ਟੀ.ਆਰ.ਪੀ. ਲਈ ਭੜਕਾਊ ਖ਼ਬਰ ਦਿਖਾਇਆ ਜਾਣਾ ਬੰਦ ਹੋਣਾ ਚਾਹੀਦੈ: ਜਾਵਡੇਕਰ
Thursday, Oct 08, 2020 - 02:03 AM (IST)
ਨਵੀਂ ਦਿੱਲੀ . ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ‘‘ਪ੍ਰੈੱਸ ਦੀ ਆਜ਼ਾਦੀ’’ 'ਚ ਵਿਸ਼ਵਾਸ ਰੱਖਦੀ ਹੈ ਪਰ ਨਿਊਜ਼ ਚੈਨਲਾਂ ਵੱਲੋਂ ‘ਟੀ.ਆਰ.ਪੀ.’ ਲਈ ‘‘ਭੜਕਾਊ ਖ਼ਬਰ’’ ਦਿਖਾਉਣਾ ਜ਼ਰੂਰ ਬੰਦ ਹੋਣਾ ਚਾਹੀਦਾ ਹੈ। ਰਾਸ਼ਟਰੀ ਸਵੈ ਸੇਵਕ ਸੰਘ ਦੇ ਵਿਚਾਰਾਂ ਦਾ ਸਮਰਥਨ ਕਰਨ ਵਾਲੀ ਹਫ਼ਤਾਵਾਰ ਰਸਾਲਾ ‘ਪੰਚਜਨੀਯ’ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ 'ਚ ਉਨ੍ਹਾਂ ਕਿਹਾ ਕਿ ‘ਪੇਡ ਨਿਊਜ਼’ ਅਤੇ ‘ਫੇਕ ਨਿਊਜ਼’ ਤੋਂ ਬਾਅਦ, ਇਹ ਦੌਰ ‘ਟੀ.ਆਰ.ਪੀ. ਪੱਤਰਕਾਰੀ’ ਦਾ ਹੈ।
ਮੰਤਰੀ ਨੇ ਕਿਹਾ, ‘‘ਪੇਡ ਨਿਊਜ਼ ਅਤੇ ਫੇਕ ਨਿਊਜ਼ ਹੋਇਆ ਕਰਦਾ ਸੀ ਅਤੇ ਹੁਣ ਟੀ.ਆਰ.ਪੀ. ਪੱਤਰਕਾਰੀ ਹੈ। ਟੀ.ਆਰ.ਪੀ. ਦੇ ਬੇਲੌੜਾ ਦਬਾਅ ਨੂੰ ਮੀਡੀਆ ਵੱਲੋਂ ਜ਼ਰੂਰ ਰੋਕਿਆ ਜਾਣਾ ਚਾਹੀਦਾ ਹੈ। ਇੱਕ ਨਾ ਇੱਕ ਦਿਨ, ਉਨ੍ਹਾਂ ਨੂੰ ਖੁਦ 'ਚ ਸੁਧਾਰ ਕਰਨਾ ਹੋਵੇਗਾ।’’ ਉਨ੍ਹਾਂ ਕਿਹਾ ਕਿ ਪ੍ਰਸਿੱਧੀ ਨੂੰ ਮਾਪਣ ਲਈ ਇੱਕ ਪ੍ਰਕਿਰਿਆ ਹੋਵੇ ਪਰ ਭੜਕਾਊ ਖ਼ਬਰ ਦਿਖਾਉਣਾ ਪੱਤਰਕਾਰੀ ਨਹੀਂ ਹੈ।