਨੂੰ ਸੱਦ ਲਿਆ ਅਤੇ ਉਨ੍ਹਾਂ ਨਾਲ ਮਿਲਕੇ ਸੁਖਦੇਵ ਸਿੰਘ ਦਾ ਸਿਰਹਾਣੇ ਨਾਲ ਮੂੰਹ-ਸਿਰ ਘੁੱਟ ਕੇ ਉਸਨੂੰ ਮਾਰ ਦਿੱਤਾ । ਜਿਸ ਦੌਰਾਨ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ।

ਇਹ ਵੀ ਪੜ੍ਹੋ- 3 ਮਹੀਨੇ ਨਹੀਂ ਚੱਲਣਗੀਆਂ ਟਰੇਨਾਂ, ਜਾਣੋ ਵੱਡੀ ਅਪਡੇਟ

ਇਸ ਦੌਰਾਨ ਤੇਜਿੰਦਰ ਸਿੰਘ ਬੱਲ ਚੌਂਕੀ ਇੰਚਾਰਜ ਨੇ ਉਕਤ ਔਰਤ ਅਤੇ ਉਸਦੇ ਦੋਵੇਂ ਆਸ਼ਕ ਕਾਤਲਾਂ ਜਿਨ੍ਹਾਂ ਦੀ ਪਹਿਚਾਣ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਭੁੱਲਰ ਬੇਟ, ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਪੁਲਸ ਨੇ ਦੋਸ਼ੀਆਂ ਖ਼ਿਲਾਫ਼  ਥਾਣਾ ਬਿਆਸ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਤੋਂ ਉੱਡਣ ਵਾਲੀਆਂ ਸਾਰੀਆਂ ਫਲਾਈਟਾਂ ਦਾ ਬਦਲਿਆ ਸਮਾਂ, ਜਾਣੋ ਅਪਡੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News