ਆਨਲਾਈਨ ਮੰਗਵਾਈ 388 ਰੁਪਏ ਦੀ ਨੇਲ-ਪੌਲਿਸ਼, ਲੱਗਾ 92 ਹਜ਼ਾਰ ਦਾ ਚੂਨਾ

02/17/2020 9:44:20 PM

ਪੁਣੇ (ਏਜੰਸੀ)- 25 ਸਾਲ ਦੇ ਇਕ ਸਾਫਟਵੇਅਰ ਇੰਜੀਨੀਅਰ ਨੂੰ ਇਕ ਈ-ਕੌਮਰਸ ਵੈਬਸਾਈਟ ਨੇ 388 ਰੁਪਏ ਦੀ ਨੇਲ-ਪੌਲਿਸ਼ ਦੀ ਥਾਂ 92,446 ਰੁਪਏ ਦਾ ਚੂਨਾ ਲਗਾ ਦਿੱਤਾ। ਮਹਿਲਾ ਨੇ ਡਿਲੀਵਰੀ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਕਸਟਮਰ ਕੇਅਰ ਨੂੰ ਫੋਨ ਕੀਤਾ ਸੀ, ਜਦੋਂ ਉਨ੍ਹਾਂ ਨਾਲ ਇੰਨਾ ਵੱਡਾ ਸਾਈਬਰ ਫ੍ਰਾਡ ਹੋ ਗਿਆ। ਘਟਨਾ 17 ਦਸੰਬਰ ਅਤੇ 30 ਦਸੰਬਰ ਵਿਚਾਲੇ ਕੀਤੀ ਹੈ। ਮਹਿਲਾ ਨੇ ਸ਼ਨੀਵਾਰ ਨੂੰ ਵਾਕੜ ਪੁਲਸ ਸਟੇਸ਼ਨ 'ਚ ਐਫ.ਆਈ.ਆਰ. ਦਰਜ ਕਰਵਾਈ ਸੀ। ਪੁਲਸ ਨੇ ਦੋ ਲੋਕਾਂ ਖਿਲਾਫ ਭਾਰਤੀ ਕੋਡ ਆਫ ਕੰਡਕਟ ਅਤੇ ਆਈ.ਟੀ. ਐਕਟ ਦੀਆਂ ਉਚਿਤ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ 17 ਦਸੰਬਰ ਨੂੰ ਮਹਿਲਾ ਨੇ ਇਕ ਈ-ਕੌਮਰਸ ਸਾਈਟ ਦੀ ਐਪ ਤੋਂ ਨੇਲ-ਪੌਲਿਸ਼ ਆਰਡਰ ਕੀਤੀ ਸੀ। ਉਨ੍ਹਾਂ ਨੇ ਇਸ ਦੇ ਲਈ ਪ੍ਰਾਈਵੇਟ ਬੈਂਕ ਤੋਂ 388 ਰੁਪਏ ਦਾ ਪੇਮੇਂਟ ਵੀ ਕਰ ਦਿੱਤਾ।

ਅਧਿਕਾਰੀ ਨੇ ਦੱਸਿਆ ਕਿ ਜਦੋਂ ਤੈਅ ਤਰੀਕ ਨੂੰ ਮਹਿਲਾ ਦਾ ਪਾਰਸਲ ਡਿਲੀਵਰ ਨਹੀਂ ਹੋਇਆ ਤਾਂ ਉਨ੍ਹਾਂ ਨੇ ਦੇਰੀ ਦੀ ਵਜ੍ਹਾ ਜਾਨਣ ਲਈ ਵੈਬਸਾਈਟ ਦੇ ਕਸਟਮਰ ਕੇਅਰ ਨਾਲ ਸੰਪਰਕ ਕੀਤਾ। ਪੁਲਸ ਨੇ ਦੱਸਿਆ ਉਨ੍ਹਾਂ ਨੂੰ ਦੱਸਿਆ ਗਿਆ ਕਿ ਕੰਪਨੀ ਵਲੋਂ ਪੇਮੇਂਟ ਨਹੀਂ ਮਿਲੀ ਸੀ। ਹਾਲਾਂਕਿ ਉਸ ਨੇ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਅਤੇ ਮਹਿਲਾ ਤੋਂ ਸੈਲਫੋਨ ਨੰਬਰ ਮੰਗਿਆ। ਇਸ ਤੋਂ ਕੁਝ ਹੀ ਦੇਰ ਬਾਅਦ ਉਨ੍ਹਾਂ ਦੇ ਦੋ ਅਕਾਉਂਟਾਂ 'ਚੋਂ 90,846 ਰੁਪਏ ਪੰਜ ਟਰਾਂਜ਼ੈਕਸ਼ਨ ਰਾਹੀਂ ਕੱਢ ਲਏ ਗਏ। ਉਥੇ ਹੀ ਇਕ ਪਬਲਿਕ ਸੈਕਟਰ ਬੈਂਕ ਦੇ ਅਕਾਉਂਟ ਤੋਂ ਵੀ 1500 ਰੁਪਏ ਵੀ ਕੱਢੇ ਗਏ। ਉਨ੍ਹਾਂ ਨੇ ਦੱਸਿਆ ਕਿ ਇਹ ਪੈਸੇ ਉਨ੍ਹਾਂ ਦੇ ਬੈਂਕ ਅਕਾਉਂਟ ਵਿਚੋਂ ਟਰਾਂਸਫਰ ਕੀਤੇ ਗਏ। ਮਹਿਲਾ ਨੇ ਦਾਅਵਾ ਕੀਤਾ ਉਨ੍ਹਾਂ ਨੇ ਆਪਣੀ ਕੋਈ ਬੈਂਕ ਡਿਟੇਲਸ ਸ਼ੇਅਰ ਨਹੀਂ ਕੀਤੀ ਸੀ। ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।


Sunny Mehra

Content Editor

Related News