30 ਵਾਰ ਹਾਰਨ ਤੋਂ ਬਾਅਦ ਮੁੜ ਚੋਣ ਅਖਾੜੇ 'ਚ ਉਤਰਿਆ ਇਹ ਬਹਾਦਰ ਸ਼ਖਸ

04/06/2019 12:12:15 PM

ਭੁਵੇਨਸ਼ਵਰ-ਕੁਝ ਲੋਕਾਂ 'ਚ ਚੋਣ ਲੜਨ ਦਾ ਅਜਿਹਾ ਜਾਨੂੰਨ ਸਵਾਰ ਹੁੰਦਾ ਹੈ ਕਿ ਲਗਾਤਾਰ ਮਿਲਣ ਵਾਲੀ ਹਾਰ ਵੀ ਉਨ੍ਹਾਂ ਦਾ ਰਸਤਾ ਨਹੀਂ ਰੋਕ ਸਕਦੀ। ਅਜਿਹੇ 'ਚ ਇੱਕ ਸ਼ਖਸ ਸ਼ਯਾਬਾਬੂ ਸੁਬੁਧੀ ਵੀ ਹਨ, ਜੋ 30 ਵਾਰ ਵੱਖ-ਵੱਖ ਚੋਣ ਮੈਦਾਨ 'ਚ ਉਤਰੇ ਹਨ ਅਤੇ ਹਰ ਵਾਰ ਉਨ੍ਹਾਂ ਨੂੰ ਹਾਰ ਮਿਲੀ ਹੈ। ਓਡੀਸ਼ਾ 'ਚ ਬਰਹਮਪੁਰ ਦੇ ਰਹਿਣ ਵਾਲੇ 84 ਸਾਲਾਂ ਸ਼ਿਆਮਬਾਬੂ ਇੱਕ ਵਾਰ ਫਿਰ ਤੋਂ ਚੋਣ ਲੜਨ ਨੂੰ ਤਿਆਰ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਸ਼ਾਇਦ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਉਨ੍ਹਾਂ ਨੂੰ ਆਪਣੀ ਪਹਿਲੀ ਜਿੱਤ ਮਿਲ ਜਾਵੇਗੀ।

ਸੁਬੁਧੀ ਨੇ ਦੱਸਿਆ ਹੈ, ''ਮੈਂ ਪਹਿਲੀ ਵਾਰ 1962 'ਚ ਚੋਣ ਲੜੀ ਸੀ ਅਤੇ ਉਸ ਸਮੇਂ ਤੋਂ ਹੁਣ ਤੱਕ ਕਈ ਚੋਣਾਂ ਲੜ ਚੁੱਕਿਆ ਹਾਂ।'' ਇਸ 'ਚ ਲੋਕ ਸਭਾ ਚੋਣਾਂ ਤੋਂ ਲੈ ਕੇ ਓਡੀਸ਼ਾ ਵਿਧਾਨ ਸਭਾ ਦੀਆਂ ਚੋਣਾਂ ਸ਼ਾਮਿਲ ਹਨ। ਮੈਨੂੰ ਕਈ ਰਾਜਨੀਤਿਕ ਪਾਰਟੀਆਂ ਤੋਂ ਪ੍ਰਸਤਾਵ ਮਿਲੇ ਪਰ ਮੈਂ ਹਮੇਸ਼ਾ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਿਹਾ ਹਾਂ। ਇਸ ਸਾਲ ਉਨ੍ਹਾਂ ਨੇ ਅਸਕਾ ਅਤੇ ਬਰਹਮਪੁਰ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ ਹੈ।

ਉਨ੍ਹਾਂ ਨੇ ਮਾਣ ਨਾਲ ਦੱਸਿਆ, ''ਮੈਂ ਪੀ.ਵੀ. ਨਰਸਿਮਹਾ ਰਾਓ ਅਤੇ ਬਿਜੂ ਪਟਾਨਾਇਕ ਦੇ ਖਿਲਾਫ ਚੋਣ ਲੜਿਆ ਹਾਂ।'' ਸੁਬੁਧੀ ਨੇ ਕਿਹਾ ਹੈ ਕਿ ਉਹ ਸੂਬੇ ਦੇ ਵਰਤਮਾਨ ਰਾਜਨੀਤੀ ਤੋਂ ਨਾਖੁਸ਼ ਹਨ ਅਤੇ ਇਸ ਗੱਲ ਤੋਂ ਨਾਰਾਜ਼ ਹਨ ਕਿ ਕਿਵੇਂ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਪੈਸਿਆਂ ਦੀ ਵਰਤੋਂ ਹੁੰਦੀ ਹੈ। ਉਨ੍ਹਾਂ ਨੇ ਪਰਚੇ ਵੰਡ ਕੇ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਚੋਣ ਲੜਨ ਲਈ ਉਨ੍ਹਾਂ ਨੂੰ ਜਨਤਾ ਤੋਂ ਵੀ ਪੈਸੇ ਵੀ ਮਿਲਦੇ ਹਨ।

ਸੁਬੁਧੀ ਪੇਸ਼ੇ ਤੋਂ ਹੋਮਿਓਪੈਥੀ ਡਾਕਟਰ ਹਨ ਅਤੇ ਉਹ ਆਪਣੀ ਕਮਾਈ ਦਾ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਚੋਣਾਂ 'ਚ ਖਰਚ ਕਰ ਦਿੰਦਾ ਹੈ। ਉਨ੍ਹਾਂ ਦੇ ਦੋ ਬੇਟੇ ਅਤੇ ਦੋ ਬੇਟੀਆਂ ਹਨ। ਉਨ੍ਹਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ, '' ਮੇਰੇ ਪਰਿਵਾਰ ਦੇ ਮੈਂਬਰਾਂ ਨੇ ਮੈਨੂੰ ਕਦੀ ਵੀ ਚੋਣ ਲੜਨ ਤੋਂ ਇਨਕਾਰ ਨਹੀਂ ਕੀਤਾ।'' ਚੋਣ ਲੜਨ ਨੂੰ ਲੈ ਕੇ ਸਿਰਫ ਸੁਬੁਧੀ ਹੀ ਜਨੂੰਨੀ ਨਹੀਂ ਹੈ, ਸਗੋਂ ਇਸ ਤੋਂ ਬਿਨਾਂ ਕਈ ਹੋਰ ਵਿਅਕਤੀ ਵੀ ਹਨ, ਜੋ ਕਈ ਵਾਰ ਚੋਣਾਂ ਲੜ ਚੁੱਕੇ ਹਨ ਅਤੇ ਹਰ ਵਾਰ ਉਨ੍ਹਾਂ ਨੂੰ ਹਾਰ ਮਿਲੀ ਹੈ।


Iqbalkaur

Content Editor

Related News