ਪੇਪਰ ਲੀਕ ਮਾਮਲਿਆਂ ''ਚ ਸਖ਼ਤ ਹੋਈ ਸਰਕਾਰ, ਹਿਮਾਚਲ ਸਟਾਫ਼ ਸਿਲੈਕਸ਼ਨ ਕਮਿਸ਼ਨ ਦਾ ਕੰਮ-ਕਾਜ ਰੋਕਿਆ

Tuesday, Dec 27, 2022 - 12:17 PM (IST)

ਪੇਪਰ ਲੀਕ ਮਾਮਲਿਆਂ ''ਚ ਸਖ਼ਤ ਹੋਈ ਸਰਕਾਰ, ਹਿਮਾਚਲ ਸਟਾਫ਼ ਸਿਲੈਕਸ਼ਨ ਕਮਿਸ਼ਨ ਦਾ ਕੰਮ-ਕਾਜ ਰੋਕਿਆ

ਸ਼ਿਮਲਾ (ਸਿੰਗਟਾ)- ਪੇਪਰ ਲੀਕ ਦੇ ਮਾਮਲੇ ’ਚ ਸੁੱਖੂ ਸਰਕਾਰ ਹੋਰ ਸਖ਼ਤ ਹੋ ਗਈ ਹੈ। ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਕੰਮ-ਕਾਜ ਨੂੰ ਮੁਅੱਤਲ ਕਰ ਦਿੱਤਾ ਹੈ। ਉੱਥੋਂ ਦੇ ਸਕੱਤਰ ਅਤੇ ਡਿਪਟੀ ਸਕੱਤਰ ਨੂੰ ਹਟਾ ਦਿੱਤਾ ਗਿਆ ਹੈ। ਕਮਿਸ਼ਨ ਦੀਆਂ ਚੱਲ ਰਹੀਆਂ ਅਤੇ ਪੈਂਡਿੰਗ ਭਰਤੀਆਂ ਠੰਡੇ ਬਸਤੇ ’ਚ ਪਾ ਦਿਤੀਆਂ ਗਈਆਂ ਹਨ।

ਸੀ. ਐੱਮ. ਸੁਖਵਿੰਦਰ ਸਿੰਘ ਸੁੱਖੂ ਦੇ ਹੁਕਮਾਂ ’ਤੇ ਮੁੱਖ ਸਕੱਤਰ ਆਰ. ਡੀ. ਧੀਮਾਨ ਨੇ ਨਿਰਦੇਸ਼ ਜਾਰੀ ਕੀਤੇ ਹਨ। ਸਟਾਫ਼ ਸਿਲੈਕਸ਼ਨ ਕਮਿਸ਼ਨ ਨੂੰ ਵੱਖ-ਵੱਖ ਭਰਤੀਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਜੇ. ਓ. ਏ. ਆਈ. ਟੀ. ਪ੍ਰੀਖਿਆ ਦਾ ਪੇਪਰ ਲੀਕ ਹੋ ਗਿਆ। ਇਹ ਪ੍ਰੀਖਿਆ 25 ਦਸੰਬਰ ਨੂੰ ਹੋਣੀ ਸੀ।

ਮੁੱਖ ਸਕੱਤਰ ਨੇ ਹੁਕਮਾਂ ’ਚ ਕਿਹਾ ਕਿ ਇਸ ਤੋਂ ਇਲਾਵਾ ਕੰਪਿਊਟਰ ਆਪਰੇਟਰ ਅਤੇ ਜੂਨੀਅਰ ਆਡੀਟਰਾਂ ਦੇ ਪੇਪਰ ਵੀ ਲੀਕ ਹੋਣ ਦੀਆਂ ਵੀ ਸੂਚਨਾਵਾਂ ਹਨ। ਇਹ ਪਾਇਆ ਗਿਆ ਹੈ ਕਿ ਕਮਿਸ਼ਨ ’ਚ ਪਿਛਲੇ ਕੁਝ ਸਮੇਂ ਤੋਂ ਭ੍ਰਿਸ਼ਟਾਚਾਰ ਚੱਲ ਰਿਹਾ ਹੈ। ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਕੰਮਾਂ ’ਚ ਕਮਿਸ਼ਨ ਦੇ ਮੁਲਾਜ਼ਮ ਵੀ ਸ਼ਾਲ ਰਹੇ ਹਨ।


author

Rakesh

Content Editor

Related News