ਸ਼ਰਧਾ ਕਤਲ ਕੇਸ: ਪੁਲਸ ਨੂੰ ਮਹਿਰੌਲੀ ਦੇ ਜੰਗਲ 'ਚੋਂ ਮਿਲੇ ਮਨੁੱਖੀ ਸਰੀਰ ਦੇ 2 ਹਿੱਸੇ, ਜਾਂਚ ਲਈ ਭੇਜੇ

Sunday, Nov 20, 2022 - 01:48 AM (IST)

ਸ਼ਰਧਾ ਕਤਲ ਕੇਸ: ਪੁਲਸ ਨੂੰ ਮਹਿਰੌਲੀ ਦੇ ਜੰਗਲ 'ਚੋਂ ਮਿਲੇ ਮਨੁੱਖੀ ਸਰੀਰ ਦੇ 2 ਹਿੱਸੇ, ਜਾਂਚ ਲਈ ਭੇਜੇ

ਨਵੀਂ ਦਿੱਲੀ : ਦਿੱਲੀ ਦੇ ਸ਼ਰਧਾ ਵਾਲਕਰ ਕਤਲ ਕੇਸ 'ਚ ਪੁਲਸ ਸਬੂਤ ਇਕੱਠੇ ਕਰਨ ਲਈ ਲਗਾਤਾਰ ਮਿਹਨਤ ਕਰ ਰਹੀ ਹੈ। ਸ਼ਨੀਵਾਰ ਨੂੰ ਵੀ ਦਿੱਲੀ ਪੁਲਸ ਦੀ ਟੀਮ ਨੇ ਮਹਿਰੌਲੀ ਦਾ ਜੰਗਲ ਖੰਗਾਲਿਆ। ਪੁਲਸ ਨੂੰ ਉਥੇ ਮਨੁੱਖੀ ਸਰੀਰ ਦੇ ਹਿੱਸੇ ਵਰਗੇ 2 ਹਿੱਸੇ ਮਿਲੇ ਹਨ, ਜਿਨ੍ਹਾਂ ਨੂੰ ਜਾਂਚ ਲਈ ਭੇਜਿਆ ਗਿਆ ਹੈ ਕਿ ਕੀ ਇਹ ਹਿੱਸੇ ਸ਼ਰਧਾ ਦੇ ਮ੍ਰਿਤਕ ਸਰੀਰ ਦੇ ਹਨ।

ਪੁਲਸ ਸ਼ਰਧਾ ਵਾਲਕਰ ਕਤਲ ਕਾਂਡ ਦਾ ਭੇਤ ਪਰਤ ਦਰ ਪਰਤ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਜ਼ਰੂਰ ਕਰ ਰਹੀ ਹੈ ਪਰ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਸਬੂਤਾਂ ਦੀ ਅਣਹੋਂਦ ਵਿੱਚ ਅਜਿਹਾ ਕਰਨਾ ਇੰਨਾ ਆਸਾਨ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਸੁਰਿੰਦਰ ਸਿੰਘ ਮੱਕੜ ਦੇ ਕਤਲ ਕੇਸ ਦਾ 35 ਸਾਲ ਬਾਅਦ‌ ਹੋਇਆ ਨਿਪਟਾਰਾ, ਅੱਤਵਾਦੀ ਮਿੰਟੂ ਦੋਸ਼ੀ ਕਰਾਰ

PunjabKesari

ਉਧਰ, ਸ਼ੁੱਕਰਵਾਰ ਨੂੰ ਦਿੱਲੀ ਦੀ ਸਾਕੇਤ ਕੋਰਟ ਨੇ ਵੀ ਸ਼ਰਧਾ ਕਤਲ ਕਾਂਡ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਦਾ 5 ਦਿਨਾਂ ਦੇ ਅੰਦਰ ਨਾਰਕੋ ਟੈਸਟ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੌਰਾਨ ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਦੋਸ਼ੀ ਆਫਤਾਬ 'ਤੇ ਥਰਡ ਡਿਗਰੀ ਦੀ ਵਰਤੋਂ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਆਫਤਾਬ ਨੇ ਵੀ ਨਾਰਕੋ ਟੈਸਟ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ।

ਸ਼ਨੀਵਾਰ ਨੂੰ ਹੀ ਦੋਸ਼ੀ ਆਫਤਾਬ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਸਵੇਰੇ-ਸਵੇਰੇ ਆਪਣੇ ਘਰ ਦੇ ਬਾਹਰ ਬੈਗ ਲੈ ਕੇ ਘੁੰਮਦਾ ਦੇਖਿਆ ਗਿਆ ਸੀ। ਇਹ ਖੁਲਾਸਾ 18 ਅਕਤੂਬਰ ਨੂੰ ਰਿਕਾਰਡ ਹੋਈ ਸੀਸੀਟੀਵੀ ਫੁਟੇਜ ਤੋਂ ਹੋਇਆ ਹੈ। ਸ਼ੱਕ ਹੈ ਕਿ ਉਹ ਸ਼ਰਧਾ ਦੇ ਅੰਗਾਂ ਨੂੰ ਲਿਜਾ ਰਿਹਾ ਸੀ। ਪੁਲਸ ਫੁਟੇਜ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਖੌਫਨਾਕ ਕਤਲ ਕੇਸ ਵਿੱਚ ਸਾਹਮਣੇ ਆਉਣ ਵਾਲੀ ਇਹ ਪਹਿਲੀ ਸੀਸੀਟੀਵੀ ਫੁਟੇਜ ਹੈ।

ਇਹ ਵੀ ਪੜ੍ਹੋ : ਮੁੰਬਈ 'ਚ ਢਾਹਿਆ ਜਾਵੇਗਾ 150 ਸਾਲ ਪੁਰਾਣਾ ਪੁਲ, 27 ਘੰਟੇ ਰਹੇਗਾ ਰੇਲਵੇ ਦਾ ਮੈਗਾ ਬਲਾਕ

PunjabKesari

ਦੋਸ਼ੀ ਆਫਤਾਬ ਪੂਨਾਵਾਲਾ ਨੇ 18 ਮਈ ਨੂੰ 27 ਸਾਲਾ ਸ਼ਰਧਾ ਵਾਲਕਰ ਦਾ ਕਥਿਤ ਤੌਰ 'ਤੇ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਸੀ ਤੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ ਸਨ, ਜਿਸ ਨੂੰ ਉਸ ਨੇ ਦੱਖਣੀ ਦਿੱਲੀ ਦੇ ਮਹਿਰੌਲੀ ਸਥਿਤ ਆਪਣੀ ਰਿਹਾਇਸ਼ 'ਤੇ ਕਰੀਬ 3 ਹਫਤੇ ਤੱਕ 300 ਲੀਟਰ ਦੇ ਫਰਿੱਜ 'ਚ ਰੱਖਿਆ ਸੀ ਅਤੇ ਫਿਰ ਅੱਧੀ ਰਾਤ ਨੂੰ ਪੂਰੇ ਸ਼ਹਿਰ ਭਰ 'ਚ ਸੁੱਟ ਦਿੱਤਾ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News