ਟਰੱਕ ''ਚ ਬੈਠੇ ਮੁੰਡੇ ਦੀ ਗਰਦਨ ''ਚ ਜਾ ਵੜਿਆ ਕੱਚ, ਤੜਫਦੇ ਹੋਏ ਪਿਤਾ ਦੇ ਗੋਦੀ ''ਚ ਤੋੜਿਆ ਦਮ
Sunday, Apr 13, 2025 - 05:58 PM (IST)

ਮਥੁਰਾ- ਮਥੁਰਾ ਜ਼ਿਲ੍ਹੇ ਦੇ ਦਿੱਲੀ-ਆਗਰਾ ਕੌਮੀ ਹਾਈਵੇਅ 'ਤੇ ਇਕ ਟਰੱਕ ਦੇ ਕੈਬਿਨ 'ਚ ਆਪਣੇ ਪਿਤਾ ਦੀ ਗੋਦੀ 'ਚ ਬੈਠੇ ਇਕ 4 ਸਾਲ ਦੇ ਬੱਚੇ ਦੇ ਟਰੱਕ ਦੇ 'ਸਾਈਡ ਵਿਊ ਮਿਰਰ' ਦਾ ਟੁਕੜਾ ਟੁੱਟ ਕੇ ਉਸ ਦੀ ਗਰਦਨ 'ਚ ਵੜ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜੈਂਤ ਥਾਣੇ ਦੇ ਇੰਚਾਰਜ ਇੰਸਪੈਕਟਰ (SHO) ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਕ ਟਰੱਕ ਹਾਈਵੇਅ 'ਤੇ ਚੌਮੁਹਾਂ ਕਸਬੇ ਦੇ ਨੇੜੇ ਦਿੱਲੀ ਤੋਂ ਆਗਰਾ ਜਾ ਰਿਹਾ ਸੀ ਅਤੇ ਆਗਰਾ ਦੇ ਬਾਹ ਥਾਣਾ ਖੇਤਰ ਦੇ ਜਰਾਰ ਪਿੰਡ ਦਾ ਰਹਿਣ ਵਾਲਾ ਰਾਕੇਸ਼ ਆਪਣੇ 4 ਸਾਲ ਦੇ ਪੁੱਤਰ ਪ੍ਰਿੰਸ ਨੂੰ ਗੋਦੀ ਵਿਚ ਲੈ ਕੇ ਕੈਬਿਨ 'ਚ ਬੈਠਾ ਸੀ।
ਉਹ ਰਾਜਸਥਾਨ ਦੇ ਭਿਵਾੜੀ ਤੋਂ ਆਪਣੇ ਪਿੰਡ ਵਾਪਸ ਆ ਰਿਹਾ ਸੀ। SHO ਨੇ ਦੱਸਿਆ ਕਿ ਜਦੋਂ ਟਰੱਕ ਪਿੰਡ ਦੇ ਨੇੜਿਓਂ ਲੰਘ ਰਿਹਾ ਸੀ, ਤਾਂ ਡਰਾਈਵਰ ਨੇ ਆਪਣੇ ਅੱਗੇ ਵਾਲੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸੇ ਸਮੇਂ ਉਸ ਟਰੱਕ ਦੇ ਸਾਈਡ ਵਿਊ ਮਿਰਰ ਦਾ ਸ਼ੀਸ਼ਾ ਟੁੱਟ ਗਿਆ ਅਤੇ ਕੈਬਿਨ ਵਿਚ ਬੈਠੇ ਬੱਚੇ ਦੀ ਗਰਦਨ 'ਚ ਜਾ ਵੜਿਆ, ਜਿਸ ਕਾਰਨ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁਲਸ ਨੇ ਬੱਚੇ ਦਾ ਪੋਸਟਮਾਰਟਮ ਕਰਵਾਇਆ ਅਤੇ ਲਾਸ਼ ਉਸ ਦੇ ਪਿਤਾ ਨੂੰ ਸੌਂਪ ਦਿੱਤੀ। ਦੇਰ ਸ਼ਾਮ ਤੱਕ ਕੋਈ ਸ਼ਿਕਾਇਤ ਨਾ ਮਿਲਣ ਕਾਰਨ ਇਸ ਮਾਮਲੇ 'ਚ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ।