ਮਾਤਾ ਵੈਸ਼ਨੋ ਦੇਵੀ ''ਚ ਅਟਕਾ ਆਰਤੀ ਦੀ ਆਨਲਾਈਨ ਟਿਕਟ ਲੈਣ ਵਾਲਿਆਂ ਨੂੰ ਸ਼ਰਾਈਨ ਬੋਰਡ ਦਾ ਤੋਹਫ਼ਾ

Monday, Nov 20, 2023 - 03:49 PM (IST)

ਮਾਤਾ ਵੈਸ਼ਨੋ ਦੇਵੀ ''ਚ ਅਟਕਾ ਆਰਤੀ ਦੀ ਆਨਲਾਈਨ ਟਿਕਟ ਲੈਣ ਵਾਲਿਆਂ ਨੂੰ ਸ਼ਰਾਈਨ ਬੋਰਡ ਦਾ ਤੋਹਫ਼ਾ

ਜੰਮੂ (ਵਾਰਤਾ)- ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਅਟਕਾ ਆਰਤੀ 'ਚ ਸ਼ਾਮਲ ਹੋਣ ਲਈ ਆਨਲਾਈਨ ਟਿਕਟ ਬੁੱਕ ਕਰਵਾਉਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਫ਼ੀਸ 'ਚ ਕਟੌਤੀ ਦਾ ਐਲਾਨ ਕੀਤਾ ਹੈ। ਸ਼ਰਾਈਨ ਬੋਰਡ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ,''ਅਟਕਾ ਆਰਤੀ 'ਚ ਸ਼ਾਮਲ ਹੋਣ ਦੇ ਇਛੁੱਕ ਸ਼ਰਧਾਲੂ ਹੁਣ 4 ਲੋਕਾਂ 2 ਬਾਲਗ ਅਤੇ 10 ਸਾਲ ਤੱਕ ਦੇ 2 ਬੱਚਿਆਂ ਲਈ ਸਿਰਫ਼ 5,100 ਰੁਪਏ ਫ਼ੀਸ ਚੁੱਕਾ ਕੇ ਆਰਤੀ 'ਚ ਹਿੱਸਾ ਲੈ ਸਕਦਾ ਹੈ। ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅੰਸ਼ੁਲ ਗਰਗ ਨੇ ਵੀ ਅਟਕਾ ਆਰਤੀ ਦੀ ਫ਼ੀਸ 'ਚ ਕਟੌਤੀ ਦੀ ਸੋਮਵਾਰ ਨੂੰ ਪੁਸ਼ਟੀ ਕੀਤੀ।

ਇਹ ਵੀ ਪੜ੍ਹੋ : ਚਾਰਧਾਮ ਯਾਤਰਾ 'ਚ ਬਣਿਆ ਰਿਕਾਰਡ, 56 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ

ਅਧਿਕਾਰੀ ਨੇ ਕਿਹਾ,''ਆਨ-ਦਿ-ਸਪਾਟ ਬੁਕਿੰਗ ਲਈ ਤੀਰਥਯਾਤਰੀਆਂ ਨੂੰ ਸਮਾਨ ਫ਼ੀਸ (ਪ੍ਰਤੀ ਵਿਅਕਤੀ 2 ਹਜ਼ਾਰ ਰੁਪਏ) ਅਤੇ ਭਵਨ 'ਚ ਰਿਹਾਇਸ਼ ਲਈ ਵੱਖ ਫ਼ੀਸ ਦੇਣੀ ਹੋਵੇਗੀ।'' ਰਿਹਾਇਸ਼ ਸਹੂਲਤਾਂ ਆਨਲਾਈਨ ਬੁਕਿੰਗ 'ਚ ਸ਼ਾਮਲ ਹਨ। ਉਨ੍ਹਾਂ ਕਿਹਾ,''ਬੁਨਿਆਦੀ ਢਾਂਚੇ ਦੇ ਵਿਸਥਾਰ ਤੋਂ ਬਾਅਦ, ਹੁਣ 400 ਤੋਂ 500 ਭਗਤ ਇਕ ਹੀ ਸਮੇਂ ਆਰਤੀ 'ਚ ਸ਼ਾਮਲ ਹੋ ਸਕਦੇ ਹਨ। ਕਟੌਤੀ ਕੀਤੀ ਗਈ ਫ਼ੀਸ ਫਰਵਰੀ ਮਹੀਨੇ ਤੱਕ ਪ੍ਰਭਾਵੀ ਰਹੇਗੀ, ਜਿਸ ਤੋਂ ਬਾਅਦ ਇਸ ਨੂੰ ਅੱਗੇ ਜਾਰੀ ਰੱਖਣ ਲਈ ਸਮੀਖਿਆ ਕੀਤੀ ਜਾਵੇਗੀ। ਸਾਨੂੰ ਯਕੀਨ ਹੈ ਕਿ ਵੱਧ ਸ਼ਰਧਾਲੂ ਇਸ ਸਹੂਲਤ ਦਾ ਲਾਭ ਚੁੱਕਣਗੇ, ਖ਼ਾਸ ਕਰ ਕੇ ਨਵੰਬਰ ਅਤੇ ਫਰਵਰੀ ਦਰਮਿਆਨ, ਜਦੋਂ ਤੀਰਥ ਯਾਤਰੀਆਂ ਦੀ ਭਾਰੀ ਭੀੜ ਨਹੀਂ ਹੁੰਦੀ ਹੈ।'' ਵਿਸ਼ੇਸ਼ ਰੂਪ ਨਾਲ, ਅਟਕਾ ਆਰਤੀ ਸਵੇਰੇ ਸ਼ਾਮ ਨੂੰ ਪੁਰਾਣੀ ਕੁਦਰਤੀ ਗੁਫ਼ਾ ਕੋਲ ਜਾਂਦੀ ਹੈ , ਜਿਸ 'ਚ ਉਹ ਭਗਤ ਸ਼ਾਮਲ ਹੁੰਦੇ ਹਨ, ਜਿਨ੍ਹਾਂ ਨੇ ਇਸ ਲਈ ਅਪਲਾਈ ਕੀਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News