ਸ਼ਤਰੂਘਨ ਦੇ ਭਾਜਪਾ ਲਈ ਬਦਲੇ ਸੁਰ, ਮੋਦੀ-ਸ਼ਾਹ ਬਾਰੇ ਆਖੀ ਇਹ ਗੱਲ

05/25/2019 5:00:15 PM

ਨਵੀਂ ਦਿੱਲੀ/ਪਟਨਾ— 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਆਪਣੇ ਦਮ 'ਤੇ ਪੂਰਨ ਬਹੁਮਤ ਨਾਲ ਜਿੱਤੀ। ਭਾਜਪਾ ਦੀ ਇਸ ਜਿੱਤ ਤੋਂ ਬਾਅਦ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਆਲੋਚਕ ਸ਼ਤੂਰਘਨ ਸਿਨਹਾ ਅਚਾਨਕ ਪ੍ਰਸ਼ੰਸਕ ਬਣ ਗਏ। ਉਨ੍ਹਾਂ ਨੇ ਦੋਹਾਂ ਨੇਤਾਵਾਂ ਦੀ ਤਾਰੀਫ ਕਰਦੇ ਹੋਏ ਜਿੱਤ ਨੂੰ 'ਗ੍ਰੇਟ' ਦੱਸਦੇ ਹੋਏ ਵਧਾਈ ਦਿੱਤੀ। ਉੱਥੇ ਹੀ ਆਪਣੇ ਵਿਰੁੱਧ ਪਟਨਾ ਸਾਹਿਬ ਸੀਟ ਤੋਂ ਜਿੱਤੇ ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਨੂੰ ਉਨ੍ਹਾਂ ਨੂੰ ਪਰਿਵਾਰਕ ਮਿੱਤਰ ਦੱਸਿਆ ਹੈ।

PunjabKesari

ਲੋਕ ਸਭਾ ਚੋਣਾਂ 'ਚ ਜਿੱਤ ਨੂੰ ਲੈ ਕੇ ਆਪਣੇ ਵਧਾਈ ਸੰਦੇਸ਼ ਵਿਚ ਸ਼ਤਰੂਘਨ ਸਿਨਹਾ ਨੇ ਟਵੀਟ ਕਰ ਕੇ ਕਿਹਾ, ''ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਾਸਟਰ ਰਣਨੀਤੀਕਾਰ ਅਮਿਤ ਸ਼ਾਹ ਅਤੇ ਖਾਸ ਰੂਪ ਨਾਲ ਸਾਡੇ ਪਰਿਵਾਰਕ ਮਿੱਤਰ ਰਵੀਸ਼ੰਕਰ ਪ੍ਰਸਾਦ ਨੂੰ ਭਾਰੀ ਜਿੱਤ ਲਈ ਵਧਾਈ। ਇਹ ਉਸ ਪਾਰਟੀ ਵਿਚ ਜਸ਼ਨ ਦਾ ਸਮਾਂ ਹੈ, ਜੋ ਹਾਲ ਤਕ ਮੇਰੀ ਵੀ ਸੀ। ਮੈਂ ਸਾਰਿਆਂ ਨੂੰ ਤਹਿ ਦਿਲ ਤੋਂ ਸਲਾਮ ਕਰਦਾ ਹਾਂ।''

Image result for Narendra modi-and-amit shah


ਜ਼ਿਕਰਯੋਗ ਹੈ ਕਿ ਭਾਜਪਾ ਨਾਲ ਬਗਾਵਤ ਤੋਂ ਬਾਅਦ ਕਾਂਗਰਸ 'ਚ ਸ਼ਾਮਲ ਹੋਏ ਸ਼ਤਰੂਘਨ ਸਿਨਹਾ ਇਸ ਵਾਰ ਵੀ ਪਟਨਾ ਸੀਟ ਤੋਂ ਚੋਣਾਂ ਮੈਦਾਨ ਵਿਸ ਸਨ ਪਰ ਉਨ੍ਹਾਂ ਨੂੰ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਲਖਨਊ ਤੋਂ ਸਮਾਜਵਾਦੀ ਪਾਰਟੀ (ਸਪਾ) ਦੀ ਟਿਕਟ 'ਤੇ ਚੋਣ ਲੜਨ ਵਾਲੀ ਉਨ੍ਹਾਂ ਦੀ ਪਤਨੀ ਪੂਨਮ ਸਿਨਹਾ ਨੂੰ ਵੀ ਰਾਜਨਾਥ ਸਿੰਘ ਦੇ ਹੱਥੋਂ ਹਾਰ ਝੱਲਣੀ ਪਈ ਹੈ।


Tanu

Content Editor

Related News