ਮੇਰਠ ਤੋਂ ਬਾਅਦ ਜੈਪੁਰ ’ਚ ਖੌਫਨਾਕ ਕਾਂਡ! ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਫਿਰ ਲਾਸ਼ ਨੂੰ...

Thursday, Mar 20, 2025 - 09:26 PM (IST)

ਮੇਰਠ ਤੋਂ ਬਾਅਦ ਜੈਪੁਰ ’ਚ ਖੌਫਨਾਕ ਕਾਂਡ! ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਫਿਰ ਲਾਸ਼ ਨੂੰ...

ਜੈਪੁਰ- ਯੂ. ਪੀ. ਦੇ ਮੇਰਠ ਵਿਚ ਇਕ ਦਿਨ ਪਹਿਲਾਂ ਹੀ ਇਕ ਮਰਚੈਂਟ ਨੇਵੀ ਅਫਸਰ ਦੀ ਹੱਤਿਆ ਦੀ ਭਿਆਨਕ ਘਟਨਾ ਸਾਹਮਣੇ ਆਈ ਸੀ। ਹੁਣ ਜੈਪੁਰ ਵਿਚ ਵੀ ਇਸੇ ਤਰ੍ਹਾਂ ਦੀ ਇਕ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ, ਜਿਸ ਨੂੰ ਜਾਣ ਕੇ ਰੂਹ ਕੰਬ ਉੱਠੇ। ਇਸੇ ਤਰ੍ਹਾਂ ਹੀਮੁਹਾਨਾ ਥਾਣਾ ਖੇਤਰ ਵਿਚ ਰਹਿਣ ਵਾਲੀ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਦੋਵੇਂ ਕੁਝ ਘੰਟਿਆਂ ਤੱਕ ਲਾਸ਼ ਦੇ ਕੋਲ ਬੈਠੇ ਰਹੇ। ਬਾਅਦ ਵਿਚ ਲਾਸ਼ ਨੂੰ ਟਿਕਾਣੇ ਲਗਾਉਣ ਦੀ ਯੋਜਨਾ ਬਣਾਈ।

ਦੋਵਾਂ ਨੇ ਲਾਸ਼ ਨੂੰ ਇਕ ਬੋਰੇ ਵਿਚ ਬੰਦ ਕੀਤਾ ਅਤੇ ਸੁੰਨਸਾਨ ਥਾਂ ’ਤੇ ਬੋਰੀ ਨੂੰ ਅੱਗ ਲਗਾਉਣ ਤੋਂ ਬਾਅਦ ਮ੍ਰਿਤਕ ਦੀ ਪਤਨੀ ਅਤੇ ਉਸ ਦਾ ਪ੍ਰੇਮੀ ਵਾਪਸ ਪਰਤ ਆਏ।

ਸੀ. ਸੀ. ਟੀ. ਵੀ. ਫੁਟੇਜ ਨੇ ਖੋਲ੍ਹੀ ਪੋਲ

ਰਿੰਗ ਰੋਡ ’ਤੇ ਸਥਿਤ ਨੇਵਟਾ ਪੁਲੀ ਦੇ ਨੇੜੇ ਜਿੱਥੇ ਲਾਸ਼ ਪਈ ਹੋਈ ਸੀ। ਉੱਥੇ ਪਹੁੰਚਣ ਵਾਲੇ ਸਾਰੇ ਰਸਤਿਆਂ ਦੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਗਈ। ਫੁਟੇਜ ਵਿਚ ਇਕ ਮੋਟਰਸਾਈਕਲ ’ਤੇ ਇਕ ਨੌਜਵਾਨ ਅਤੇ ਇਕ ਔਰਤ ਸਵਾਰ ਸਨ ਅਤੇ ਉਨ੍ਹਾਂ ਨੇ ਵਿਚਾਲੇ ਇਕ ਵੱਡਾ ਬੋਰਾ ਰੱਖਿਆ ਹੋਇਆ ਸੀ। ਮੋਟਰ ਸਾਈਕਲ ਦੇ ਨਿਕਲਣ ਦਾ ਪੂਰਾ ਰੂਟ ਪੁਲਸ ਨੇ ਲੱਭ ਲਿਆ।


author

Rakesh

Content Editor

Related News