ਅਫ਼ਗਾਨਿਸਤਾਨ ’ਚ ਦਹਿਸ਼ਤ ’ਚ ਹਿੰਦੂ-ਸਿੱਖ ਲੋਕ, ਸਿਰਸਾ ਦੀ ਜੈਸ਼ੰਕਰ ਨੂੰ ਅਪੀਲ- ਭਾਰਤੀਆਂ ਦੀ ਮਦਦ ਕਰੋ

Tuesday, Aug 17, 2021 - 12:45 PM (IST)

ਨਵੀਂ ਦਿੱਲੀ— ਤਾਲਿਬਾਨ ਦੇ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਬਜ਼ਾ ਜਮਾਉਣ ਤੋਂ ਬਾਅਦ ਲੋਕ ਡਰ ਦੇ ਮਾਰੇ ਦੇਸ਼ ਛੱਡ ਕੇ ਦੌੜ ਰਹੇ ਹਨ। ਅਫ਼ਗਾਨਿਸਤਾਨ ਦੀ ਜਨਤਾ ਵਿਚ ਡਰ ਦਾ ਮਾਹੌਲ ਹੈ, ਉੱਥੇ ਹੀ ਦੁਨੀਆ ਭਰ ਵਿਚ ਇਹ ਚਿੰਤਾ ਦਾ ਵਿਸ਼ਾ ਹੈ। ਅੱਤਵਾਦ ਦੇ ਇਸ ਮਾਹੌਲ ਵਿਚ ਅਫ਼ਗਾਨਿਸਤਾਨ ਦੇ ਮੌਜੂਦਾ ਰਾਸ਼ਟਰਪਤੀ ਅਸ਼ਰਫ ਗਨੀ ਜਾਨ ਬਚਾਉਣ ਲਈ ਅਫ਼ਗਾਨਿਸਤਾਨ ਛੱਡ ਕੇ ਦੌੜ ਗਏ। ਇਸ ਅਫੜਾ-ਦਫੜੀ ਵਿਚ ਭਾਰਤ ਸਮੇਤ ਕਈ ਦੇਸ਼ਾਂ ਦੇ ਨਾਗਰਿਕ ਅਫ਼ਗਾਨਿਸਤਾਨ ’ਚ ਫਸੇ ਹੋਏ ਹਨ ਅਤੇ ਨਾਗਰਿਕਾਂ ਨੂੰ ਹਵਾਈ ਜਹਾਜ਼ਾਂ ਤੋਂ ਏਅਰਲਿਫਟ ਕਰ ਰਹੇ ਹਨ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਚ ਵਿਗੜੇ ਹਾਲਾਤ, ਸਿਰਸਾ ਨੇ ਟਵੀਟ ਕਰ ਕਿਹਾ- ‘ਸਿੱਖ ਅਤੇ ਹਿੰਦੂ ਪਰਿਵਾਰ ਸੁਰੱਖਿਅਤ’

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਚ ਵਿਗੜੇ ਹਾਲਾਤ; ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਨਾਗਰਿਕਾਂ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ

ਅਫ਼ਗਾਨਿਸਤਾਨ ’ਚ ਵਿਗੜੇ ਹਾਲਾਤਾਂ ਦਰਮਿਆਨ ਕੁਝ ਹਿੰਦੂ-ਸਿੱਖ ਲੋਕ ਵੀ ਫਸੇ ਹੋਏ ਹਨ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ 320 ਸਿੱਖ-ਹਿੰਦੂ ਲੋਕਾਂ ਨੇ ਕਾਬੁਲ ਦੇ ਗੁਰਦੁਆਰਾ ਸਾਹਿਬ ’ਚ ਸ਼ਰਨ ਲਈ ਹੋਈ ਹੈ। ਕੁਝ ਲੋਕ ਇੱਥੋਂ ਦੇ ਰਹਿਣ ਵਾਲੇ ਹਨ ਅਤੇ ਕੁਝ ਲੋਕ ਗਜ਼ਨੀ ਅਤੇ ਜਲਾਲਾਬਾਦ ਤੋਂ ਗੁਰਦੁਆਰਾ ਸਾਹਿਬ ਪੁੱਜੇ। ਇਹ ਹਿੰਦੂ-ਸਿੱਖ ਲੋਕ ਦਹਿਸ਼ਤ ਦੇ ਮਾਹੌਲ ’ਚ ਹਨ। ਉਹ ਅੰਬੈਂਸੀ ਨਾਲ ਵੀ ਸੰਪਰਕ ਨਹੀਂ ਕਰ ਪਾ ਰਹੇ ਹਨ। 

PunjabKesari

ਸਿਰਸਾ ਨੇ ਟਵਿੱਟਰ ’ਤੇ ਇਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਇੱਥੋਂ ਦੇ ਹਵਾਈ ਅੱਡੇ ’ਤੇ ਵੀ ਬਹੁਤ ਸਾਰੇ ਲੋਕ ਫਸੇ ਹੋਏ ਹਨ, ਕੱਲ੍ਹ ਰਾਤ ਮੇਰੀ 17 ਲੋਕਾਂ ਨਾਲ ਮੇਰੀ ਗੱਲਬਾਤ ਹੋਈ। ਇਹ 17 ਭਾਰਤੀ ਕਾਬੁਲ ਹਵਾਈ ਅੱਡੇ ’ਤੇ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੈ। ਇਹ ਲੋਕ ਦਹਿਸ਼ਤ ਵਿਚ ਹਨ ਕਿ ਜਦੋਂ ਸੱਤਾ ਪਰਿਵਰਤਨ ਹੋਵੇਗਾ ਤਾਂ ਉਨ੍ਹਾਂ ਦੀ ਜਾਨ ’ਤੇ ਬਹੁਤ ਵੱਡਾ ਖ਼ਤਰਾ ਬਣ ਜਾਵੇਗਾ। ਕੁਝ ਇਹ ਲੋਕ ਅੰਬੈਂਸੀ ਦੇ ਆਲੇ-ਦੁਆਲੇ ਦੇ ਹੋਟਲਾਂ ’ਚ ਠਹਿਰੇ ਹੋਏ ਹਨ। ਸਿਰਸਾ ਨੇ ਕਿਹਾ ਕਿ ਮੈਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਬੇਨਤੀ ਹੈ ਕਿ ਗੁਰਦੁਆਰਾ ਕਰਤੇ ਪਰਵਾਨ ਸਾਹਿਬ ’ਚ ਸ਼ਰਨ ਲੈ ਰਹੇ ਅਤੇ ਅੰਬੈਂਸੀ ਨੇੜੇ ਹੋਟਲਾਂ ’ਚ ਰਹਿ ਰਹੇ ਹਿੰਦੂ-ਸਿੱਖ ਲੋਕਾਂ ਨੂੰ ਭਾਰਤ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ। ਸਿਰਸਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਗੁਰਦੁਆਰਾ ਸਾਹਿਬ ’ਚ ਸ਼ਿਫਟ ਕੀਤਾ ਜਾਵੇ। ਤਾਲਿਬਾਨ ਕਾਰਨ ਦਹਿਸ਼ਤ ਦਾ ਮਾਹੌਲ ਕਾਰਨ ਹਰ ਇਕ ਨੂੰ ਆਪਣੀ ਜਾਨ ਦੀ ਪਰਵਾਹ ਹੈ। ਅਸੀਂ ਕਾਮਨਾ ਕਰਦੇ ਹਾਂ ਕਿ ਸਾਰੇ ਲੋਕ ਸੁਰੱਖਿਅਤ ਆਪਣੇ ਘਰ ਪਰਤ ਆਉਣ। 

ਇਹ ਵੀ ਪੜ੍ਹੋ: ਅਫ਼ਗਾਨਿਸਤਾਨ: 'ਜ਼ਿੰਦਗੀ' ਲਈ ਹੱਥੀਂ ਸਹੇੜ ਲਈ ਮੌਤ, ਜਹਾਜ਼ ਦੇ ਟਾਇਰਾਂ ਨਾਲ ਲਟਕਦੇ ਹੇਠਾਂ ਡਿੱਗੇ 2 ਲੋਕ, ਵੇਖੋ ਵੀਡੀਓ


Tanu

Content Editor

Related News