ਸ਼ਰਧਾ ਕਤਲਕਾਂਡ: ਦਿਲ ਦਹਿਲਾ ਵਾਲੀ ਕਹਾਣੀ, ਪ੍ਰੇਮੀ ਆਫਤਾਬ ਨੂੰ ਅੰਦਾਜ਼ਾ ਨਹੀਂ ਸੀ ‘ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ’

Wednesday, Nov 16, 2022 - 10:28 AM (IST)

ਸ਼ਰਧਾ ਕਤਲਕਾਂਡ: ਦਿਲ ਦਹਿਲਾ ਵਾਲੀ ਕਹਾਣੀ, ਪ੍ਰੇਮੀ ਆਫਤਾਬ ਨੂੰ ਅੰਦਾਜ਼ਾ ਨਹੀਂ ਸੀ ‘ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ’

ਨੈਸ਼ਨਲ ਡੈਸਕ- ਦਿੱਲੀ ਦੇ ਛੱਤਰਪੁਰ ’ਚ ਸ਼ਰਧਾ ਵਾਲਕਰ ਦਾ ਕਤਲ ਕਰਨ ਤੋਂ ਬਾਅਦ ਲਾਸ਼ ਦੇ 35 ਟੁਕੜੇ ਕਰਨ ਵਾਲੇ ਆਫਤਾਬ ਪੂਨਾਵਾਲਾ ਨੂੰ ਆਪਣੇ ਆਪ ’ਤੇ ਇੰਨਾ ਭਰੋਸਾ ਸੀ ਕਿ ਉਸ ਨੂੰ ਲੱਗਦਾ ਸੀ ਕਿ ਪੁਲਸ ਉਸ ਤੱਕ ਕਦੇ ਨਹੀਂ ਪਹੁੰਚੇਗੀ ਪਰ ਇਹ ਵੀ ਝੂਠ ਨਹੀਂ ਹੈ ਕਿ ‘ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ’। ਉਸ ਨੇ ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜੋ ਆਪਣੇ ਮਾਤਾ-ਪਿਤਾ ਅਤੇ ਸਭ ਕੁਝ ਛੱਡ ਕੇ ਉਸ ਦੇ ਪਿਆਰ ’ਚ ਪਾਗਲ ਸੀ। ਸਮਝਾਉਣ ਦੇ ਬਾਵਜੂਦ ਉਹ ਆਫਤਾਬ ਦਾ ਸਮਰਥਨ ਕਰਦੀ ਰਹੀ ਅਤੇ ਆਖਰਕਾਰ ਉਸ ਦੇ ਪ੍ਰੇਮੀ ਨੇ ਹੀ ਉਸ ਨੂੰ ਮੌਤ ਦੀ ਨੀਂਦ ਸੁਆ ਦਿੱਤਾ।

 ਇਹ ਵੀ ਪੜ੍ਹੋ- ਪ੍ਰੇਮੀ ਨੇ ਪ੍ਰੇਮਿਕਾ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਲਾਸ਼ ਦੇ 35 ਟੁਕੜੇ ਕਰ ਜੰਗਲ 'ਚ ਸੁੱਟੇ

18 ਦਿਨਾਂ ਤੱਕ ਲਾਸ਼ ਦੇ ਟੁਕੜੇ ਲਗਾਉਂਦਾ ਰਿਹਾ ਟਿਕਾਣੇ

ਦੋਸ਼ੀ ਆਫਤਾਬ ਦਿੱਲੀ ਦੀ ਤੇਜ਼ ਗਰਮੀ ’ਚ 18 ਮਈ ਨੂੰ ਕਤਲ ਤੋਂ ਬਾਅਦ ਕਰੀਬ 18 ਦਿਨਾਂ ਤੱਕ ਉਹ ਹਰ ਰੋਜ਼ ਜੰਗਲ ’ਚ ਸਰੀਰ ਦੇ ਟੁਕੜਿਆਂ ਨੂੰ ਟਿਕਾਣੇ ਲਗਾ ਆਉਂਦਾ ਸੀ, ਇਸ ਸੋਚ ਨਾਲ ਕੀ ਉਹ ਕਦੇ ਫੜਿਆ ਨਹੀਂ ਜਾਵੇਗਾ। ਉਸ ਦੀ ਇਸ ਘਿਨਾਉਣੀ ਹਰਕਤ ਤੋਂ ਬਾਅਦ ਪੁਲਸ ਨੇ ਮੰਗਲਵਾਰ ਨੂੰ ਵੀ ਜਾਂਚ ਜਾਰੀ ਰੱਖੀ। ਦਿੱਲੀ ਪੁਲਸ ਨੇ ਦੱਸਿਆ ਹੈ ਕਿ ਕਤਲ ਤੋਂ ਬਾਅਦ ਆਫਤਾਬ ਨੇ ਸ਼ਰਧਾ ਦਾ ਫ਼ੋਨ ਸੁੱਟ ਦਿੱਤਾ ਸੀ, ਹੁਣ ਪੁਲਸ ਉਸ ਫ਼ੋਨ ਦੀ ਭਾਲ ਕਰ ਰਹੀ ਹੈ।

ਸ਼ਰਧਾ ਦਾ ਇੰਸਟਾਗ੍ਰਾਮ ਅਕਾਊਂਟ ਕਰਦਾ ਰਿਹਾ ਆਪ੍ਰੇਟ

ਸ਼ਰਧਾ ਦੇ ਕਤਲ ਕਰਨ ਤੋਂ ਬਾਅਦ ਵੀ ਆਫਤਾਬ ਜੂਨ ਤੱਕ ਉਸ ਦਾ ਇੰਸਟਾਗ੍ਰਾਮ ਅਕਾਊਂਟ ਦੀ ਵਰਤੋਂ ਕਰਦਾ ਰਿਹਾ ਤਾਂ ਕਿ ਲੋਕਾਂ ਨੂੰ ਲੱਗੇ ਕਿ ਸ਼ਰਧਾ ਜ਼ਿੰਦਾ ਹੈ। ਪੁਲਸ ਨੇ ਦੱਸਿਆ ਕਿ ਆਫਤਾਬ ਨੇ ਇੰਟਰਨੈੱਟ ਦੀ ਮਦਦ ਨਾਲ ਖ਼ੂਨ ਸਾਫ ਕਰਨ ਲਈ ਕੈਮੀਕਲ ਮੰਗਵਾਏ ਸਨ। ਪੁਲਸ ਨੂੰ ਉਹ ਫਰਿੱਜ ਵੀ ਮਿਲਿਆ ਹੈ ਜਿਸ ’ਚ ਸ਼ਰਧਾ ਦੀਆਂ ਲਾਸ਼ਾਂ ਦੇ ਟੁਕੜੇ ਰੱਖੇ ਹੋਏ ਸਨ। ਫਰਿੱਜ ਦੀ ਫੋਰੈਂਸਿਕ ਜਾਂਚ ਤੋਂ ਬਹੁਤ ਕੁਝ ਸਾਹਮਣੇ ਆਵੇਗਾ। ਫਿਲਹਾਲ ਆਫਤਾਬ ਦਿੱਲੀ ਪੁਲਸ ਦੀ ਹਿਰਾਸਤ ’ਚ ਹੈ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ।

ਇਹ ਵੀ ਪੜ੍ਹੋ- ਸ਼ਰਧਾ-ਆਫਤਾਬ ਦੇ ਪਿਆਰ ਦੀ ਡਰਾਉਣੀ ਕਹਾਣੀ, ਕਤਲ ਮਗਰੋਂ ਕਈ ਦਿਨ ਪ੍ਰੇਮੀ ਕਰਦਾ ਰਿਹਾ ਇਹ ਕੰਮ

ਪਿਤਾ ਨੇ ਦੱਸਿਆ ਆਫਤਾਬ ਕਰਦਾ ਸੀ ਕੁੱਟਮਾਰ

ਮੌਤ ਤੋਂ ਪਹਿਲਾਂ ਸ਼ਰਧਾ ਦੀ ਮਾਂ ਸੁਮਨ ਨੇ ਆਪਣੇ ਪਤੀ ਨੂੰ ਦੱਸਿਆ ਸੀ ਕਿ ਆਫਤਾਬ ਕੁੱਟਮਾਰ ਕਰਦਾ ਸੀ। ਮਾਂ ਨੇ ਵੀ ਸਮਝਾਇਆ ਸੀ ਕਿ ਉਹ ਹੁਣ ਆਫਤਾਬ ਨੂੰ ਛੱਡ ਦੇਵੇ ਪਰ ਫਿਰ ਸ਼ਰਧਾ ਨੇ ਕਿਹਾ ਕਿ ਆਫਤਾਬ ਨੇ ਮੁਆਫੀ ਮੰਗ ਲਈ ਹੈ ਅਤੇ ਦੋਵਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਮਾਂ ਦੀ ਮੌਤ ਤੋਂ ਬਾਅਦ ਸ਼ਰਧਾ ਨੇ ਅਗਲੇ 15-20 ਦਿਨਾਂ ’ਚ ਆਪਣੇ ਪਿਤਾ ਨਾਲ ਦੋ ਵਾਰ ਫੋਨ ’ਤੇ ਗੱਲ ਕੀਤੀ। ਪਿਤਾ ਨੇ ਦੱਸਿਆ ਕਿ ਉਦੋਂ ਵੀ ਉਸ ਨੇ ਕਿਹਾ ਸੀ ਕਿ ਆਫਤਾਬ ਉਸ ਦੀ ਕੁੱਟਮਾਰ ਕਰਦਾ ਹੈ। ਫਿਰ ਪਿਤਾ ਨੇ ਉਸ ਨਾਲ ਰਿਸ਼ਤਾ ਤੋੜਨ ਲਈ ਵੀ ਕਿਹਾ ਸੀ ਪਰ ਉਹ ਨਹੀਂ ਮੰਨੀ। ਇਸ ਤੋਂ ਬਾਅਦ ਅਗਲੇ 2 ਸਾਲ ਤੱਕ ਪਿਓ-ਧੀ ਵਿਚਾਲੇ ਕੋਈ ਗੱਲ ਨਹੀਂ ਹੋਈ। ਹਾਲਾਂਕਿ ਸ਼ਰਧਾ ਦੇ ਪਿਤਾ ਉਸ ਦੇ ਦੋਸਤਾਂ ਤੋਂ ਸਮੇਂ-ਸਮੇਂ ’ਤੇ ਉਸ ਦਾ ਹਾਲ-ਚਾਲ ਪੁੱਛਦੇ ਰਹਿੰਦੇ ਸਨ।

ਮਾਂ ਦੀ ਮੌਤ ਤੋਂ ਬਾਅਦ ਮੁੰਬਈ ਛੱਡ ਕੇ ਪਹੁੰਚੇ ਸਨ ਦਿੱਲੀ

2022 ’ਚ, ਸ਼ਰਧਾ ਅਤੇ ਆਫਤਾਬ ਪੂਨਾਵਾਲਾ ਮੁੰਬਈ ਛੱਡ ਕੇ ਦਿੱਲੀ ਆ ਗਏ ਸਨ ਕਿਉਂਕਿ ਇਕ ਤਾਂ ਸ਼ਰਧਾ ਦੇ ਨਾਲ-ਨਾਲ ਆਫਤਾਬ ਦਾ ਪਰਿਵਾਰ ਵੀ ਇਸ ਰਿਸ਼ਤੇ ਦੇ ਖਿਲਾਫ ਸੀ। ਦੂਜਾ ਦੋਵੇਂ ਦਿੱਲੀ ’ਚ ਬਿਹਤਰ ਨੌਕਰੀ ਦੀ ਉਮੀਦ ਕਰ ਰਹੇ ਸਨ। ਦਿੱਲੀ ਆਉਣ ਤੋਂ ਬਾਅਦ ਦੋਵਾਂ ਨੇ ਪਹਿਲੀ ਰਾਤ ਪਹਾੜਗੰਜ ਦੇ ਇਕ ਹੋਟਲ ’ਚ ਬਿਤਾਈ ਸੀ। ਦੂਜੇ ਦਿਨ ਦੋਵੇਂ ਸੈਜਦੁੱਲਾਜਾਬ ਦੇ ਇਕ ਹੋਟਲ ’ਚ ਰੁਕੇ। ਫਿਰ ਤੀਜੇ ਦਿਨ ਦੋਵੇਂ ਆਪਣੇ ਸਾਂਝੇ ਦੋਸਤ ਨਾਲ ਉਸ ਦੇ ਘਰ ’ਤੇ ਛੱਤਰਪੁਰ ’ਚ ਰੁਕੇ ਸਨ। ਕੁਝ ਦਿਨਾਂ ਬਾਅਦ ਉਸ ਨੇ ਛੱਤਰਪੁਰ ’ਚ ਹੀ ਮਕਾਨ ਕਿਰਾਏ ’ਤੇ ਲੈ ਲਿਆ। ਇਹ ਉਹ ਘਰ ਹੈ ਜਿਸ ਦਾ ਪਤਾ ਡੀ-93/1 ਛੱਤਰਪੁਰ ਹੈ। ਦਿੱਲੀ ਆਉਣ ਤੋਂ ਬਾਅਦ ਸ਼ਰਧਾ ਨੌਕਰੀ ਲੱਭਣ ਲੱਗਦੀ ਹੈ ਜਦਕਿ ਆਫਤਾਬ ਨੂੰ ਇਕ ਕਾਲ ਸੈਂਟਰ ’ਚ ਕੰਮ ਮਿਲ ਚੁੱਕਾ ਸੀ।

ਇਹ ਵੀ ਪੜ੍ਹੋ- ਸ਼ਰਧਾ ਦੇ ਕਤਲ ਤੋਂ ਬਾਅਦ ਦੂਜੀ ਕੁੜੀ ਨਾਲ ਉਸੇ ਕਮਰੇ 'ਚ ਸੁੱਤਾ ਸੀ ਆਫ਼ਤਾਬ, ਜਿੱਥੇ ਰੱਖੇ ਸਨ ਲਾਸ਼ ਦੇ ਟੁਕੜੇ

ਲੰਬੇ ਸਮੇਂ ਤੋਂ ਬੰਦ ਸੀ ਸ਼ਰਧਾ ਦਾ ਮੋਬਾਇਲ

ਇਕ ਮੀਡੀਆ ਰਿਪੋਰਟ ਮੁਤਾਬਕ ਸ਼ਰਧਾ ਲੰਬੇ ਸਮੇਂ ਤੋਂ ਆਪਣੇ ਪਿਤਾ ਜਾਂ ਭਰਾ ਨਾਲ ਗੱਲ ਨਹੀਂ ਕਰ ਰਹੀ ਸੀ। ਸ਼ਰਧਾ ਦੇ ਦੋਸਤਾਂ ਰਾਹੀਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਦੋਵੇਂ ਹੁਣ ਦਿੱਲੀ ’ਚ ਹਨ ਅਤੇ ਛੱਤਰਪੁਰ ’ਚ ਕਿਤੇ ਰਹਿ ਰਹੇ ਹਨ। ਇਸੇ ਦੌਰਾਨ 14 ਸਤੰਬਰ ਨੂੰ ਸ਼ਰਧਾ ਦੇ ਭਰਾ ਸ਼੍ਰੀਜੇ ਨੂੰ ਸ਼ਰਧਾ ਦੇ ਦੋਸਤ ਲਕਸ਼ਮਣ ਨਾਡਰ ਨੇ ਫੋਨ ਕੀਤਾ ਅਤੇ ਦੱਸਿਆ ਕਿ ਸ਼ਰਧਾ ਦਾ ਮੋਬਾਇਲ ਪਿਛਲੇ ਦੋ ਮਹੀਨਿਆਂ ਤੋਂ ਬੰਦ ਹੈ। ਕੀ ਤੁਹਾਨੂੰ ਉਸ ਦਾ ਕੋਈ ਕਾਲ ਆਇਆ ਸੀ। ਇਹ ਸੁਣ ਕੇ ਸ਼ਰਧਾ ਦੇ ਪਿਤਾ ਨੇ ਲਕਸ਼ਮਣ ਨੂੰ ਫੋਨ ਮਿਲਾਇਆ ਅਤੇ ਆਪਣੀ ਬੇਟੀ ਬਾਰੇ ਪੁੱਛਿਆ। ਲਕਸ਼ਮਣ ਨੇ ਦੱਸਿਆ ਕਿ ਆਮ ਤੌਰ ’ਤੇ ਉਹ ਹਰ ਦੋ-ਤਿੰਨ ਦਿਨ ’ਚ ਸ਼ਰਧਾ ਨਾਲ ਉਸ ਦੀ ਗੱਲ ਹੁੰਦੀ ਰਹਿੰਦੀ ਸੀ ਪਰ ਇੱਥੇ ਪਿਛਲੇ ਢਾਈ ਮਹੀਨਿਆਂ ਤੋਂ ਕੋਈ ਗੱਲ ਨਹੀਂ ਹੈ। ਉਸ ਦਾ ਮੋਬਾਇਲ ਹੀ ਬੰਦ ਹੈ।

ਇਹ ਵੀ ਪੜ੍ਹੋ- ਪਰਿਵਾਰ ਨੇ 18 ਮਹੀਨੇ ਦੀ ਬਰੇਨ ਡੈੱਡ ਬੱਚੀ ਦੇ ਕੀਤੇ ਅੰਗਦਾਨ, ਦੂਜਿਆਂ ਦੀ ਜ਼ਿੰਦਗੀ ਰੌਸ਼ਨ ਕਰੇਗੀ ਮਾਹਿਰਾ

ਇਸ ਤਰ੍ਹਾਂ ਹੋਇਆ ਕਤਲ ਦਾ ਖ਼ੁਲਾਸਾ

ਰਿਪੋਰਟ ਮੁਤਾਬਕ ਸ਼ਰਧਾ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਸ਼ਰਧਾ ਦੇ ਨਾ ਮੰਨਣ ਕਾਰਨ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ ਪਰ ਸਤੰਬਰ ’ਚ ਸ਼ਰਧਾ ਦੀ ਇਕ ਦੋਸਤ ਨੇ ਉਨ੍ਹਾਂ ਦੇ ਬੇਟੇ ਨੂੰ ਫੋਨ ਕਰ ਕੇ ਦੱਸਿਆ ਕਿ ਲਗਭਗ ਦੋ ਮਹੀਨਿਆਂ ਤੋਂ ਸ਼ਰਧਾ ਦਾ ਫੋਨ ਬੰਦ ਆ ਰਿਹਾ ਹੈ। ਜਦੋਂ ਸ਼ਰਧਾ ਦਾ ਕੋਈ ਸੁਰਾਗ ਨਾ ਮਿਲਣ ’ਤੇ ਉਸ ਦੇ ਪਿਤਾ ਨੇ ਮਹਾਰਾਸ਼ਟਰ ਦੇ ਮਾਨਿਕਪੁਰ ਥਾਣੇ ’ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਐੱਫ. ਆਈ. ਆਰ. ’ਚ ਉਨ੍ਹਾਂ ਨੇ ਆਫਤਾਬ ਨਾਲ ਸ਼ਰਧਾ ਦੇ ਸਬੰਧਾਂ ਦਾ ਵੀ ਜ਼ਿਕਰ ਕੀਤਾ ਅਤੇ ਡਰ ਸੀ ਕਿ ਸ਼ਰਧਾ ਦੇ ਲਾਪਤਾ ਹੋਣ ’ਚ ਆਫਤਾਬ ਦਾ ਹੱਥ ਹੋ ਸਕਦਾ ਹੈ।

ਕਿਉਂਕਿ ਸ਼ਰਧਾ ਦਿੱਲੀ ਦੇ ਛੱਤਰਪੁਰ ਤੋਂ ਲਾਪਤਾ ਹੋ ਗਈ ਸੀ। ਇਸ ਲਈ ਮਹਾਰਾਸ਼ਟਰ ਪੁਲਸ ਨੇ ਰਿਪੋਰਟ ਦਿੱਲੀ ਦੇ ਮਹਿਰੌਲੀ ਪੁਲਸ ਸਟੇਸ਼ਨ ਨੂੰ ਭੇਜ ਦਿੱਤੀ। ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਜਾਂਚ ਸ਼ੁਰੂ ਕੀਤੀ ਅਤੇ ਆਫਤਾਬ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਆਫਤਾਬ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਵਿਚਕਾਰ ਵਿਆਹ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਰੰਜਿਸ਼ ਦੇ ਚੱਲਦਿਆਂ ਉਸ ਨੇ ਕਤਲ ਨੂੰ ਅੰਜਾਮ ਦਿੱਤਾ।

ਪੁਲਸ ਨੂੰ ਵੀ ਗੁੰਮਰਾਹ ਕਰ ਰਿਹਾ ਸੀ ਆਫਤਾਬ

• ਇਕ ਰਿਪੋਰਟ ਮੁਤਾਬਕ, ਸ਼ੁਰੂਆਤੀ ਪੁੱਛਗਿੱਛ ’ਚ ਆਫਤਾਬ ਨੇ ਪੁਲਸ ਨੂੰ ਗੁੰਮਰਾਹ ਕੀਤਾ।
• ਉਸ ਨੇ ਕਿਹਾ ਸ਼ਰਧਾ ਅਤੇ ਉਸ ਦਾ 19 ਮਈ ਨੂੰ ਝਗੜਾ ਹੋਇਆ ਅਤੇ ਉਹ ਘਰ ਛੱਡ ਕੇ ਚਲੀ ਗਈ।
• ਉਸ ਨੇ ਸ਼ਰਧਾ ਨਾਲ ਗੱਲ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਦਾ ਮੋਬਾਇਲ ਬੰਦ ਸੀ।
• ਇਸ ਦੌਰਾਨ ਪੁਲਸ ਨੂੰ ਆਫਤਾਬ ਦੇ ਘਰ ਦੀ ਤਲਾਸ਼ੀ ਲੈਣ ’ਤੇ ਕੁਝ ਵੀ ਨਹੀਂ ਮਿਲਿਆ।
• ਆਫਤਾਬ ਆਪਣੇ ਹੀ ਬਿਆਨਾਂ ਨੂੰ ਬਦਲ ਰਿਹਾ ਸੀ ਜਿਸ ਕਾਰਨ ਪੁਲਸ ਨੂੰ ਸ਼ੱਕ ਹੋਇਆ।

ਇਹ ਵੀ ਪੜ੍ਹੋ-  ਸ਼ਰਧਾ ਕਤਲਕਾਂਡ: ਗਰਲਫਰੈਂਡ ਦੇ 35 ਟੁਕੜੇ ਕਰਨ ਵਾਲੇ ਪ੍ਰੇਮੀ ਨੂੰ ਜੰਗਲ ’ਚ ਲੈ ਗਈ ਪੁਲਸ, 13 ਟੁਕੜੇ ਬਰਾਮਦ

ਪੁਲਸ ਦੀ ਸਖਤੀ ਅਤੇ ਆਫਤਾਬ ਦਾ ਖੌਫਨਾਕ ਸੱਚ

• ਆਫਤਾਬ ਨੇ ਪੁਲਸ ਨੂੰ ਦੱਸਿਆ ਕਿ 18 ਮਈ ਨੂੰ ਡੀ-93/1 ਛੱਤਰਪੁਰ ’ਚ ਉਸ ਦਾ ਸ਼ਰਧਾ ਨਾਲ ਝਗੜਾ ਹੋਇਆ।
• ਝਗੜੇ ਦਾ ਕਾਰਨ ਇਹ ਸੀ ਕਿ ਸ਼ਰਧਾ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਉਹ ਨਹੀਂ ਚਾਹੁੰਦਾ ਸੀ।
• ਉਸ ਰਾਤ ਝਗੜਾ ਇੰਨਾ ਵਧ ਗਿਆ ਕਿ ਆਫਤਾਬ ਨੇ ਸ਼ਰਧਾ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ।
• ਕਤਲ ਤੋਂ ਬਾਅਦ ਹੁਣ ਉਸ ਨੇ ਲਾਸ਼ ਨੂੰ ਟਿਕਾਣੇ ਲਗਾਉਣ ਦੀ ਸਾਜ਼ਿਸ਼ ਰਚਣੀ ਸ਼ੁਰੂ ਕੀਤੀ।
• ਪਹਿਲੀ ਰਾਤ ਉਸ ਨੇ ਲਾਸ਼ ਨਾਲ ਉਸੇ ਘਰ ’ਚ ਬਿਤਾਈ।
• 19 ਮਈ ਯਾਨੀ ਅਗਲੇ ਦਿਨ ’ਚ ਇਕ ਵੱਡਾ ਫਰਿੱਜ ਅਤੇ ਆਰੀ ਖਰੀਦ ਕੇ ਲੈ ਆਇਆ।
• ਘਰ ਆਉਣ ਤੋਂ ਬਾਅਦ ਉਸ ਨੇ ਬਾਥਰੂਮ ’ਚ ਬੈਠ ਕੇ ਲਾਸ਼ ਦੇ ਛੋਟੇ-ਛੋਟੇ ਟੁਕੜੇ ਕਰਨੇ ਸ਼ੁਰੂ ਕੀਤੇ।
• ਛੋਟੇ-ਛੋਟੇ ਪਾਲੀਥੀਨ ’ਚ ਪੈਕ ਕਰਦਾ ਅਤੇ ਉਸ ’ਤੇ ਪਰਫਿਊਮ ਲਗਾਉਂਦਾ।
• ਕਈ ਬਾਰ ਉਹ ਬਾਥਰੂਮ ਨੂੰ ਸਾਫ਼ ਕਰਦਾ ਰਹਿੰਦਾ ਅਤੇ ਬਦਬੂ ਤੋਂ ਬਚਣ ਲਈ ਅਗਰਬਤੀ ਜਲਾ ਦਿੰਦਾ ਸੀ।

ਫਰਿੱਜ ’ਚ ਰੱਖਦਾ ਜਾ ਰਿਹਾ ਸੀ ਲਾਸ਼ ਦੇ ਟਕੜੇ

ਉਹ ਲਾਸ਼ ਦੇ ਟੁਕੜਿਆਂ ਅਤੇ ਆਪਣੇ ਖਾਣ-ਪੀਣ ਦਾ ਸਮਾਨ ਇਕੱਠਾ ਰੱਖਦਾ ਸੀ। ਪੂਰੀ ਲਾਸ਼ ਦੇ ਟੁਕੜੇ ਇਕ ਦਿਨ ’ਚ ਨਹੀਂ ਕੀਤੇ ਜਾ ਸਕਦੇ ਸਨ। ਇਸੇ ਲਈ ਉਸ ਨੇ ਬਾਕੀ ਦੇ ਟੁਕੜਿਆਂ ਸਮੇਤ ਅੱਧੀ ਲਾਸ਼ ਨੂੰ ਫਰਿੱਜ ’ਚ ਰੱਖ ਦਿੱਤਾ ਸੀ। ਫਿਰ ਰਾਤ ਨੂੰ ਜੋਮੈਟੋ ਤੋਂ ਖਾਣਾ ਮੰਗਾਉਂਦਾ ਸੀ। ਖਾਣਾ ਖਾਉਣ ਤੋਂ ਬਾਅਦ ਉਸ ਨੇ ਆਰਾਮ ਕੀਤਾ ਸੀ। ਫਿਰ ਰਾਤ ਦੇ ਠੀਕ 2 ਵਜੇ ਉਹ ਲਾਸ਼ਾਂ ਦੇ ਟੁਕੜਿਆਂ ਨੂੰ ਇਕ-ਇਕ ਕਰ ਕੇ ਪਾਲੀਥੀਨ ’ਚ ਪਾ ਕੇ ਘਰੋਂ ਬਾਹਰ ਆ ਜਾਂਦਾ ਸੀ। ਪੈਦਲ ਹੀ ਮਹਿਰੌਲੀ ਦੇ ਜੰਗਲ ਵੱਲ ਜਾਂਦਾ ਹੈ। ਫਿਰ ਉਹ ਉਸੇ ਕਮਰੇ ’ਚ ਆਰਾਮ ਨਾਲ ਸੌਂ ਜਾਂਦਾ ਹੈ ਜਿਸ ਕਮਰੇ ’ਚ ਫਰਿੱਜ ਅਤੇ ਫਰਿੱਜ ’ਚ ਲਾਸ਼ ਰੱਖੀ ਸੀ।

ਇਹ ਵੀ ਪੜ੍ਹੋ- ਅਜੀਬ ਮਾਮਲਾ; ਜਿਸ ਪੁੱਤ ਨੂੰ ਮੰਨਤਾਂ ਮੰਗ ਕੇ ਸੀ ਮੰਗਿਆ, ਉਸ ਨੂੰ ਹੀ ਕਰ ਦਿੱਤਾ ‘ਦਾਨ’

5 ਜੂਨ ਤੱਕ ਸੁੱਟਦਾ ਰਿਹਾ ਲਾਸ਼ ਦੇ ਟੁਕੜੇ

ਪੁਲਸ ਦੀ ਪੁੱਛਗਿੱਛ ’ਚ ਖੁਲਾਸਾ ਹੋਇਆ ਹੈ ਕਿ ਇਹ ਸਿਲਸਿਲਾ 19 ਮਈ ਨੂੰ ਸ਼ੁਰੂ ਹੋਇਆ ਸੀ ਅਤੇ ਅਗਲੇ 18 ਦਿਨਾਂ ਤੱਕ ਯਾਨੀ 5 ਜੂਨ ਤੱਕ ਇਸੇ ਤਰ੍ਹਾਂ ਜਾਰੀ ਰਿਹਾ। ਇਨ੍ਹਾਂ 18 ਦਿਨਾਂ ਦੌਰਾਨ ਹਰ ਰਾਤ ਠੀਕ 2 ਵਜੇ ਆਫਤਾਬ ਪਾਲੀਥੀਨ ’ਚ ਪੈਕ ਸ਼ਰਧਾ ਦੀ ਲਾਸ਼ ਦੇ ਟੁਕੜੇ ਲੈ ਕੇ ਘਰੋਂ ਨਿਕਲਦਾ ਅਤੇ ਕਿਸੇ ਇਕਾਂਤ ਜਗ੍ਹਾ ’ਤੇ ਸੁੱਟ ਦਿੰਦਾ। ਉਸ ਨੇ ਕਦੇ ਵੀ ਲਾਸ਼ ਦੇ ਟੁਕੜੇ ਇੱਕੋ ਥਾਂ ’ਤੇ ਨਹੀਂ ਸੁੱਟੇ, ਤਾਂ ਜੋ ਲਾਸ਼ ਦੇ ਟੁਕੜੇ ਕਿਤੇ ਮਿਲ ਜਾਣ ਤਾਂ ਵੀ ਲਾਸ਼ ਦੀ ਅਸਲੀਅਤ ਸਾਹਮਣੇ ਨਾ ਆਵੇ। ਇਨ੍ਹਾਂ 18 ਦਿਨਾਂ ਦੌਰਾਨ ਆਫਤਾਬ ਨਾ ਕਦੇ ਕਿਸੇ ਗੁਆਂਢੀ ਨੂੰ ਮਿਲਿਆ ਅਤੇ ਨਾ ਹੀ ਗੱਲ ਕੀਤੀ। 18 ਦਿਨਾਂ ’ਚ ਸੁੱਟੇ ਗਏ ਉਨ੍ਹਾਂ ਟੁਕੜਿਆਂ ਨੂੰ ਇਕੱਠਾ ਕਰਨ ਦੀ ਵਾਰੀ ਆਫਤਾਬ ਦੀ ਨਿਸ਼ਾਨਦੇਹੀ ’ਤੇ ਪੁਲਸ ਹੁਣ ਤੱਕ ਕਈ ਥਾਵਾਂ ’ਤੇ ਜਾ ਚੁੱਕੀ ਹੈ। ਲਗਭਗ 6 ਮਹੀਨੇ ਬੀਤ ਚੁੱਕੇ ਹਨ। ਟੁਕੜਿਆਂ ਨੂੰ ਲੱਭਣਾ ਹੁਣ ਆਸਾਨ ਨਹੀਂ ਹੈ। ਫਿਰ ਪੁਲਸ ਦੋਸ਼ੀ ਨੂੰ ਆਪਣੇ ਨਾਲ ਲੈ ਕੇ ਮਹਿਰੌਲੀ ਦੇ ਜੰਗਲ ’ਚ ਤਲਾਸ਼ ਕਰ ਰਹੀ ਹੈ। ਦੋਸ਼ੀ ਦੀ ਨਿਸ਼ਾਨਦੇਹੀ ’ਤੇ ਪਛਾਣ ਕਰਨ ਤੋਂ ਬਾਅਦ ਲਾਸ਼ ਦੇ 16 ਅਵਸ਼ੇਸ਼ ਮਿਲੇ ਹਨ ਪਰ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਉਹ ਪੀੜਤਾ ਦੇ ਹਨ ਜਾਂ ਨਹੀਂ।

ਅਮਰੀਕੀ ਕ੍ਰਾਈਮ ਸੀਰੀਜ਼ ਤੋਂ ਮਿਲਿਆ ਆਈਡੀਆ

ਦੋਸ਼ੀ ਪੂਨਾਵਾਲਾ ਨੇ ਪੁਲਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਲਿਵ-ਇਨ ਪਾਰਟਨਰ ਸ਼ਰਧਾ ਵਾਲਕਰ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਟੁਕੜਿਆਂ ’ਚ ਕੱਟਣ ਦਾ ਆਈਡੀਆ ਇਕ ਅਮਰੀਕੀ ਕ੍ਰਾਈਮ ਟੀਵੀ ਸੀਰੀਜ਼ ‘ਡੇਕਸਟਰ’ ਤੋਂ ਮਿਲਿਆ ਸੀ।ਇਸ ਤੋਂ ਬਾਅਦ ਉਸ ਨੇ ਲਾਸ਼ ਨੂੰ ਕੱਟਣ ਲਈ ਇਕ ਤਿੱਖਾ ਤੇਜ਼ਧਾਰੀ ਆਰੀ ਅਤੇ ਟੁਕੜਿਆਂ ਨੂੰ ਰੱਖਣ ਲਈ ਫਰਿੱਜ ਖਰੀਦਿਆ ਸੀ।


author

Tanu

Content Editor

Related News