ਸ਼ਿਵਸੈਨਾ-ਭਾਜਪਾ ਦੇ ਸੰਬੰਧ ਆਮਿਰ ਖਾਨ-ਕਿਰਨ ਰਾਵ ਦੇ ਰਿਸ਼ਤੇ ਦੀ ਤਰ੍ਹਾ : ਸੰਜੇ ਰਾਊਤ

07/05/2021 4:19:14 PM

ਮੁੰਬਈ- ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਅਭਿਨੇਤਾ ਆਮਿਰ ਖਾਨ ਅਤੇ ਕਿਰਨ ਰਵ ਵਿਚਾਲੇ ਤਲਾਕ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਦਾ ਹਵਾਲਾ ਦਿੰਦੇ ਹੋਏ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਭਾਜਪਾ ਦੇ ਸਿਆਸੀ ਰਸਤੇ ਵੱਖ ਹਨ ਪਰ ਇਨ੍ਹਾਂ ਸਾਬਕਾ ਗਠਜੋੜ ਸਹਿਯੋਗੀਆਂ ਵਿਚਾਲੇ ਦੋਸਤੀ ਬਣੀ ਹੋਈ ਹੈ। ਰਾਊਤ ਨੇ ਕਿਹਾ,''ਆਮਿਰ ਖਾਨ ਅਤੇ ਕਿਰਨ ਰਾਵ ਨੂੰ ਦੇਖੋ। ਉਨ੍ਹਾਂ ਦੇ ਰਸਤੇ ਵੱਖ ਹੋ ਗਏ ਹਨ ਪਰ ਉਹ ਦੋਸਤ ਹਨ। ਇੱਥੇ ਵੀ ਅਜਿਹਾ ਹੀ ਹੈ। ਸਾਡੇ ਰਸਤੇ ਵੱਖ ਹੋ ਗਏ ਪਰ ਦੋਸਤੀ ਬਣੀ ਹੋਈ ਹੈ। ਰਾਜਨੀਤੀ 'ਚ ਦੋਸਤੀ ਬਣੀ ਰਹਿੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਜਾ ਰਹੇ ਹਨ।'' 

PunjabKesariਉਨ੍ਹਾਂ ਕਿਹਾ,''ਮਤਭੇਦ ਹਨ ਪਰ ਜਿਵੇਂ ਕਿ ਮੈਂ ਲੰਬੇ ਸਮੇਂ ਤੋਂ ਕਹਿ ਰਿਹਾ ਹਾਂ, ਸ਼ਿਵ ਸੈਨਾ ਅਤੇ ਭਾਜਪਾ ਭਾਰਤ-ਪਾਕਿਸਤਾਨ ਨਹੀਂ ਹਨ। ਬੈਠਕਾਂ ਅਤੇ ਗੱਲਬਾਤ ਹੁੰਦੀ ਹੈ ਪਰ ਹੁਣ ਸਾਡੇ ਰਸਤੇ ਵੱਖ ਹੋ ਗਏ ਹਨ। ਰਾਜਨੀਤੀ 'ਚ, ਸਾਡੇ ਰਸਤੇ ਵੱਖ ਹੋਏ ਹਨ।''  ਦੱਸਣਯੋਗ ਹੈ ਕਿ ਰਾਊਤ ਨੇ ਇਹ ਪ੍ਰਤੀਕਿਰਿਆ ਭਾਜਪਾ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਬਿਆਨ 'ਤੇ ਦਿੱਤੀ, ਜਿਨ੍ਹਾਂ ਨੇ ਕਿਹਾ ਸੀ ਕਿ ਦੋਹਾਂ ਦਲਾਂ ਵਿਚਾਲੇ ਦੁਸ਼ਮਣੀ ਨਹੀਂ ਹੈ। ਦੱਸ ਦੇਈਏ ਕਿ ਖਾਨ ਨੇ ਹਾਲ ਹੀ 'ਚ ਕਿਹਾ ਸੀ ਕਿ ਉਨ੍ਹਾਂ ਨੇ ਅਤੇ ਰਾਵ ਨੇ 15 ਸਾਲ ਬਾਅਦ ਤਲਾਕ ਲੈ ਲਿਆ ਹੈ। ਖਾਨ ਨੇ ਕਿਹਾ ਸੀ,''ਸਾਡਾ ਰਿਸ਼ਤਾ ਬਦਲ ਗਿਆ ਹੈ ਪਰ ਅਸੀਂ ਹੁਣ ਵੀ ਨਾਲ ਹਾਂ।''


DIsha

Content Editor

Related News