ਦੋਹਾ ਜਾ ਰਹੇ ਜਹਾਜ਼ ਨਾਲ ਟਕਰਾਈ ਚਿੜੀ, ਹਵਾਈ ਅੱਡੇ ''ਤੇ ਵਾਪਸ ਆਇਆ ਜਹਾਜ਼

11/16/2017 11:33:10 AM

ਚੇੱਨਈ— ਦੋਹਾ ਜਾ ਰਹੇ ਜਹਾਜ਼ ਨਾਲ ਪੰਛੀ ਟਕਰਾਉਣ ਦੇ ਬਾਅਦ ਜਹਾਜ਼ ਨੂੰ ਚੇੱਨਈ ਹਵਾਈ ਅੱਡੇ ਵਾਪਸ ਆਉਣਾ ਪਿਆ। ਜਹਾਜ਼ 'ਚ 134 ਯਾਤਰੀ ਸਵਾਰ ਸਨ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਅੰਨਾ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਬਾਅਦ ਨਿੱਜੀ ਕੰਪਨੀ ਦੇ ਇਕ ਜਹਾਜ਼ ਨਾਲ ਚਿੜੀ ਟਕਰਾ ਗਈ। 
ਉਨ੍ਹਾਂ ਨੇ ਦੱਸਿਆ ਕਿ ਘਟਨਾ ਦੇ ਬਾਅਦ ਜਹਾਜ਼ ਚੇੱਨਈ ਹਵਾਈ ਅੱਡੇ ਆਇਆ ਅਤੇ ਸੁਰੱਖਿਆ ਹੇਠਾਂ ਉਤਾਰਿਆ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀਆਂ ਨੂੰ ਕਿਸੇ ਦੂਜੇ ਜਹਾਜ਼ ਤੋਂ ਰਵਾਨਾ ਕੀਤਾ ਗਿਆ। ਜਹਾਜ਼ 2 ਘੰਟੇ ਬਾਅਦ ਦੋਹਾ ਲਈ ਰਵਾਨਾ ਹੋਇਆ।


Related News