ਭਾਜਪਾ ਨਾਲ ਸਿਰਫ ਸੀ. ਐੱਮ. ਅਹੁਦੇ ਨੂੰ ਲੈ ਕੇ ਹੀ ਗੱਲਬਾਤ ਹੋਵੇਗੀ : ਰਾਊਤ

11/03/2019 1:08:55 PM

ਮੁੰਬਈ (ਭਾਸ਼ਾ)— ਮਹਾਰਾਸ਼ਟਰ ਵਿਚ ਸਰਕਾਰ ਗਠਨ ਨੂੰ ਲੈ ਕੇ ਜਾਰੀ ਗਤੀਰੋਧ ਦਰਮਿਆਨ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੰਜੇ ਰਾਊਤ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਨਾਲ ਸਿਰਫ ਮੁੱਖ ਮੰਤਰੀ ਅਹੁਦੇ 'ਤੇ ਹੀ ਗੱਲਬਾਤ ਕਰੇਗੀ। ਸੂਬੇ ਵਿਚ 24 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨ ਹੋਣ ਤੋਂ ਬਾਅਦ ਦੋਵੇਂ ਗਠਜੋੜ ਸਾਂਝੇਦਾਰਾਂ ਵਿਚਾਲੇ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਗਤੀਰੋਧ ਬਣਿਆ ਹੋਇਆ ਹੈ। ਇਸ ਚੋਣਾਂ 'ਚ 288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ 'ਚ ਸ਼ਿਵ ਸੈਨਾ ਨੇ 56 ਅਤੇ ਭਾਜਪਾ ਨੇ 105 ਸੀਟਾਂ 'ਤੇ ਜਿੱਤ ਦਰਜ ਕੀਤੀ। 

ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਗਤੀਰੋਧ ਜਾਰੀ ਹੈ। ਸਰਕਾਰ ਦੇ ਗਠਨ ਨੂੰ ਲੈ ਕੇ ਅਜੇ ਕੋਈ ਗੱਲਬਾਤ ਨਹੀਂ ਹੋਈ ਹੈ। ਜੇਕਰ ਗੱਲਬਾਤ ਹੋਵੇਗੀ, ਤਾਂ ਸਿਰਫ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਹੀ ਹੋਵੇਗੀ। ਉੱਖੇ ਹੀ ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' ਦੇ ਹਫਤਾਵਾਰੀ ਕਾਲਮ 'ਚ ਰਾਊਤ ਨੇ ਕਿਹਾ ਸੀ ਕਿ ਮਹਾਰਾਸ਼ਟਰ ਵਿਚ ਨਵੀਂ ਸਰਕਾਰ ਦੇ ਗਠਨ 'ਤੇ ਸਿਆਸੀ ਗਤੀਰੋਧ 'ਹੰਕਾਰ ਦੇ ਚਿੱਕੜ ਵਿਚ ਫਸੇ ਇਕ ਰੱਥ ਵਾਂਗ' ਹੈ। ਉਨ੍ਹਾਂ ਨੇ ਹਫਤਾਵਾਰੀ ਕਾਲਮ 'ਚ

ਭਾਜਪਾ ਨੂੰ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾ ਕੇ ਦਿਖਾਉਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਕਦਮ ਪਾਰਟੀ ਦੀ ਸਦੀ ਦੀ ਸਭ ਤੋਂ ਵੱਡੀ ਹਾਰ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਉਹ ਲੋਕ ਅਜਿਹਾ ਕਰਨ ਦੀ ਗੱਲ ਕਰ ਰਹੇ ਹਨ, ਜੋ ਇੰਦਰਾ ਗਾਂਧੀ ਵਲੋਂ ਐਲਾਨ ਐਮਰਜੈਂਸੀ ਨੂੰ 'ਕਾਲੇ ਦਿਵਸ' ਦੇ ਰੂਪ ਵਿਚ ਮਨਾਉਂਦੇ ਹਨ। ਸ਼ਿਵ ਸੈਨਾ ਦਾ ਇਹ ਬਿਆਨ ਭਾਜਪਾ ਦੇ ਮੁੱਖ ਮੰਤਰੀ ਅਹੁਦਾ ਸਾਂਝਾ ਨਾ ਕਰਨ ਦੇ ਆਪਣੇ ਰੁਖ਼ 'ਤੇ ਅੜੇ ਰਹਿਣ ਅਤੇ ਪਾਰਟੀ ਦੇ ਨੇਤਾ ਸੁਧੀਰ ਮੁੰਗਤੀਵਾਰ ਦੇ 7 ਨਵੰਬਰ ਤਕ ਸਰਕਾਰ ਦਾ ਗਠਨ ਨਾ ਹੋਣ 'ਤੇ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਵੱਲ ਵੱਧਣ ਦੀ ਗੱਲ ਕਹਿਣ ਤੋਂ ਬਾਅਦ ਆਇਆ ਹੈ।


Tanu

Content Editor

Related News