ਮਾਤਾ ਵੈਸ਼ਨੋ ਦੇਵੀ ਭਵਨ ''ਤੇ ਚੱਟਾਨ ਖਿਸਕਣ ਕਾਰਨ ਇਤਿਹਾਸਕ ਸ਼ਿਵ ਗੁਫਾ ਬੰਦ

01/09/2020 12:08:10 PM

ਕੱਟੜਾ— ਵਿਸ਼ਵ ਪ੍ਰਸਿੱਧ ਤੀਰਥ ਅਸਥਾਨ ਮਾਤਾ ਵੈਸ਼ਨੋ ਦੇਵੀ ਭਵਨ ਦੇ ਹੇਠਲੇ ਹਿੱਸੇ 'ਚ ਸਥਿਤ ਇਤਿਹਾਸਕ ਸ਼ਿਵ ਗੁਫਾ ਦੇ ਦਰਸ਼ਨਾਂ ਤੋਂ ਸ਼ਰਧਾਲੂਆਂ ਨੂੰ ਵਾਂਝਾ ਹੋਣਾ ਪੈ ਰਿਹਾ ਹੈ, ਕਿਉਂਕਿ ਗੁਫਾ ਦੇ ਮੁੱਖ ਦਰਵਾਜ਼ੇ 'ਤੇ ਭਾਰੀ ਚੱਟਾਨ ਖਿਸਕਣ ਕਾਰਨ ਗੁਫਾ ਬੰਦ ਹੋ ਗਈ ਹੈ। 29 ਦਸੰਬਰ ਨੂੰ ਇਸ ਗੁਫਾ ਦਾ ਮੁੱਖ ਦਰਵਾਜ਼ਾ ਚੱਟਾਨ ਦੇ ਡਿੱਗਣ ਕਾਰਨ ਬੰਦ ਹੈ। 11 ਦਿਨ ਬੀਤ ਜਾਣ ਦੇ ਬਾਵਜੂਦ ਚੱਟਾਨ ਨੂੰ ਅਜੇ ਵੀ ਨਹੀਂ ਹਟਾਇਆ ਗਿਆ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਭਗਵਾਨ ਸ਼ਿਵ ਦੇ ਦਰਸ਼ਨਾਂ ਦੇ ਇੱਛੁਕ ਗੁਫਾ ਦਾ ਮਾਰਗ ਬੰਦ ਦੇਖ ਕੇ ਕਾਫੀ ਉਦਾਸ ਹੋ ਰਹੇ ਹਨ।

PunjabKesari

ਪੁਜਾਰੀਆਂ ਨੇ ਦੱਸਿਆ ਕਿ ਬੀਤੀ 29 ਦਸੰਬਰ ਦੀ ਸਵੇਰ ਨੂੰ ਉਨ੍ਹਾਂ ਨੇ ਗੁਫਾ ਵਿਚ ਭਗਵਾਨ ਸ਼ਿਵ ਦੀ ਪੂਜਾ ਕੀਤੀ। ਅਜੇ ਉਹ ਆਰਤੀ ਕਰ ਕੇ ਗੁਫਾ ਤੋਂ ਬਾਹਰ ਹੀ ਨਿਕਲੇ ਸਨ ਕਿ ਇਕ ਭਾਰੀ ਚੱਟਾਨ ਖਿਸਕ ਕੇ ਮੁੱਖ ਦਰਵਾਜ਼ੇ 'ਤੇ ਆ ਡਿੱਗੀ, ਇਸ ਨਾਲ ਗੁਫਾ ਬੰਦ ਹੋ ਗਈ। ਪਿਛਲੇ 11 ਦਿਨਾਂ ਤੋਂ ਬੰਦ ਸ਼ਿਵ ਗੁਫਾ ਨੂੰ ਅਜੇ ਤਕ ਸ਼ਰਧਾਲੂਆਂ ਲਈ ਨਹੀਂ ਖੋਲ੍ਹਿਆ ਗਿਆ ਹੈ। ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਗੁਫਾ ਵੱਲ ਜਾਣ ਵਾਲੇ ਮਾਰਗ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਓਧਰ ਸ਼ਰਾਈਨ ਬੋਰਡ ਦੇ ਸੀ. ਈ. ਓ. ਰਮੇਸ਼ ਕੁਮਾਰ ਨੇ ਦੱਸਿਆ ਕਿ ਸ਼ਿਵ ਗੁਫਾ ਦੇ ਮੁੱਖ ਦਰਵਾਜ਼ੇ 'ਤੇ ਡਿੱਗੀ ਚੱਟਾਨ ਨੂੰ ਹਟਾਉਣਾ ਆਸਾਨ ਨਹੀਂ ਹੈ। ਇਸ ਨੂੰ ਹਟਾਉਣ ਲਈ ਮਾਹਰਾਂ ਦੀ ਰਾਇ ਲਈ ਜਾ ਰਹੀ ਹੈ। ਗੁਫਾ ਦੇ ਦੂਜੇ ਹਿੱਸੇ ਨੂੰ ਨੁਕਸਾਨ ਪਹੁੰਚੇ ਬਿਨਾਂ ਇਸ ਭਾਰੀ ਚੱਟਾਨ ਨੂੰ ਹਟਾਇਆ ਜਾਵੇਗਾ। ਮਾਹਰਾਂ ਨੇ ਆਪਣੀ ਜਾਂਚ ਪੂਰੀ ਕਰ ਲਈ ਹੈ। ਛੇਤੀ ਹੀ ਇਸ 'ਤੇ ਕੰਮ ਸ਼ੁਰੂ ਕੀਤਾ ਜਾਵੇਗਾ। ਕੰਮ ਪੂਰਾ ਹੁੰਦੇ ਹੀ ਸ਼ਿਵ ਗੁਫਾ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ।


Tanu

Content Editor

Related News