ਹਮਲੇ ਮਗਰੋਂ ਗਾਇਕ ਰਾਹੁਲ ਫਾਜ਼ਿਲਪੁਰੀਆ ਦਾ ਪਹਿਲਾ ਬਿਆਨ ਆਇਆ ਸਾਹਮਣੇ
Monday, Jul 21, 2025 - 03:05 PM (IST)

ਐਂਟਰਟੇਨਮੈਂਟ ਡੈਸਕ- ਹਰਿਆਣਵੀ ਗਾਇਕ ਰਾਹੁਲ ਫਾਜ਼ਿਲਪੁਰੀਆ ਨੇ ਲੰਘੇ ਦਿਨੀਂ ਹੋਈ ਗੋਲੀਬਾਰੀ ਦੇ ਮਾਮਲੇ ਸਬੰਧੀ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਅਹਿਮ ਖੁਲਾਸੇ ਕੀਤੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ ਸਬੰਧੀ ਉਨ੍ਹਾਂ ਕਿਹਾ ਕਿ ਮੈਂ ਅਤੇ ਦੀਪਕ ਪਹਿਲਾਂ ਇਕੱਠੇ ਕੰਮ ਕਰਦੇ ਸੀ ਪਰ ਪਿਛਲੇ 3 ਤੋਂ 4 ਸਾਲ ਤੋਂ ਅਸੀਂ ਵੱਖ-ਵੱਖ ਕੰਮ ਕਰ ਰਹੇ ਹਾਂ। ਸਾਡਾ ਪੈਸਿਆਂ ਦਾ ਅਜਿਹਾ ਕੋਈ ਲੈਣ-ਦੇਣ ਨਹੀਂ ਹੈ ਕਿ ਜਿਸ ਲਈ ਗੋਲੀ ਚਲਾਉਣੀ ਪੈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਹਿਸਾਬ ਹੈ ਤਾਂ ਉਹ ਮੈਨੂੰ ਬਣਾ ਕੇ ਭੇਜ ਦੇਣ। ਜੇਕਰ ਮੇਰੇ ਪੈਸੇ ਬਣਦੇ ਹੋਣਗੇ ਮੈਂ ਦਵਾਂਗਾ। ਪੁਲਸ ਨੂੰ ਇਸ ਪੋਸਟ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਉਹ ਸਹੀ ਹੈ ਜਾਂ ਨਹੀ। ਕਿਉਂਕਿ ਮੇਰੇ ਸੁਣਨ ਵਿਚ ਆਇਆ ਹੈ ਕਿ ਉਹ ਦੇਸ਼ ਛੱਡ ਕੇ ਜਾ ਚੁੱਕੇ ਹਨ। ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਵੱਲੋਂ ਕੁੱਝ ਅਜਿਹਾ ਹੋਵੇਗਾ।
ਸਾਡਾ ਆਖਰੀ ਵਾਰ ਐਗਰੀਮੈਂਟ 32 ਬੌਰ ਗਾਣੇ ਲਈ ਹੋਇਆ ਸੀ। ਉਦੋਂ ਮੇਰੇ ਅਕਾਊਂਟ ਵਿਚ ਪਹਿਲੀ ਵਾਰ 50 ਲੱਖ ਰੁਪਏ ਆਏ ਸਨ, ਜਿਸ ਵਿਚੋਂ 24-25 ਦੇ ਆਸ-ਪਾਸ ਉਨ੍ਹਾਂ ਨੂੰ ਕੰਮ ਕਰਨ ਲਈ ਦਿੱਤੇ ਸਨ। ਸਾਡੀ ਆਪਸ ਵਿਚ ਆਪਣੇ-ਆਪਣੇ ਗਾਣੇ ਬਣਾਉਣ ਲਈ ਡੀਲ ਹੋਈ ਸੀ। ਇਸ ਦੀ ਗਵਾਹ ਸਕਾਈ ਡਿਜੀਟਲ ਵੀ ਹੈ। ਮੇਰਾ ਕਿਸੇ ਨਾਲ ਕੋਈ ਲੈਣ-ਦੇਣ ਨਹੀਂ ਹੈ।
ਇਹ ਵੀ ਪੜ੍ਹੋ: ਸ਼ੂਟਿੰਗ ਦੌਰਾਨ ਅਦਾਕਾਰਾ ਸ਼ਿਲਪਾ ਦਾ ਗੋਲੀਆਂ ਮਾਰ ਕੇ ਕਤਲ! ਖ਼ਬਰ ਸੁਣ ਪਰਿਵਾਰ ਦੇ ਉੱਡੇ ਹੋਸ਼
ਇੱਥੇ ਦੱਸ ਦੇਈਏ ਕਿ ਲੰਘੇ ਦਿਨੀਂ ਸੁਨੀਲ ਸਰਧਾਨੀਆ ਨਾਮ ਦੇ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਰਾਹੀਂ ਰਾਹੁਲ ਫਾਜ਼ਿਲਪੁਰੀਆ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਸਰਧਾਨੀਆ ਨੇ ਕਿਹਾ ਸੀ ਕਿ ਉਹ ਦੋ ਹੋਰਾਂ, ਦੀਪਕ ਨੰਦਲ ਅਤੇ ਇੰਦਰਜੀਤ ਯਾਦਵ ਦੇ ਨਾਲ ਹਮਲੇ ਵਿੱਚ ਸ਼ਾਮਲ ਸੀ। ਵਾਇਰਲ ਪੋਸਟ ਵਿੱਚ, ਉਸਨੇ ਦਾਅਵਾ ਕੀਤਾ ਹੈ ਕਿ ਫਾਜ਼ਿਲਪੁਰੀਆ ਨੇ ਉਸਦੇ ਕਰੀਬੀ ਦੋਸਤ ਦੀਪਕ ਨੰਦਲ ਤੋਂ 5 ਕਰੋੜ ਰੁਪਏ ਲਏ ਸਨ ਅਤੇ ਇੱਕ ਮਸ਼ਹੂਰ ਵਿਅਕਤੀ ਬਣਨ ਤੋਂ ਬਾਅਦ ਪੂਰੀ ਤਰ੍ਹਾਂ ਸੰਪਰਕ ਤੋੜ ਦਿੱਤਾ ਸੀ। ਉਸਨੇ ਫਾਜ਼ਿਲਪੁਰੀਆ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ 1 ਮਹੀਨੇ ਦੇ ਅੰਦਰ ਪੈਸੇ ਵਾਪਸ ਕਰ ਦੇਵੇ, ਨਹੀਂ ਤਾਂ ਉਸਦੇ ਜਾਣਕਾਰਾਂ ਜਾਂ ਰਿਸ਼ਤੇਦਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਮਾਸੂਮ ਪੋਤਰੇ ਦਾ ਗੋਲੀ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8