ਪਤਨੀ ਨੂੰ ED ਦਾ ਨੋਟਿਸ ਮਿਲਣ 'ਤੇ ਭਾਜਪਾ 'ਤੇ ਵਰ੍ਹੇ ਸ਼ਿਵ ਸੈਨਾ ਨੇਤਾ ਸੰਜੇ ਰਾਊਤ
Monday, Dec 28, 2020 - 05:56 PM (IST)
ਮੁੰਬਈ- ਸ਼ਿਵ ਸੈਨਾ ਨੇਤਾ ਅਤੇ ਸੰਸਦ ਮੈਂਬਰ ਸੰਜੇ ਰਾਊਤ ਨੇ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਭਾਜਪਾ 'ਤੇ ਨਿਸ਼ਾਨਾ ਸਾਧਿਆ। ਸੰਜੇ ਰਾਊਤ ਨੇ ਈ.ਡੀ.ਵਲੋਂ ਪਤਨੀ ਨੂੰ ਸੰਮਨ ਭੇਜੇ ਜਾਣ ਤਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਮੰਗਲਵਾਰ ਨੂੰ ਈ.ਡੀ. ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਭਾਜਪਾ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਭਾਜਪਾ ਮਹਾਰਾਸ਼ਟਰ ਸਰਕਾਰ ਨੂੰ ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਦਾ ਇਕ ਸੀਨੀਅਰ ਨੇਤਾ ਪਿਛਲੇ ਇਕ ਸਾਲ ਤੋਂ ਉਨ੍ਹਾਂ ਨਾਲ ਲਗਾਤਾਰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਕਾਂਗਰਸ ਦੇ ਸਥਾਪਨਾ ਦਿਵਸ 'ਤੇ ਬੋਲੇ ਰਾਹੁਲ- ਪਾਰਟੀ ਦੇਸ਼ ਹਿੱਤ ਦੀ ਆਵਾਜ਼ ਚੁੱਕਣ ਲਈ ਵਚਨਬੱਧ
ਰਾਊਤ ਨੇ ਕਿਹਾ,''ਸੀ.ਬੀ.ਆਈ., ਈ.ਡੀ. ਜਾਂ ਹੋਰ ਏਜੰਸੀ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਡਰਾਉਣ ਦੀ ਭਾਵੇਂ ਕਿੰਨੀ ਕੋਸ਼ਿਸ਼ ਕੀਤੀ ਜਾਵੇ ਪਰ ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਅਤੇ ਸ਼ਿਵ ਸੈਨਾ ਦੀ ਸਰਕਾਰ ਦਾ ਕੁਝ ਵੀ ਨਹੀਂ ਵਿਗਾੜ ਸਕੇਗੀ। ਇਹ ਇਕ ਸਿਆਸੀ ਲੜਾਈ ਹੈ, ਇਸ ਲਈ ਇਸ ਨੂੰ ਅਸੀਂ ਰਾਜਨੀਤਕ ਰੂਪ ਨਾਲ ਹੀ ਲੜਾਂਗੇ। ਉਨ੍ਹਾਂ ਨੇ ਕਿਹਾ,''ਮੇਰੇ ਨਾਲ 'ਪੰਗਾ' ਨਾ ਲਵੋ। ਮੈਂ ਸਵ. ਬਾਲ ਠਾਕਰੇ ਦਾ ਸ਼ਿਵ ਸੈਨਿਕ ਹਾਂ। ਮੈਂ ਤੁਹਾਨੂੰ ਬੇਨਕਾਬ ਕਰ ਦੇਵਾਂਗਾ। ਮੇਰੇ ਕੋਲ 120 ਭਾਜਪਾ ਨੇਤਾਵਾਂ ਦੇ ਘਪਲਿਆਂ ਦੀ ਕਾਲੀ ਸੂਚੀ ਹੈ, ਜਿਸ ਦੀ ਜਾਂਚ ਈ.ਡੀ. 5 ਸਾਲਾਂ ਤੱਕ ਕਰ ਸਕਦੀ ਹੈ ਅਤੇ ਅਜਿਹੇ ਲੋਕਾਂ ਨੂੰ ਨੀਰਵ ਮੋਦੀ ਜਾਂ ਵਿਜੇ ਮਾਲਿਆ ਦੀ ਤਰ੍ਹਾਂ ਵਿਦੇਸ਼ ਦੌੜਨਾ ਪਵੇਗਾ।''
ਇਹ ਵੀ ਪੜ੍ਹੋ : ਕਿਸਾਨਾਂ ਦਾ ਐਲਾਨ- ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ, ਉਦੋਂ ਤੱਕ ਟੋਲ ਮੁਫ਼ਤ ਰਹਿਣਗੇ
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ