ਲੁੰਗੀ ਪਹਿਨੇ SI ਨੇ ਥਾਣੇ 'ਚ ਕੀਤਾ ਔਰਤ ਨਾਲ ਦੁਰਵਿਵਹਾਰ, ਵੀਡੀਓ ਵਾਇਰਲ ਹੁੰਦੇ ਹੀ ਹੋ ਗਿਆ ਸਖ਼ਤ ਐਕਸ਼ਨ

Sunday, Oct 27, 2024 - 11:07 PM (IST)

ਲੁੰਗੀ ਪਹਿਨੇ SI ਨੇ ਥਾਣੇ 'ਚ ਕੀਤਾ ਔਰਤ ਨਾਲ ਦੁਰਵਿਵਹਾਰ, ਵੀਡੀਓ ਵਾਇਰਲ ਹੁੰਦੇ ਹੀ ਹੋ ਗਿਆ ਸਖ਼ਤ ਐਕਸ਼ਨ

ਮਊਗੰਜ, (ਭਾਸ਼ਾ)- ਮੱਧ ਪ੍ਰਦੇਸ਼ ਦੇ ਮਊਗੰਜ ਜ਼ਿਲੇ ’ਚ ਪੁਲਸ ਦੇ ਇਕ ਸਬ-ਇੰਸਪੈਕਟਰ ਨੂੰ ਇਕ ਔਰਤ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਹੇਠ ਲਾਈਨ ਹਾਜ਼ਰ ਕਰ ਦਿੱਤਾ ਗਿਆ।

ਪੁਲਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ, ਜਿਸ ’ਚ ਮੁਲਜ਼ਮ ਪੁਲਸ ਕਰਮਚਾਰੀ ਲੁੰਗੀ ਪਹਿਨੇ ਹੋਏ ਇਕ ਔਰਤ ਨਾਲ ਦੁਰਵਿਵਹਾਰ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ, ਜਿਸ ਤੋਂ ਬਾਅਦ ਉਸ ਨੂੰ ਸਜ਼ਾ ਦੇ ਤੌਰ ’ਤੇ ਫੀਲਡ ਡਿਊਟੀ ਤੋਂ ਹਟਾ ਦਿੱਤਾ ਗਿਆ।

ਰੀਵਾ ਰੇਂਜ ਦੇ ਆਈ. ਜੀ. ਸਾਕੇਤ ਪਾਂਡੇ ਨੇ ਦੱਸਿਆ ਕਿ ਐਡੀਸ਼ਨਲ ਪੁਲਸ ਸੁਪਰਡੈਂਟ ਚੌਕੀ ’ਚ ਹੋਈ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ’ਤੇ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ। ਵੀਡੀਓ ’ਚ ਮੁਲਜ਼ਮ ਪੁਲਸ ਕਰਮਚਾਰੀ ਨੂੰ ਪੀੜਤਾ ਨੂੰ ਭਜਾਉਂਦੇ ਹੋਏ ਵੇਖਿਆ ਜਾ ਸਕਦਾ ਹੈ ਜਦੋਂ ਕਿ ਚੌਕੀ ’ਚ ਇਕ ਹੋਰ ਔਰਤ ਉਸ ਦੇ ਸਾਹਮਣੇ ਫਰਸ਼ ’ਤੇ ਬੈਠੀ ਹੋਈ ਹੈ।


author

Rakesh

Content Editor

Related News