ਪਾਕਿ ’ਚ ਲਸ਼ਕਰ ਕਮਾਂਡਰ ਦਾ ਕਤਲ, ਪਹਿਲਾਂ ਚਾਕੂ ਨਾਲ ਹਮਲਾ, ਫਿਰ ਮਾਰੀ ਗੋਲੀ
Monday, Mar 23, 2026 - 02:52 AM (IST)
ਲਾਹੌਰ : ਪਾਕਿਸਤਾਨ ’ਚ ਅੱਤਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੇ ਇਕ ਕਮਾਂਡਰ ਦਾ ਕਤਲ ਕਰ ਦਿੱਤਾ ਗਿਆ ਹੈ। ਉਸ ਦਾ ਨਾਂ ਬਿਲਾਲ ਆਰਿਫ ਸਰਾਫੀ ਦੱਸਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਘਟਨਾ ਸ਼ਨੀਵਾਰ ਨੂੰ ਈਦ ਦੀ ਨਮਾਜ਼ ਤੋਂ ਬਾਅਦ ਵਾਪਰੀ। ਬਿਲਾਲ ’ਤੇ ਪਹਿਲਾਂ ਚਾਕੂ ਨਾਲ ਹਮਲਾ ਕੀਤਾ ਗਿਆ ਅਤੇ ਫਿਰ ਉਸ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵਾਰਦਾਤ ਮੁਰੀਦਕੇ ਇਲਾਕੇ ਵਿਚ ਹੋਈ, ਜੋ ਲਸ਼ਕਰ-ਏ-ਤੋਇਬਾ ਦਾ ਵੱਡਾ ਕੇਂਦਰ ਮੰਨਿਆ ਜਾਂਦਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਕਤਲ ਵਿਚ ਉਸ ਦੇ ਆਪਣੇ ਪਰਿਵਾਰ ਦੇ ਲੋਕ ਸ਼ਾਮਲ ਸਨ। ਅਜੇ ਤੱਕ ਕਤਲ ਦੀ ਅਸਲ ਵਜ੍ਹਾ ਸਾਹਮਣੇ ਨਹੀਂ ਆਈ ਹੈ ਪਰ ਸ਼ੁਰੂਆਤੀ ਜਾਂਚ ਵਿਚ ਪਰਿਵਾਰਕ ਝਗੜੇ ਦੀ ਗੱਲ ਕਹੀ ਜਾ ਰਹੀ ਹੈ।
