ਸ਼ਿਵ ਸੈਨਾ ਨੇਤਾ ਹੱਤਿਆਕਾਂਡ : ਪ੍ਰੇਮਿਕਾ ਕਰਕੇ ਨੇਤਾ ਸਾਵੰਤ ਦੀ ਕੀਤੀ ਗਈ ਹੱਤਿਆ

Wednesday, May 09, 2018 - 05:25 PM (IST)

ਮੁੰਬਈ— ਸ਼ਿਵ ਸੈਨਾ ਨੇਤਾ ਸਚਿਨ ਸਾਵੰਤ ਹੱਤਿਆਕਾਂਡ ਮਾਮਲੇ ਦਾ ਖੁਲਾਸਾ ਲੱਗਭਗ 18 ਦਿਨਾਂ 'ਚ ਕੁਰਾਰ ਪੁਲਸ ਨੇ ਕਰ ਦਿੱਤਾ ਹੈ। ਇਸ ਮਾਮਲੇ 'ਚ ਕੁਰਾਰ ਪੁਲਸ ਨੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ। ਸਾਵੰਤ ਹੱਤਿਆਕਾਂਡ 'ਚ ਗ੍ਰਿਫਤਾਰ ਦੋਸ਼ੀ ਲੋਕੇਸ਼ ਨੇ ਪੁਲਸ ਨੂੰ ਦੱਸਿਆ ਕਿ ਹੱਤਿਆ ਤੋਂ ਬਾਅਦ ਮਿਲਣ ਵਾਲੇ 10 ਲੱਖ ਰੁਪਏ ਤੋਂ ਮੁੰਬਈ 'ਚ ਆਪਣੀ ਗਰਲਫਰੈਂਡ ਨਾਲ ਉਹ ਘਰ ਵਸਾਉਣਾ ਚਾਹੁੰਦਾ ਸੀ।
ਪੁਲਸ ਨੇ ਸ਼ਿਵਸੈਨਾ ਨੇਤਾ ਹੱਤਿਆ 'ਚ ਲੋਕੇਸ਼ ਸਿੰਘ (25), ਅਭੈ ਪਾਟਿਲ (26) ਸਤੇਂਦਰ ਉਰਫ ਸੋਨੂੰ ਪਾਲ (24), ਨੀਲੇਸ਼ ਸ਼ਰਮਾ (27) ਬ੍ਰਿਜੇਸ਼ ਪਟੇਲ (36), ਅਮਿਤ ਸਿੰਘ (25) ਅਤੇ ਬ੍ਰਿਜੇਸ਼ ਸ਼੍ਰੀਪ੍ਰਕਾਸ਼ ਸਿੰਘ (28) ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਹੱਤਿਆ ਦੀ ਵਜਾ ਗੋਕੁਲ ਨਗਰ 'ਚ ਬਣ ਰਹੇ ਐੱਸ.ਆਰ.ਏ. ਪ੍ਰਾਜੈਕਟ ਹਨ। ਜਿਸ ਨੂੰ ਲੈ ਕੇ ਸਾਵੰਤ ਦਾ ਇਕ ਹੋਰ ਬਿਲਡਰ ਨਾਲ ਵਿਵਾਦ ਬਾਰੇ ਦੱਸਿਆ। ਇਸ ਤੋਂ ਨਾਰਾਜ਼ ਹੋ ਕੇ ਇਕ ਸਥਾਨਕ ਬਿਲਡਰਜ਼ ਦੇ ਇਸ਼ਾਰੇ 'ਤੇ ਕਾਰੋਬਾਰੀ ਨੀਲੇਸ਼ ਸ਼ਰਮਾ ਅਤੇ ਬ੍ਰਿਜੇਸ਼ ਪਟੇਲ ਵੱਲੋਂ ਲੋਕੇਸ਼ ਅਤੇ ਅਭੈ ਪਾਟਿਲ ਨਾਮਕ ਦੋ ਸ਼ੂਟਰਾਂ ਨੂੰ ਸਾਵੰਤ ਦੀ ਹੱਤਿਆ ਦੀ ਸੁਪਾਰੀ ਦਿੱਤੀ ਗਈ ਸੀ। ਸੂਚਕ ਅਤੇ ਤਕਨੀਕੀ ਵਿਧੀ ਦੀ ਜਾਣਕਾਰੀ ਦੇ ਆਧਾਰ 'ਤੇ ਸ਼ੂਟਰ ਲੋਕੇਸ਼ ਅਤੇ ਅਭੈ ਨੂੰ ਕੁਰਾਰ ਪੁਲਸ ਨੇ ਯੂ.ਪੀ. ਪੁਲਸ ਦੀ ਮਦਦ ਨਾਲ ਯੂ.ਪੀ. ਦੇ ਚੰਦੌਲੀ ਜ਼ਿਲੇ ਤੋਂ ਗ੍ਰਿਫਤਾਰ ਕਰਕੇ ਮੁੰਬਈ ਲਿਆਂਦਾ। ਮੰਗਲਵਾਰ ਕੋਰਟ ਨੇ ਸਾਰਿਆਂ ਨੂੰ 14 ਮਈ ਤੱਕ ਪੁਲਸ ਰਿਮਾਂਡ 'ਚ ਭੇਜ ਦਿੱਤਾ ਹੈ।
ਸਾਵੰਤ ਨੂੰ ਮਾਰਨ ਲਈ ਦੋ ਵਾਰ ਬਣੀ ਯੋਜਨਾ
ਪੁਲਸ ਅਨੁਸਾਰ, ਸਾਵੰਤ ਨੂੰ ਮਾਰਨ ਦੀ ਦੋ ਵਾਰ ਯੋਜਨਾ ਬਣਾਈ ਪਰ ਸ਼ੂਟਰ ਲੋਕੇਸ਼ ਅਤੇ ਅਭੈ ਵਿਚਕਾਰ ਆਪਸ ਗੱਲਬਾਤ ਨੂੰ ਲੈ ਕੇ ਕੋਈ ਨਾ ਕੋਈ ਘਾਟ ਰਹਿ ਜਾਂਦੀ ਸੀ। ਤੀਜੀ ਵਾਰ 22 ਅਪ੍ਰੈਲ ਦੀ ਰਾਤ 8 ਵਜੇ ਨੂੰ ਦੋਵੇਂ ਸ਼ੂਟਰ ਇਸ ਸਮੇਂ ਕਾਮਯਾਬ ਰਹੇ, ਜਦੋਂ ਕਾਂਦੀਵਲੀ (ਈਸਟ) ਦੇ ਗੋਕੁਲ ਨਗਰ ਸਥਿਤ ਦਫ਼ਤਰ ਤੋਂ ਘਰ ਜਾਂਦੇ ਸਮੇਂ ਬਾਈਕ ਸਵਾਰ ਸਚਿਨ ਸਾਵੰਤ 'ਤੇ ਸਾਈ ਬਾਬਾ ਮੰਦਰ ਦੇ ਨਜ਼ਦੀਕ ਉਨ੍ਹਾਂ ਦੀ ਬਾਈਕ ਨੂੰ ਰੋਕ ਕੇ ਅਭੈ ਨੇ ਗੋਲੀ ਚਲਾਈ, ਜਿਸ ਦੌਰਾਨ ਮੌਕੇ 'ਤੇ ਉਸ ਦੀ ਮੌਤ ਹੋ ਗਈ। ਇਸ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇ ਦੋਸ਼ੀ ਗਲੀ 'ਚ ਪੈਦਲ ਹੁੰਦੇ ਹੋਏ ਆਟੋਰਿਕਸ਼ਾ ਲੈਣ ਤੋਂ ਬਾਅਦ ਯੂ.ਪੀ. ਲਈ ਰਵਾਨਾ ਹੋ ਗਏੇ।
parveen..9/5/2018


Related News