ਸ਼ਿਵਰਾਜ ਸਰਕਾਰ ''ਚ ਪੁਲਸ ਵੀ ਨਹੀਂ ਹੈ ਸੁਰੱਖਿਅਤ, ਕੁਹਾੜੀ ਨਾਲ ਵਿਅਕਤੀ ਨੇ ਪੁਲਸ ''ਤੇ ਕੀਤਾ ਵਾਰ

Tuesday, Sep 11, 2018 - 02:16 PM (IST)

ਨਵੀਂ ਦਿੱਲੀ— ਸ਼ਿਵਰਾਜ ਸਰਕਾਰ 'ਚ ਪੁਲਸ ਬਲ ਵੀ ਹੁਣ ਸੁਰੱਖਿਅਤ ਨਹੀਂ ਹੈ। ਇਸ ਦੀ ਤਾਜ਼ਾ ਉਦਾਹਰਣ ਉਮਰੀ ਥਾਣਾ 'ਚ ਦੇਖਣ ਨੂੰ ਮਿਲੀ ਹੈ ਜਿੱਥੇ ਇਕ ਵਿਅਕਤੀ ਨੇ ਦੋ ਪੁਲਸ ਕਰਮੀਆਂ 'ਤੇ ਪਿੱਛੋਂ ਕੁਹਾੜੀ ਨਾਲ ਵਾਰ ਕਰ ਅੱਧਮਰਾ ਕਰ ਦਿੱਤਾ। ਪਿੱਛਿਓਂ ਹੋਏ ਅਚਾਨਕ ਹਮਲੇ ਕਾਰਨ ਦੋਹਾਂ ਸਿਪਾਹੀਆਂ ਨੂੰ ਸੰਭਲਣ ਦਾ ਵੀ ਮੌਕਾ ਨਹੀਂ ਮਿਲਿਆ।

ਦੂਜਾ ਸਿਪਾਹੀ ਕੁਝ ਹੜਬੜਾਇਆ ਅਤੇ ਉਸ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਯਤਨ ਅਸਫਲ ਹੋ ਗਿਆ। ਹਮਲੇ 'ਚ ਜ਼ਖਮੀ ਹੈੱਡ ਕਾਂਸਟੇਬਲ ਉਮੇਸ਼ ਬਾਬੂ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਇਲਾਜ ਲਈ ਪਹਿਲਾਂ  'ਚ ਦਿੱਲੀ ਭੇਜਿਆ ਗਿਆ ਹੈ। ਉੱਥੇ ਹੀ ਵਾਰਦਾਤ 'ਚ ਜ਼ਖਮੀ ਦੂਜੇ ਸਿਪਾਹੀ ਦਾ ਇਲਾਜ ਜ਼ਿਲਾ ਹਸਪਤਾਲ 'ਚ ਚੱਲ ਰਿਹਾ ਹੈ। ਇਹ ਸਾਰੀ ਵਾਰਦਾਤ ਇਕ ਸੀ.ਸੀ.ਟੀ.ਵੀ. ਕੈਮਰੇ 'ਚ ਰਿਕਾਰਡ ਹੋ ਗਈ, ਜਿਸ ਤੋਂ ਬਾਅਦ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।


Related News