ਸ਼ਤਰੂਘਨ ਸਿਨ੍ਹਾ ਨੇ ਦਿੱਤੇ ਭਾਜਪਾ ਛੱਡਣ ਦੇ ਸੰਕੇਤ

03/16/2019 1:57:25 AM

ਪਟਨਾ, (ਇੰਟ.)– ਆਪਣੀ ਪਾਰਟੀ 'ਤੇ ਲਗਾਤਾਰ ਵਿਅੰਗ ਕਰਨ ਵਾਲੇ ਬਿਹਾਰ ਦੇ ਪਟਨਾ ਸਾਹਿਬ ਤੋਂ ਭਾਜਪਾ ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਸ਼ੁੱਕਰਵਾਰ ਨੂੰ ਟਵਿਟਰ 'ਤੇ ਸ਼ਾਇਰਾਨਾ ਅੰਦਾਜ਼ ਵਿਚ ਟਵੀਟ ਕੀਤਾ। ਉਨ੍ਹਾਂ  ਨੇ ਇਸ਼ਾਰਿਆਂ ਹੀ ਇਸ਼ਾਰਿਆਂ 'ਚ ਭਾਜਪਾ ਛੱਡਣ ਦੇ ਸੰਕੇਤ ਦਿੱਤੇ। ਟਵੀਟ 'ਤੇ ਉਨ੍ਹਾਂ ਨੇ ਲਿਖਿਆ,''ਸਰ, ਰਾਸ਼ਟਰ ਤੁਹਾਡਾ ਸਨਮਾਨ ਕਰਦਾ ਹੈ ਪਰ ਲੀਡਰਸ਼ਿਪ ਵਿਚ ਭਰੋਸੇਯੋਗਤਾ ਅਤੇ ਵਿਸ਼ਵਾਸ ਦੀ ਘਾਟ ਹੈ। ਲੀਡਰਸ਼ਿਪ ਜੋ ਕਰ ਰਹੀ ਹੈ ਅਤੇ ਕਹਿ ਰਹੀ ਹੈ, ਕੀ ਲੋਕ ਉਸ 'ਤੇ ਵਿਸ਼ਵਾਸ ਕਰ ਰਹੇ ਹਨ? 
ਸ਼ਾਇਦ ਨਹੀਂ। ਜਨਤਾ ਨਾਲ ਕੀਤੇ ਵਾਅਦੇ ਅਜੇ ਵੀ ਪੂਰੇ ਹੋਣੇ ਬਾਕੀ ਹਨ, ਜੋ ਹੁਣ ਪੂਰੇ ਹੋ ਵੀ ਨਹੀਂ ਸਕਣਗੇ। ਆਸ਼ਾ, ਇੱਛਾ ਅਤੇ ਪ੍ਰਾਰਥਨਾ। ਹਾਲਾਂਕਿ ਮੈਂ ਹੁਣ ਤੁਹਾਡੇ ਨਾਲ ਨਹੀਂ ਰਹਿ ਸਕਦਾ।''  ਉਨ੍ਹਾਂ ਕਿਹਾ,''ਮੁਹੱਬਤ ਕਰਨੇ ਵਾਲੇ ਕਮ ਨਾ ਹੋਂਗੇ ਪਰ ਸ਼ਾਇਦ ਤੇਰੀ ਮਹਿਫਿਲ ਮੇਂ ਹਮ ਨਾ ਹੋਂਗੇ।'' ਹਾਲ ਹੀ ਵਿਚ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨਾਲ ਨਾਰਾਜ਼ ਚੱਲ ਰਹੇ ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਫੇਲ ਮਾਮਲੇ ਨਾਲ ਜੁੜੇ ਦਸਤਾਵੇਜ਼ ਰੱਖਿਆ ਮੰਤਰਾਲੇ ਵਿਚੋਂ ਚੋਰੀ ਹੋ ਜਾਣਾ ਸ਼ਰਮ ਦੀ ਗੱਲ ਹੈ।


KamalJeet Singh

Content Editor

Related News