ਸਿੰਧੂ ਨੂੰ ਜਿੱਤ 'ਤੇ ਪੀ.ਐਮ. ਮੋਦੀ ਨੇ ਦਿੱਤੀਆਂ ਵਧਾਈਆਂ

Sunday, Aug 25, 2019 - 10:00 PM (IST)

ਸਿੰਧੂ ਨੂੰ ਜਿੱਤ 'ਤੇ ਪੀ.ਐਮ. ਮੋਦੀ ਨੇ ਦਿੱਤੀਆਂ ਵਧਾਈਆਂ

ਨਵੀਂ ਦਿੱਲੀ (ਏਜੰਸੀ)- ਭਾਰਤੀ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਦੇ ਵਿਸ਼ਵ ਚੈਂਪੀਅਨ ਬਣਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ। ਪੀ.ਐਮ. ਨੇ ਕਿਹਾ ਕਿ ਭਾਰਤ ਨੂੰ ਤੁਹਾਡੇ 'ਤੇ ਮਾਣ ਹੈ। ਬੀ.ਡਬਲਿਊ.ਐਫ. ਵਿਸ਼ਵ ਚੈਂਪੀਅਨਸ਼ਿਪ ਵਿਚ ਗੋਲਡ ਜਿੱਤਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਪੀ.ਵੀ. ਸਿੰਧੂ ਦੀ ਸਫਲਤਾ ਖਿਡਾਰੀਆਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ।

ਤੁਸੀਂ ਭਾਰਤ ਦਾ ਇਕ ਵਾਰ ਮੁੜ ਮਾਣ ਵਧਾਇਆ ਹੈ। ਤੁਸੀਂ ਜਿਸ ਸਮਰਪਣ ਅਤੇ ਜਨੂੰਨ ਨਾਲ ਇਸ ਖੇਡ ਨੂੰ ਖੇਡਿਆ ਹੈ, ਉਹ ਹੋਰਨਾਂ ਲਈ ਰੀਸ ਕਰਨ ਵਾਲੀ ਗੱਲ ਹੈ।
-ਨਰਿੰਦਰ ਮੋਦੀ, ਪ੍ਰਧਾਨ ਮੰਤਰੀ
ਤੁਹਾਨੂੰ ਵਿਸ਼ਵ ਚੈਂਪੀਅਨਸ਼ਿਪ ਵਿਚ ਖਿਤਾਬ ਜਿੱਤਣ ’ਤੇ ਵਧਾਈ। ਇਹ ਪੂਰੇ ਦੇਸ਼ ਲਈ ਮਾਣ ਵਾਲਾ ਪਲ ਹੈ। ਕੋਰਟ ’ਤੇ ਤੁਹਾਡਾ ਜਾਦੂ ਅਤੇ ਸਖਤ ਮਿਹਨਤ ਕਰੋੜਾਂ ਭਾਰਤੀਆਂ ਨੂੰ ਪ੍ਰੇਰਿਤ ਕਰੇਗੀ।
-ਰਾਮਨਾਥ ਕੋਵਿੰਦ ਰਾਸ਼ਟਰਪਤੀ


ਅੱਜ ਮੇਰੀ ਮਾਂ ਦਾ ਜਨਮ ਦਿਨ ਹੈ। ਇਸ ਮੌਕੇ ’ਤੇ ਆਪਣੀ ਇਹ ਜਿੱਤ ਮੈਂ ਉਨ੍ਹਾਂ ਨੂੰ ਸਮਰਪਿਤ ਕਰਦੀ ਹਾਂ।
-ਪੀ. ਵੀ. ਸਿੰਧੂ


author

Sunny Mehra

Content Editor

Related News