''ਈਦ'' ਮੌਕੇ ਸਿੱਖ ਭਾਈਚਾਰੇ ਨੇ ਮੋਹਿਆ ਦਿਲ, ਜਾਮਾ ਮਸਜਿਦ ਨੂੰ ਕੀਤਾ ਸੈਨੇਟਾਈਜ਼ (ਤਸਵੀਰਾਂ)

05/24/2020 4:10:26 PM

ਨਵੀਂ ਦਿੱਲੀ— ਸਿੱਖ ਭਾਈਚਾਰੇ ਦੀ ਸੇਵਾ ਭਾਵਨਾ ਨੂੰ ਪੂਰੀ ਦੁਨੀਆ 'ਚ ਜਾਣਿਆ ਜਾਂਦਾ ਹੈ। ਅੱਜ ਜਦੋਂ ਹਰ ਕੋਈ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਤਾਂ ਸਿੱਖਾਂ ਦੀ ਦਿਲੇਰੀ ਤਾਂ ਦੇਖਦੇ ਦੀ ਬਣਦੀ ਹੈ। ਸਿੱਖ ਭਾਈਚਾਰੇ ਨੇ ਸੇਵਾ ਭਾਵਨਾ ਨੇ ਦੋ ਭਾਈਚਾਰਿਆਂ 'ਚ ਆਪਸੀ ਪਿਆਰ ਨੂੰ ਬਰਕਰਾਰ ਰੱਖਦੇ ਹੋਏ ਸਾਰਿਆਂ ਦਾ ਦਿਲ ਮੋਹ ਲਿਆ ਹੈ। ਜੀ ਹਾਂ, ਸਿੱਖ ਭਾਈਚਾਰੇ ਨੇ ਸੇਵਾ ਭਾਵਨਾ ਨੂੰ ਜਾਰੀ ਰੱਖਦੇ ਹੋਏ ਦਿੱਲੀ ਦੀ ਜਾਮਾ ਮਸਜਿਦ ਨੂੰ ਸੈਨੇਟਾਈਜ਼ ਕੀਤਾ ਹੈ। ਰਮਜ਼ਾਨ ਦੇ ਆਖਰੀ ਜੁਮੇ ਦੇ ਦਿਨ ਸਿੱਖ ਭਾਈਚਾਰੇ ਦੀ ਇਸ ਸੇਵਾ 'ਤੇ ਜਾਮਾ ਮਸਜਿਦ ਦੇ ਪ੍ਰਬੰਧਕਾਂ ਨੇ ਵੀ ਖੁਸ਼ੀ ਜ਼ਾਹਰ ਕੀਤੀ। 

PunjabKesari

ਸਿੱਖ ਭਾਈਚਾਰੇ ਦੇ ਮੈਂਬਰ ਈਦ ਤੋਂ ਪਹਿਲਾਂ ਜਾਮਾ ਮਸਜਿਦ ਨੂੰ ਸਵੱਛ ਬਣਾਉਣ ਲਈ ਅੱਗੇ ਆਏ ਸਨ। ਈਦ ਮੌਕੇ ਪਿਆਰ ਵੰਡਣ ਦੀ ਕੋਸ਼ਿਸ਼ 'ਚ ਸਿੱਖ ਸਮੂਹ ਨੇ ਆਪਣੀ ਸਵੱਛਤਾ ਸੇਵਾ ਨੂੰ ਅੱਗੇ ਵਧਾਉਣ ਲਈ ਮਸਜਿਦ ਕਮੇਟੀ ਨਾਲ ਸੰਪਰਕ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਜਾਮਾ ਮਸਜਿਦ ਨੂੰ ਸੈਨੇਟਾਈਜ਼ ਕੀਤਾ।

PunjabKesari

ਇਸ ਕੰਮ ਤੋਂ ਸਿੱਖ ਭਾਈਚਾਰੇ ਨੇ ਦਿਲ ਜਿੱਤ ਲਿਆ ਅਤੇ ਜਾਮਾ ਸਮਜਿਦ ਦੇ ਅਧਿਕਾਰੀਆਂ ਵਲੋਂ ਸਿੱਖਾਂ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਗਈ। ਸਿੱਖ ਭਾਈਚਾਰੇ ਵਲੋਂ ਕੀਤਾ ਇਹ ਕੰਮ ਸੱਚਮੁੱਚ ਹੀ ਧਰਮ ਪਿਆਰ ਅਤੇ ਸਹਿਣਸ਼ੀਲਤਾ ਹੀ ਹੈ, ਜਦੋਂ ਜਾਮਾ ਮਸਜਿਦ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਧੰਨਵਾਦ ਕੀਤਾ ਗਿਆ। 

PunjabKesari

ਦਰਅਸਲ ਕੋਰੋਨਾ ਦੀ ਆਫਤ 'ਚ ਕਈ ਸੰਗਠਨ ਅਤੇ ਵੱਖ-ਵੱਖ ਭਾਈਚਾਰੇ ਦੇ ਲੋਕ ਲੋੜਵੰਦਾਂ ਦੀ ਦਿਲ ਖੋਲ੍ਹ ਕੇ ਮਦਦ ਕਰ ਰਹੇ ਹਨ। ਸਿੱਖ ਭਾਈਚਾਰੇ ਵੀ ਗਰੀਬਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਸੇਵਾ 'ਚ ਜੁੱਟਿਆ ਹੋਇਆ ਹੈ। ਉਹ ਥਾਂ-ਥਾਂ 'ਤੇ ਲੰਗਰ ਲਾ ਕੇ ਭੁੱਖਿਆ ਨੂੰ ਰਜਾ ਰਿਹਾ ਹੈ। ਬਸ ਇੰਨਾ ਹੀ ਨਹੀਂ ਸਿੱਖ ਭਾਈਚਾਰੇ ਦੇ ਲੋਕ ਘਰਾਂ ਲਈ ਪੈਦਲ ਨਿਕਲ ਪਏ ਮਜ਼ਦੂਰਾਂ ਦੇ ਪੈਰਾਂ ਦੇ ਜ਼ਖਮਾਂ ਦੀ ਵੀ ਮਲ੍ਹਮ ਪੱਟੀ ਕਰ ਰਹੇ ਹਨ।

PunjabKesari


Tanu

Content Editor

Related News