ਠਾਕਰੇ ਪਰਿਵਾਰ ਨੂੰ ਮਿਲਿਆ ਪਹਿਲਾਂ MLA, 70000 ਵੋਟਾਂ ਨਾਲ ਜਿੱਤੇ ਆਦਿੱਤਿਆ

10/24/2019 4:23:14 PM

ਮੁੰਬਈ-ਸ਼ਿਵਸੈਨਾ ਦੇ ਨੇਤਾ ਆਦਿੱਤਿਆ ਠਾਕਰੇ ਵਰਲੀ ਵਿਧਾਨਸਭਾ ਸੀਟ ਤੋਂ ਆਪਣੇ ਵਿਰੋਧੀ ਰਾਕਾਂਪਾ ਉਮੀਦਵਾਰ ਸੁਰੇਸ਼ ਮਾਨੇ ਨੂੰ 70,000 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਪਹਿਲੀ ਵਾਰ ਪਰਿਵਾਰ ਦਾ ਕੋਈ ਮੈਂਬਰ ਚੋਣ ਮੈਦਾਨ 'ਚ ਉਤਰਿਆ ਹੈ। ਇਸ ਦੇ ਨਾਲ ਹੀ ਠਾਕਰੇ ਪਰਿਵਾਰ ਦਾ ਪਹਿਲਾਂ ਮੈਂਬਰ ਵਿਧਾਇਕ (ਐੱਮ.ਐੱਲ.ਏ) ਵੀ ਬਣ ਗਿਆ ਹੈ। ਮੁੰਬਈ ਦੀ ਇਸ ਸੀਟ ਨੂੰ ਸ਼ਿਵਸੈਨਾ ਦਾ ਗੜ੍ਹ ਮੰਨਿਆ ਜਾਂਦਾ ਹੈ। ਪਾਰਟੀ ਨੇ ਅਦਿੱਤਿਆ ਨੂੰ ਇਸ ਸੀਟ ਤੋਂ ਆਪਣਾ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਸੀ। ਵਿਧਾਨਸਭਾ ਚੋਣਾਂ 'ਚ ਭਾਜਪਾ-ਸ਼ਿਵਸੈਨਾ ਗਠਜੋੜ ਨੂੰ ਸਪੱਸ਼ਟ ਬਹੁਮਤ ਮਿਲਣ ਦੀ ਪੂਰੀ ਸੰਭਾਵਨਾ ਹੈ। ਦੂਜੇ ਪਾਸੇ ਕਾਂਗਰਸ-ਰਾਸ਼ਟਰਵਾਦੀ ਕਾਂਗਰਸ ਦਾ ਗਠਜੋੜ ਲਗਾਤਾਰ ਦੂਜੀ ਵਾਰ ਸੱਤਾ ਤੋਂ ਦੂਰ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਸ਼ਿਵਸੈਨਾ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਸੰਸਦ ਮੈਂਬਰ ਸੰਜੈ ਰਾਊਤ ਨੇ ਵੀ ਕੁਝ ਸਮਾਂ ਪਹਿਲਾਂ ਇਹ ਸਪੱਸ਼ਟ ਕੀਤਾ ਕਿ ਸਰਕਾਰ ਗਠਨ ਲਈ 50-50 ਫਾਰਮੂਲਾ ਤੈਅ ਰਹੇਗਾ।ਸਰਕਾਰ ਬਣਾਉਣ ਸੰਬੰਧੀ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਭਾਜਪਾ ਅਤੇ ਸ਼ਿਵਸੈਨਾ ਦਾ ਗਠਜੋੜ ਬਰਕਰਾਰ ਹੈ ਅਤੇ ਅੱਗੇ ਵੀ ਰਹੇਗਾ। ਗਠਜੋੜ 'ਚ ਤੈਅ ਹੋਇਆ ਸੀ ਕਿ ਭਾਜਪਾ ਅਤੇ ਸ਼ਿਵਸੈਨਾ ਦੇ ਰੇਸ਼ੋ ਤੇ ਸਰਕਾਰ ਬਣਾਈ ਜਾਵੇਗੀ ਅਤੇ ਪਾਰਟੀ ਹੁਣ ਵੀ ਇਸ ਗੱਲ 'ਤੇ ਕਾਇਮ ਹੈ। 


Iqbalkaur

Content Editor

Related News