ਸ਼ਿਵ ਸੈਨਾ ਨੇ ਸਾਬਕਾ ਨੇਵੀ ਅਧਿਕਾਰੀ ਨਾਲ ਕੀਤੀ ਕੁੱਟਮਾਰ, (Video)

09/12/2020 1:49:12 AM

ਮੁੰਬਈ - ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦਾ ਦਫ਼ਤਰ ਤੋੜੇ ਜਾਣ ਤੋਂ ਬਾਅਦ ਸ਼ਿਵ ਸੈਨਾ ਦੀ ਆਕਰਾਮਕਤਾ ਵੱਧ ਗਈ ਹੈ। ਸ਼ੁੱਕਰਵਾਰ ਨੂੰ ਸ਼ਿਵ ਸੈਨਾ ਦੀ ਧੱਕੇਸ਼ਾਹੀ ਦਾ ਇੱਕ ਹੋਰ ਨਵਾਂ ਕਾਰਨਾਮਾ ਸਾਹਮਣੇ ਆਇਆ। ਮੁੰਬਈ ਪੱਛਮੀ ਵਾਲਾ ਉਪਨਗਰ ਕਾਂਦਿਵਲੀ 'ਚ ਸ਼ਿਵ ਸੈਨਾ ਦੇ ਅੱਧਾ ਦਰਜਨ ਵਰਕਰਾਂ ਨੇ ਸਾਬਕਾ ਨੇਵੀ ਅਧਿਕਾਰੀ ਮਦਨ ਸ਼ਰਮਾ 'ਤੇ ਜਾਨਲੇਵਾ ਹਮਲਾ ਕੀਤਾ। ਹੁਣ ਇਸ ਮਾਮਲੇ 'ਚ ਮੁੰਬਈ ਪੁਲਸ ਨੇ ਸ਼ਿਵ ਸੈਨਾ ਨੇਤਾ ਕਮਲੇਸ਼ ਕਦਮ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਥੇ ਹੀ ਸਥਾਨਕ ਭਾਜਪਾ ਵਿਧਾਇਕ ਅਤੁੱਲ ਭਾਤਖਲਕਰ ਨੇ ਸ਼ਿਵ ਸੈਨਾ ਦੇ ਵਰਕਰਾਂ ਦੀ ਇਸ ਧੱਕੇਸ਼ਾਹੀ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਅਕਾਦਾਰਾ ਕੰਗਣਾ ਰਣੌਤ ਦੇ ਦਫ਼ਤਰ ਨੂੰ ਤੋੜ ਕੇ ਆਪਣੀ ਮਰਦਾਨਗੀ ਦਿਖਾਉਣ ਵਾਲੀ ਸੱਤਾਧਾਰੀ ਸ਼ਿਵ ਸੈਨਾ ਨੇ ਹੁਣ ਸੱਤਾ ਦੇ ਨਸ਼ੇ 'ਚ ਇੱਕ ਬਜ਼ੁਰਗ ਸਾਬਕਾ ਨੇਵੀ ਅਧਿਕਾਰੀ ਮਦਨ ਸ਼ਰਮਾ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ਦੇ ਨਾਲ ਉਨ੍ਹਾਂ ਦੀ ਅੱਖ 'ਚ ਸੱਟ ਆਈ ਹੈ। ਸ਼ਰਮਾ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ।

ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦੇ ਗੁੰਡੇ ਹੁਣ ਸਾਬਕਾ ਨੇਵੀ ਦੇ ਅਧਿਕਾਰੀਆਂ 'ਤੇ ਵੀ ਹਮਲਾ ਬੋਲਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਉਧਵ ਠਾਕਰੇ ਘਰ ਬੈਠੇ ਤਾਨਾਸ਼ਾਹੀ ਚਲਾ ਰਹੇ ਹਨ। ਭਾਤਖਲਕਰ ਨੇ ਕਿਹਾ ਕਿ ਕਾਂਦਿਵਲੀ ਦੇ ਠਾਕੁਰ ਕਾਂਪਲੈਕਸ 'ਚ ਰਹਿਣ ਵਾਲੇ ਰਿਟਾਇਰਡ ਅਧਿਕਾਰੀ ਨੇ ਇੱਕ ਕਾਰਟੂਨ ਬਣਾ ਕੇ ਉਧਵ ਠਾਕਰੇ ਦੀ ਨਿੰਦਾ ਕੀਤੀ ਸੀ, ਜਿਸ ਨੂੰ ਲੈ ਕੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਸ ਮਾਮਲੇ 'ਚ ਪੁਲਸ ਨੇ ਜ਼ਮਾਨਤੀ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਕਾਂਦਿਵਲੀ ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Inder Prajapati

Content Editor

Related News