ਸ਼ਿਵ ਸੈਨਾ ਨੇ ਫੂਕਿਆ ਪਾਕਿਸਤਾਨ ਦਾ ਝੰਡਾ, ਕਿਹਾ- ਜੰਮੂ ਨੂੰ ਦਹਿਲਾਉਣ ਦੀਆਂ ਸਾਜ਼ਿਸ਼ਾਂ ਬਰਦਾਸ਼ਤ ਨਹੀਂ

Wednesday, Dec 28, 2022 - 05:50 PM (IST)

ਜੰਮੂ- ਸ਼ਿਵ ਸੈਨਾ ਜੰਮੂ-ਕਸ਼ਮੀਰ ਇਕਾਈ ਨੇ ਜੰਮੂ ਸ਼ਹਿਰ ਦੇ ਪ੍ਰਵੇਸ਼ ਦੁਆਰ ਦੇ ਨੇੜੇ ਸਿਧਰਾ ਖੇਤਰ 'ਚ ਅੱਜ ਜੰਮੂ ਨੂੰ ਦਹਿਲਾਉਣ ਦੀ ਨਾਪਾਕ ਹਰਕਤਾਂ 'ਚ ਸ਼ਾਮਲ ਅੱਤਵਾਦੀਆਂ ਨੂੰ ਢੇਰ ਕੀਤੇ ਜਾਣ 'ਤੇ 'ਜੰਮੂ ਕਸ਼ਮੀਰ ਪੁਲਸ ਜ਼ਿੰਦਾਬਾਦ', 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਾਏ ਗਏ।

ਇਹ ਵੀ ਪੜ੍ਹੋ- PM ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਵਿਗੜੀ, ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ

ਪਾਰਟੀ ਦੇ ਸੂਬਾ ਕੇਂਦਰੀ ਦਫ਼ਤਰ ਨੇੜੇ ਇਕੱਠੇ ਹੋਏ ਸ਼ਿਵ ਸੈਨਿਕਾਂ ਨੇ ਪਾਕਿਸਤਾਨ ਅਤੇ ਕਠਪੁਤਲੀਆਂ ਨੂੰ ਉਨ੍ਹਾਂ ਦੀਆਂ ਨਾਪਾਕ ਹਰਕਤਾਂ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੰਦੇ ਹੋਏ ਪਾਕਿਸਤਾਨ ਦਾ ਝੰਡਾ ਫੂਕਿਆ। ਇਸ ਮੌਕੇ ਜਨਰਲ ਸਕੱਤਰ ਵਿਕਾਸ ਬਖਸ਼ੀ, ਪ੍ਰਧਾਨ ਕਾਮਗਾਰ ਵਿੰਗ ਰਾਜ ਸਿੰਘ, ਯੂਥ ਪ੍ਰਧਾਨ ਜੰਮੂ ਮੰਗੂ ਰਾਮ, ਸੰਨੀ ਕੁਮਾਰ, ਅਕਾਸ਼ ਸਿੰਘ ਆਦਿ ਆਗੂ ਤੇ ਵਰਕਰ ਹਾਜ਼ਰ ਸਨ। ਪਾਰਟੀ ਦੇ ਸੂਬਾ ਪ੍ਰਧਾਨ ਮਨੀਸ਼ ਸਾਹਨੀ ਨੇ ਬਿਨਾਂ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੇ ਇਸ ਆਪਰੇਸ਼ਨ ਨੂੰ ਪੂਰਾ ਕਰਨ ਲਈ ਜੰਮੂ-ਕਸ਼ਮੀਰ ਪੁਲਸ ਦੀ ਸ਼ਲਾਘਾ ਕੀਤੀ ਅਤੇ ਪਾਕਿਸਤਾਨ ਅਤੇ ਇਸ ਦੀਆਂ ਕਠਪੁਤਲੀਆਂ ਨੂੰ ਆਪਣੀਆਂ ਨਾਪਾਕ ਅਤੇ ਕਾਇਰਤਾ ਭਰੀਆਂ ਕਾਰਵਾਈਆਂ ਤੋਂ ਬਾਜ਼ ਆਉਣ ਦੀ ਚੇਤਾਵਨੀ ਦਿੱਤੀ।

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ 'ਚ ਸੁਰੱਖਿਆ ਦਸਤਿਆਂ ਦੀ ਵੱਡੀ ਕਾਰਵਾਈ, ਮੁਕਾਬਲੇ 'ਚ 4 ਅੱਤਵਾਦੀ ਕੀਤੇ ਢੇਰ

 

ਸਾਹਨੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ISI ਜੰਮੂ 'ਚ ਅੱਤਵਾਦ ਨੂੰ ਮੁੜ ਜੀਵੰਤ ਕਰਨ ਲਈ ਜ਼ੋਰਦਾਰ ਯਤਨ ਕਰ ਰਹੀ ਹੈ। ਅੱਜ ਮੁਕਾਬਲੇ 'ਚ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰਾਂ ਦਾ ਭੰਡਾਰ ਜੰਮੂ ਲਈ ਵੱਡੇ ਖ਼ਤਰੇ ਦਾ ਸੰਕੇਤ ਹੈ। ਸਾਹਨੀ ਨੇ ਕਿਹਾ ਕਿ ਸਹਿਣਸ਼ੀਲਤਾ ਦੀ ਹੱਦ ਹੋ ਗਈ ਹੈ ਅਤੇ ਪਾਕਿਸਤਾਨ ਨੂੰ ਸਬਕ ਸਿਖਾਇਆ ਜਾਵੇਗਾ।


Tanu

Content Editor

Related News