50-50 ਦੇ ਫਾਰਮੂਲੇ 'ਤੇ ਨਹੀ ਝੁਕੇਗੀ ਸ਼ਿਵਸੈਨਾ:ਊਧਵ ਠਾਕਰੇ

10/24/2019 5:14:56 PM

ਮੁੰਬਈ-ਭਾਰਤੀ ਜਨਤਾ ਪਾਰਟੀ ਮਹਾਰਾਸ਼ਟਰ 'ਚ ਆਪਣੀ ਸਹਿਯੋਗੀ ਸ਼ਿਵਸੈਨਾ ਦੇ ਨਾਲ ਸੱਤਾ 'ਚ ਵਾਪਸੀ ਵੱਲ ਵੱਧ ਰਹੀ ਹੈ। ਇਸ ਦੌਰਾਨ ਊਧਵ ਠਾਕਰੇ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ 'ਤੇ ਕੌਣ ਹੋਵੇਗਾ ਇਹ ਤੈਅ ਨਹੀਂ ਹੋਇਆ ਹੈ। ਇਸ ਦੌਰਾਨ ਊਧਵ ਠਾਕਰੇ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਸੰਬੰਧੀ ਅਮਿਤ ਸ਼ਾਹ ਨਾਲ ਮਿਲ ਕੇ 50-50 ਦੇ ਫਾਰਮੂਲੇ 'ਤੇ ਗੱਲ ਹੋਵੇਗੀ। ਸਾਡਾ ਪੱਖ ਸਾਫ ਹੈ ਕਿ ਇਸ ਫਾਰਮੂਲੇ 'ਤੇ ਅਮਲ ਕੀਤਾ ਜਾਵੇ। ਅਸੀ ਪੰਜ ਸਾਲ ਜਨਤਾ ਦੀਆਂ ਉਮੀਦਾਂ ਦੇ ਮੁਤਾਬਕ ਕੰਮ ਕਰਾਂਗੇ। ਸੂਬੇ 'ਚ ਭਾਜਪਾ-ਸ਼ਿਵਸੈਨਾ ਦੇ ਗਠਜੋੜ ਦੀ ਸਰਕਾਰ ਬਣੇਗੀ। 

ਦੱਸ ਦੇਈਏ ਕਿ ਠਾਕਰੇ ਪਰਿਵਾਰ ਤੋਂ ਪਹਿਲੀ ਵਾਰ ਅਦਿੱਤਿਆ ਠਾਕੁਰੇ ਚੋਣ ਮੈਦਾਨ 'ਚ ਉਤਰੇ ਸੀ। 29 ਸਾਲਾ ਅਦਿੱਤਿਆ ਠਾਕਰੇ ਨੇ ਰਾਕਾਂਪਾ ਦੇ ਆਪਣੇ ਨਜ਼ਦੀਕੀ ਵਿਰੋਧੀ ਸੁਰੇਸ਼ ਮਾਨੇ ਨੂੰ 70,000 ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਹਰਾਇਆ। ਪਹਿਲੀ ਵਾਰ ਪਰਿਵਾਰ ਦਾ ਕੋਈ ਮੈਂਬਰ ਚੋਣ ਮੈਦਾਨ 'ਚ ਉਤਰਿਆ ਹੈ। ਇਸ ਦੇ ਨਾਲ ਹੀ ਠਾਕਰੇ ਪਰਿਵਾਰ ਦਾ ਪਹਿਲਾਂ ਮੈਂਬਰ ਵਿਧਾਇਕ (ਐੱਮ.ਐੱਲ.ਏ) ਵੀ ਬਣ ਗਿਆ ਹੈ। ਮੁੰਬਈ ਦੀ ਇਸ ਸੀਟ ਨੂੰ ਸ਼ਿਵਸੈਨਾ ਦਾ ਗੜ੍ਹ ਮੰਨਿਆ ਜਾਂਦਾ ਹੈ। 


Iqbalkaur

Content Editor

Related News