'ਆਕਸੀਜਨ ਮੈਨ' ਬਣਿਆ ਇਹ SHO, ਹੁਣ ਤੱਕ 150 ਲੋਕਾਂ ਦੀ ਬਚਾਈ ਜਾਨ

Sunday, Apr 25, 2021 - 04:02 AM (IST)

ਨਵੀਂ ਦਿੱਲੀ : ਆਕਸੀਜਨ ਨੂੰ ਲੈ ਕੇ ਹਰ ਪਾਸੇ ਭਾਜੜ ਪਈ ਹੈ। ਦਵਾਈ ਤੋਂ ਲੈ ਕੇ ਬੈਡ ਤੱਕ ਲਈ ਮਾਰੋ ਮਾਰ ਹੈ। Covid ਦੇ ਚੱਲਦੇ ਹਾਲਾਤ ਬਹੁਤ ਖਰਾਬ ਹੋ ਗਏ ਹਨ। ਬਦਲਦੇ ਹਾਲਾਤ ਵਿਚਾਲੇ ਇਨ੍ਹਾਂ ਦਿਨੀਂ ਦਿੱਲੀ ਵਿੱਚ ਕ੍ਰਾਈਮ ਦਾ ਗ੍ਰਾਫ ਵੀ ਡਿੱਗ ਗਿਆ ਹੈ। ਹੁਣ ਲੋਕ ਪੁਲਸ ਨੂੰ ਕ੍ਰਾਈਮ ਦੀਆਂ ਸ਼ਿਕਾਇਤਾਂ ਲਈ ਨਹੀਂ ਆਕਸੀਜਨ ਲਈ ਫੋਨ ਕਰ ਰਹੇ ਹਨ।

ਇਹ ਵੀ ਪੜ੍ਹੋ- 104 ਸਾਲਾ ਆਜ਼ਾਦੀ ਘੁਲਾਟੀਏ ਨੇ ਦਿੱਤੀ ਕੋਰੋਨਾ ਨੂੰ ਮਾਤ, ਕਿਹਾ- ਡਰੋ ਨਹੀਂ, ਲੜੋ

SHO ਖੁਦ ਲੈ ਕੇ ਪੁੱਜਦੇ ਹਨ ਆਕਸੀਜਨ
ਡਾਬਰੀ ਪੁਲਸ ਸਟੇਸ਼ਨ ਦੇ SHO ਸੁਰਿੰਦਰ ਸੰਧੂ ਮੁਤਾਬਕ ਉਨ੍ਹਾਂ ਕੋਲ ਦਿਨਭਰ ਵਿੱਚ ਦਰਜਨਾਂ ਫੋਨ ਆਕਸੀਜਨ ਸਿਲੈਂਡਰ ਲਈ ਆ ਰਹੇ ਹਨ। ਜਿਵੇਂ ਹੀ SHO ਸੁਰਿੰਦਰ ਸੰਧੂ ਕੋਲ ਐਮਰਜੈਂਸੀ ਆਕਸੀਜਨ ਸਿਲੈਂਡਰ ਲਈ ਫੋਨ ਆਉਂਦਾ ਹੈ, ਉਹ ਆਪਣੇ ਸਟਾਫ ਨੂੰ ਬੋਲ ਕੇ ਆਕਸੀਜਨ ਸਿਲੈਂਡਰ ਦੇ ਪ੍ਰਬੰਧ ਵਿੱਚ ਲੱਗ ਜਾਂਦੇ ਹਨ। ਫਿਰ ਆਕਸੀਜਨ ਸਿਲੈਂਡਰ ਖੁਦ ਉਨ੍ਹਾਂ ਦੇ ਘਰ ਲੈ ਕੇ ਪੁੱਜਦੇ ਹਨ। ਘਰ ਤੱਕ ਹੀ ਨਹੀਂ ਹਸਪਤਾਲ ਵਿੱਚ ਵੀ ਉਪਲੱਬਧ ਕਰਵਾ ਰਹੇ ਹਨ।

ਇਹ ਵੀ ਪੜ੍ਹੋ- ਆਕਸੀਜਨ ਦੀ ਘਾਟ 'ਤੇ HC ਸਖ਼ਤ, ਕਿਹਾ- ਕਿਸੇ ਨੇ ਵੀ ਸਪਲਾਈ ਰੋਕੀ, ਤਾਂ ਹੋਵੇਗੀ ਫਾਂਸੀ

ਹੁਣ ਤੱਕ 150 ਲੋਕਾਂ ਦੀ ਮਦਦ ਕੀਤੀ
SHO ਦੀ ਇਹ ਮੁਹਿੰਮ ਕੋਵਿਡ ਮਰੀਜ਼ਾਂ ਦੇ ਘਰ ਵਾਲਿਆਂ ਦੀ ਆਸ ਜਗਾ ਰਹੀ ਹੈ। ਜਿੱਥੇ ਕੋਵਿਡ ਮਰੀਜ਼ਾਂ ਦੀ ਸਾਰੀ ਉਮੀਦ ਟੁੱਟ ਜਾਂਦੀ ਹੈ ਉੱਥੇ ਪੁਲਸ ਮਰੀਜ਼ਾਂ ਦੀਆਂ ਸਾਹਾਂ ਲਈ ਆਕਸੀਜਨ ਮੈਨ ਬਣਕੇ ਪੁੱਜਦੀ ਹੈ ਅਤੇ ਫਿਰ ਅਜਿਹੇ ਅਫ਼ਸਰ ਨੂੰ ਮਰੀਜ਼ ਫਰਿਸ਼ਤਾ ਕਹਿੰਦੇ ਹਨ। SHO ਸੁਰਿੰਦਰ ਸੰਧੂ ਹੁਣ ਤੱਕ 150 ਲੋਕਾਂ ਨੂੰ ਆਕਸੀਜਨ ਸਿਲੈਂਡਰ ਉਪਲੱਬਧ ਕਰਾ ਚੁੱਕੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News