ਸ਼੍ਰੀ ਕ੍ਰਿਸ਼ਨ ਜਨਮ ਭੂਮੀ ਟਰੱਸਟ ਨੇ ਦਾਇਰ ਕੀਤਾ ਮੁਕੱਦਮਾ, ਪੂਰੇ ਜ਼ਮੀਨੀ ਟੁਕੜੇ ’ਤੇ ਦਾਅਵਾ
Saturday, Aug 12, 2023 - 05:51 PM (IST)

ਮਥੁਰਾ, (ਭਾਸ਼ਾ)– ਸ਼੍ਰੀ ਕ੍ਰਿਸ਼ਨ ਜਨਮ ਭੂਮੀ ਟਰੱਸਟ ਨੇ ਸ਼ੁੱਕਰਵਾਰ ਨੂੰ ਸਿਵਲ ਜੱਜ ਸੀਨੀਅਰ ਡਵੀਜ਼ਨ ਦੀ ਅਦਾਲਤ ਵਿਚ ਇਕ ਨਵਾਂ ਮੁਕੱਦਮਾ ਦਾਇਰ ਕੀਤਾ, ਜਿਸ ਵਿਚ ਸ਼੍ਰੀ ਕ੍ਰਿਸ਼ਨ ਜਨਮ ਭੂਮੀ-ਸ਼ਾਹੀ ਈਦਗਾਹ ਵਿਵਾਦ ਦੇ ਕੇਂਦਰ ਵਿਚ ਪੂਰੇ ਜ਼ਮੀਨੀ ਟੁਕੜੇ ਦੀ ਮਾਲਕੀ ਦਾ ਦਾਅਵਾ ਕੀਤਾ ਗਿਆ।
ਸ਼੍ਰੀ ਕ੍ਰਿਸ਼ਨ ਜਨਮ ਭੂਮੀ ਟਰੱਸਟ ਵੱਲੋਂ ਟਰੱਸਟੀ ਵਿਨੋਦ ਕੁਮਾਰ ਬਿੰਦਲ ਅਤੇ ਓਮ ਪ੍ਰਕਾਸ਼ ਸਿੰਘਲ ਨੇ ਦਾਅਵਾ ਪੇਸ਼ ਕੀਤਾ।
ਜਨਮ ਭੂਮੀ ਟਰੱਸਟ ਵੱਲੋਂ ਪੇਸ਼ ਵਕੀਲ ਮਹੇਸ਼ ਚਤੁਰਵੇਦੀ ਨੇ ਕਿਹਾ ਕਿ ਅਦਾਲਤ ਨੇ ਮੁਕੱਦਮਾ ਪ੍ਰਵਾਨ ਕਰ ਲਿਆ ਹੈ ਪਰ ਮਾਮਲਾ ਇਲਾਹਾਬਾਦ ਹਾਈ ਕੋਰਟ ਭੇਜਿਆ ਜਾਵੇਗਾ ਕਿਉਂਕਿ ਉਹ ਸ਼੍ਰੀ ਕ੍ਰਿਸ਼ਨ ਜਨਮ ਭੂਮੀ-ਸ਼ਾਹੀ ਈਦਗਾਹ ਵਿਵਾਦ ਨਾਲ ਸਬੰਧਤ ਹੋਰਨਾਂ ਮਾਮਲਿਆਂ ਦੀ ਸੁਣਵਾਈ ਕਰ ਰਹੀ ਹੈ।