ਸੰਜੇ ਰਾਊਤ ਦ ਦਾਅਵਾ-15-20 ਦਿਨ ''ਚ ਡਿੱਗ ਜਾਵੇਗੀ ਸ਼ਿੰਦੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ

Sunday, Apr 23, 2023 - 01:45 PM (IST)

ਸੰਜੇ ਰਾਊਤ ਦ ਦਾਅਵਾ-15-20 ਦਿਨ ''ਚ ਡਿੱਗ ਜਾਵੇਗੀ ਸ਼ਿੰਦੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ

ਜਲਗਾਂਵ (ਭਾਸ਼ਾ)- ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਨੇਤਾ ਸੰਜੇ ਰਾਊਤ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਦਾ 'ਡੈੱਥ ਵਾਰੰਟ) ਜਾਰੀ ਹੋ ਗਿਆ ਹੈ ਅਤੇ ਅਗਲੇ 15-20 ਦਿਨਾਂ 'ਚ ਸਰਕਾਰ ਡਿੱਗ ਜਾਵੇਗੀ। ਸ਼ਿਵ ਸੈਨਾ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੇ ਧਿਰ ਦੇ ਮੁੱਖ ਨੇਤਾ ਰਾਊਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਦਾਲਤ ਦੇ ਆਦੇਸ਼ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਉਮੀਦ ਕਰ ਰਹੀ ਹੈ ਕਿ ਨਿਆਂ ਕੀਤਾ ਜਾਵੇਗਾ। 

ਰਾਜਸਭਾ ਮੈਂਬਰ ਸੁਪਰੀਮ ਕੋਰਟ 'ਚ ਪੈਂਡਿੰਗ ਉਨ੍ਹਾਂ ਪਟੀਸ਼ਨਾਂ ਦਾ ਜ਼ਿਕਰ ਰਹੇ ਸਨ, ਜਿਨ੍ਹਾਂ 'ਚੋਂ ਇਕ 'ਚ ਸ਼ਿਵਸੈਨਾ (ਸ਼ਿੰਦੇ ਧਿਰ) ਦੇ 16 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਅਪੀਲ ਕੀਤੀ ਗਈ ਹੈ, ਜਿਨ੍ਹਾਂ ਨੇ ਠਾਕਰੇ ਦੀ ਅਗਵਾਈ ਖ਼ਿਲਾਫ਼ ਬਗਾਵਤ ਕੀਤੀ ਸੀ। ਰਾਊਤ ਨੇ ਦਾਅਵਾ ਕੀਤਾ,''ਮੌਜੂਦਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ 40 ਵਿਧਾਇਕਾਂ ਦੀ ਸਰਕਾਰ 15-20 ਦਿਨ 'ਚ ਡਿੱਗ ਜਾਵੇਗੀ। ਇਸ ਸਰਕਾਰ ਦਾ ਡੈੱਥ ਵਾਰੰਟ ਜਾਰੀ ਹੋ ਗਿਆ ਹੈ। ਹੁਣ ਇਹ ਤੈਅ ਹੋਣਾ ਹੈ ਕਿ ਕੌਣ ਇਸ 'ਤੇ ਦਸਤਖ਼ਤ ਕਰੇਗਾ।'' ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਨੇ ਸਾਬਕਾ 'ਚ ਵੀ ਦਾਅਵਾ ਕੀਤਾ ਸੀ ਕਿ ਸ਼ਿੰਦੇ ਸਰਕਾਰ ਫਰਵਰੀ 'ਚ ਡਿੱਗ ਜਾਵੇਗੀ।


author

DIsha

Content Editor

Related News