ਬਲਿਊ ਵ੍ਹੇਲ ਗੇਮ ਦੀ ਲਪੇਟ ''ਚ ਆ ਕੇ ਲੜਕੀ ਨੇ ਕੀਤੀ ਜਾਨ ਦੇਣ ਦੀ ਕੋਸ਼ਿਸ਼

10/25/2017 6:00:38 PM

ਮੱਧ ਪ੍ਰਦੇਸ਼— ਮੌਤ ਦੇ ਖੇਡ ਦੇ ਨਾਂ ਨਾਲ ਮਸ਼ਹੂਰ ਹੋ ਚੁਕੇ ਬਲਿਊ ਵ੍ਹੇਲ ਗੇਮ ਕਾਰਨ ਮੱਧ ਪ੍ਰਦੇਸ਼ ਦੇ ਦਾਹੋਦ 'ਚ ਇਕ ਲੜਕੀ ਨੇ ਆਪਣੇ ਹੱਥ 'ਤੇ ਕਈ ਜਗ੍ਹਾ ਕੱਟ ਲਾ ਲਏ। ਉਸ ਨੂੰ ਗੰਭੀਰ ਹਾਲਤ 'ਚ ਭਰਤੀ ਕਰਵਾਇਆ ਗਿਆ। ਉਸ ਨੇ ਇਹ ਖੌਫਨਾਕ ਕਦਮ ਗੇਮ ਦਾ ਇਕ ਟਾਸਕ ਪੂਰਾ ਕਰਨ ਲਈ ਚੁੱਕਿਆ ਸੀ। ਇਕ ਅਖਬਾਰ ਦੀ ਖਬਰ ਅਨੁਸਾਰ ਮੱਧ ਪ੍ਰਦੇਸ਼ ਦੇ ਝਾਬੁਆ ਦੀ ਰਹਿਣ ਵਾਲੀ 19 ਸਾਲਾ ਲੜਕੀ ਇਸ ਮੌਤ ਦੇ ਖੇਡ ਨੂੰ ਖੇਡਣ 'ਚ ਲੱਗੀ ਹੋਈ ਸੀ। ਇਸੇ ਦੌਰਾਨ ਉਹ ਦਾਹੋਦ 'ਚ ਆਪਣੀ ਭੈਣ ਘਰ ਆਈ ਹੋਈ ਸੀ। ਐਤਵਾਰ ਨੂੰ ਦੇਰ ਰਾਤ ਕਰੀਬ 3.30 ਵਜੇ ਉਹ ਬਾਥਰੂਮ ਗਈ ਅਤੇ ਉੱਥੇ ਉਸ ਨੇ ਆਪਣੇ ਹੱਥ 'ਤੇ ਤੇਜ਼ਧਾਰ ਚਾਕੂ ਨਾਲ ਕਈ ਕੱਟ ਲਾ ਦਿੱਤੇ। ਇਸ ਤੋਂ ਬਾਅਦ ਉਹ ਖੂਨ ਨਾਲ ਲੱਥਪੱਥ ਹੋ ਗਈ। ਜਦੋਂ ਉਹ ਬਾਥਰੂਮ ਤੋਂ ਬਾਹਰ ਨਿਕਲੀ ਤਾਂ ਉਸ ਦੀ ਹਾਲਤ ਦੇਖ ਕੇ ਭੈਣ ਦੇ ਹੋਸ਼ ਉੱਡ ਗਏ। ਤੁਰੰਤ ਲੜਕੀ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਦੇਖਿਆ ਕਿ ਉਸ ਦੇ ਹੱਥ 'ਤੇ 25 ਕੱਟ ਦੇ ਨਿਸ਼ਾਨ ਸਨ, ਜਿਨ੍ਹਾਂ 'ਚੋਂ ਖੂਨ ਵਗ ਰਿਹਾ ਸੀ। ਡਾਕਟਰਾਂ ਨੇ ਉਸ ਦੇ ਜ਼ਖਮਾਂ 'ਤੇ ਕਰੀਬ 100 ਟਾਂਕੇ ਲਾਏ ਅਤੇ ਉਸ ਦਾ ਇਲਾਜ ਕੀਤਾ।
ਬਾਅਦ 'ਚ ਲੜਕੀ ਦੀ ਭੈਣ ਨੂੰ ਪਤਾ ਲੱਗਾ ਕਿ ਇਕ ਸਾਈਕੋਲਾਜਿਸਟ ਤੋਂ ਪੀੜਤਾ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਹ 2 ਵਾਰ ਜਾਨ ਦੇਣ ਦੀ ਕੋਸ਼ਿਸ਼ ਕਰ ਚੁਕੀ ਹੈ। ਦਰਅਸਲ ਉਹ ਲੜਕੀ ਬਲਿਊ ਵ੍ਹੇਲ ਗੇਮ ਦੀ ਲਪੇਟ 'ਚ ਪੂਰੀ ਤਰ੍ਹਾਂ ਆ ਚੁਕੀ ਹੈ। ਉਸ ਨੇ ਆਪਣਾ ਟਾਕਸ ਪੂਰਾ ਕਰਨ ਲਈ ਹੀ ਇਹ ਖੌਫਨਾਕ ਕਦਮ ਚੁੱਕਿਆ। ਲੜਕੀ ਦੇ ਪਰਿਵਾਰ ਵਾਲਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਬੇਟੀ ਪੂਰੀ ਰਾਤ ਮੋਬਾਇਲ 'ਤੇ ਲੱਗੀ ਰਹਿੰਦੀ ਸੀ। ਜਿਸ ਕਾਰਨ ਉਹ ਚਿੜਚਿੜਾਉਣ ਲੱਗੀ ਸੀ। ਉਸ ਦਾ ਵਤੀਰਾ ਵੀ ਬਦਲ ਰਿਹਾ ਸੀ। ਫਿਰ ਉਸ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਲਿਜਾਇਆ ਗਿਆ ਸੀ ਪਰ ਉਦੋਂ ਉਸ ਦਾ ਇਲਾਜ ਸ਼ੁਰੂ ਨਹੀਂ ਹੋ ਸਕਿਆ ਸੀ।


Related News