ਓਮੀਕ੍ਰੋਨ ਦਾ ਖ਼ਤਰਾ : ਨਾਈਜ਼ੀਰੀਆ ਤੋਂ ਇੰਦੌਰ ਪਰਤੇ ਭਰਾ-ਭੈਣ ਮਿਲੇ ਕੋਰੋਨਾ ਵਾਇਰਸ ਨਾਲ ਪੀੜਤ

Saturday, Dec 11, 2021 - 05:18 PM (IST)

ਓਮੀਕ੍ਰੋਨ ਦਾ ਖ਼ਤਰਾ : ਨਾਈਜ਼ੀਰੀਆ ਤੋਂ ਇੰਦੌਰ ਪਰਤੇ ਭਰਾ-ਭੈਣ ਮਿਲੇ ਕੋਰੋਨਾ ਵਾਇਰਸ ਨਾਲ ਪੀੜਤ

ਇੰਦੌਰ- ਕੋਰੋਨਾ ਵਾਇਰਸ ਦੇ ਓਮੀਕ੍ਰੋਨ ਰੂਪ ਦੇ ਵਧਦੇ ਖ਼ਤਰੇ ਦਰਮਿਆਨ ਨਾਈਜ਼ੀਰੀਆ ਦੀ ਯਾਤਰਾ ਤੋਂ ਬਾਅਦ 5 ਦਿਨ ਪਹਿਲੇ ਇੰਦੌਰ ਪਰਤੀ 14 ਸਾਲਾ ਕੁੜੀ ਅਤੇ ਉਸ ਦੇ 8 ਸਾਲ ਦੇ ਭਰਾ ’ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਰੋਨਾ ਦੇ ਨੋਡਲ ਅਧਿਕਾਰੀ ਡਾ. ਅਮਿਤ ਮਾਲਾਕਾਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਭਰਾ-ਭੈਣ ਆਪਣੀ ਮਾਂ ਨਾਲ ਪਿਤਾ ਨਾਲ ਮਿਲਣ ਨਾਈਜ਼ੀਰੀਆ ਗਏ ਸਨ ਅਤੇ ਦਿੱਲੀ ਹੁੰਦੇ ਹੋਏ 6 ਦਸੰਬਰ ਨੂੰ ਇੰਦੌਰ ਪਰਤੇ ਸਨ।

ਇਹ ਵੀ ਪੜ੍ਹੋ : ਦਿੱਲੀ-ਰੋਹਤਕ ਨੈਸ਼ਨਲ ਹਾਈਵੇਅ ਜਲਦ ਹੋਵੇਗਾ ਸ਼ੁਰੂ, ਪੁਲਸ ਨੇ ਤੋੜਨੀਆਂ ਸ਼ੁਰੂ ਕੀਤੀਆਂ ਕੰਕ੍ਰੀਟ ਦੀਆਂ ਕੰਧਾਂ

ਉਨ੍ਹਾਂ ਦੱਸਿਆ ਕਿ ਪੀੜਤ ਭਰਾ-ਭੈਣ ਦੇ ਪਿਤਾ ਨਾਈਜ਼ੀਰੀਆ ’ਚ ਹੀ ਕੰਮ ਕਰਦੇ ਹਨ, ਜਦੋਂ ਕਿ ਉਹ ਆਪਣੀ ਮਾਂ ਨਾਲ ਇੰਦੌਰ ’ਚ ਰਹਿੰਦੇ ਸਨ। ਮਾਲਾਕਾਰ ਨੇ ਦੱਸਿਆ ਕਿ ਪੀੜਤ ਭਰਾ-ਭੈਣ ਦੀ ਮਾਂ ’ਚ ਕੋਰੋਨਾ ਦੀ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ ਸਾਵਧਾਨੀ ਦੇ ਤੌਰ ’ਤੇ ਮੁੜ ਜਾਂਚ ਲਈ ਅਸੀਂ ਉਸ ਦਾ ਨਮੂਨਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੀੜਤ ਭਰਾ-ਭੈਣ ਨੂੰ ਇੰਦੌਰ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੇ ਨਮੂਨੇ ਜ਼ੀਨੋਮ ਸੀਕਵੈਂਸਿੰਗ ਦੀ ਜਾਂਚ ਲਈ ਦਿੱਲੀ ਦੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ (ਐੱਨ.ਸੀ.ਡੀ.ਸੀ.) ਭੇਜੇ ਜਾ ਰਹੇ ਹਨ ਤਾਂ ਕਿ ਪਤਾ ਲੱਗ ਚੱਲ ਸਕੇ ਕਿ ਉਹ ਮੁੜ ਕੋਰੋਨਾ ਵਾਇਰਿਸ ਦੇ ਓਮੀਕ੍ਰੋਨ ਰੂਪ ਨਾਲ ਪੀੜਤ ਹੈ ਜਾਂ ਨਹੀਂ।

ਇਹ ਵੀ ਪੜ੍ਹੋ : ਅੰਦੋਲਨ ਖ਼ਤਮ ਕਰ ਘਰ ਜਾਣ ਦੀ ਖ਼ੁਸ਼ੀ ’ਚ ਕਿਸਾਨਾਂ ਨੇ ਕੀਤਾ ਜ਼ਬਰਦਸਤ ਡਾਂਸ (ਵੀਡੀਓ)

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News