ਪਟਨਾ 'ਚ ਦਿਨ ਦਿਹਾੜੇ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ

Sunday, Feb 24, 2019 - 11:19 AM (IST)

ਪਟਨਾ 'ਚ ਦਿਨ ਦਿਹਾੜੇ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ

ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ 'ਚ ਬੇਖੌਫ ਬਦਮਾਸ਼ਾਂ ਨੇ ਇਕ ਵਾਰ ਫਿਰ ਦਿਨ ਦਿਹਾੜੇ ਕਾਰੋਬਾਰੀ 'ਤੇ ਗੋਲੀਮਾਰ ਚਲਾ ਕੇ ਲੋਕਾਂ 'ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਹਾਦਸੇ 'ਚ ਕਾਰੋਬਾਰੀ ਦੀ ਮੌਤ ਹੋ ਗਈ ਅਤੇ ਉਸ ਦਾ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋਣ 'ਚ ਸਫਲ ਰਹੇ। 

ਰਿਪੋਰਟ ਮੁਤਾਬਕ ਡਾਕ ਬੰਗਲਾ ਚੌਰਾਹੇ 'ਤੇ ਸਥਿਤ ਪਾਲ ਕੇਕ ਹੋਮ ਦੇ ਮਾਲਕ ਪੁਰਸ਼ੋਤਮ ਗੁਪਤਾ ਆਪਣੀ ਬਾਈਕ 'ਤੇ ਘਰ ਵਾਪਸ ਆ ਰਹੇ ਸੀ। ਉਨ੍ਹਾਂ ਕੋਲ ਪੈਸਿਆ ਨਾਲ ਭਰਿਆ ਬੈਗ ਵੀ ਸੀ। ਉਹ ਜਿਵੇਂ ਹੀ ਫ੍ਰੈਜਰ ਰੋਡ ਸਥਿਤ ਯੂਥ ਹੋਸਟਲ ਦੇ ਨੇੜੇ ਪਹੁੰਚੇ ਤਾਂ ਇਕ ਬਾਈਕ ਸਵਾਰ 3 ਲੁਟੇਰਿਆਂ ਨੇ ਓਵਰਟੈੱਕ ਕਰ ਕੇ ਉਨ੍ਹਾਂ ਦੀ ਬਾਈਕ ਰੋਕ ਦਿੱਤੀ ਅਤੇ ਜਬਰਦਸਤੀ ਬੈਗ ਖੋਹਣ ਲੱਗੇ। ਬੈਗ ਖੋਹਣ 'ਚ ਅਸਫਲ ਲੁਟੇਰਿਆ ਨੇ ਵਪਾਰੀ ਨੂੰ ਗੋਲੀ ਮਾਰ ਦਿੱਤੀ ਅਤੇ ਬੈਗ ਖੋਹ ਕੇ ਫਰਾਰ ਹੋ ਗਏ। ਪੁਰਸ਼ੋਤਮ ਨੂੰ ਤਰੁੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਰ ਐਲਾਨ ਕਰ ਦਿੱਤਾ। ਵਾਰਦਾਤ ਦੀ ਜਾਣਕਾਰੀ ਮਿਲਣ 'ਤੇ ਪੁਲਸ ਪਹੁੰਚੀ ਅਤੇ ਕੇਸ ਦਰਜ ਕਰਕੇ ਜਾਂਚ 'ਚ ਜੁੱਟ ਗਈ ਹੈ।


author

Iqbalkaur

Content Editor

Related News