ਦਿੱਲੀ ਹਾਈ ਕੋਰਟ ਨੇ ਹਥਿਆਰ ਕਾਰੋਬਾਰੀ ਸੰਜੇ ਭੰਡਾਰੀ ਦੀ ਪਟੀਸ਼ਨ ਕੀਤੀ ਖਾਰਜ

Thursday, Apr 09, 2026 - 05:54 PM (IST)

ਦਿੱਲੀ ਹਾਈ ਕੋਰਟ ਨੇ ਹਥਿਆਰ ਕਾਰੋਬਾਰੀ ਸੰਜੇ ਭੰਡਾਰੀ ਦੀ ਪਟੀਸ਼ਨ ਕੀਤੀ ਖਾਰਜ

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਇਕ ਹੇਠਲੀ ਅਦਾਲਤ ਦੇ ਉਸ ਆਦੇਸ਼ ਨੂੰ ਵੀਰਵਾਰ ਨੂੰ ਬਰਕਰਾਰ ਰੱਖਿਆ, ਜਿਸ 'ਚ ਬ੍ਰਿਟੇਨ 'ਚ ਰਹਿ ਰਹੇ ਹਥਿਆਰ ਕਾਰੋਬਾਰੀ ਸੰਜੇ ਭੰਡਾਰੀ ਨੂੰ ਮਨੀ ਲਾਂਡਰਿੰਗ ਮਾਮਲੇ ਦੇ ਸੰਬੰਧ 'ਚ 'ਭਗੌੜਾ ਆਰਥਿਕ ਅਪਰਾਧੀ' ਐਲਾਨ ਕੀਤਾ ਗਿਆਸੀ। ਜੱਜ ਨੀਨਾ ਬੰਸਲ ਕ੍ਰਿਸ਼ਨਾ ਨੇ ਕਿਹਾ,''ਅਪੀਲ ਖਾਰਜ ਕੀਤੀ ਜਾਂਦੀ ਹੈ।'' ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਪਟੀਸ਼ਨ 'ਤੇ 5 ਜੁਲਾਈ 2025 ਨੂੰ ਭੰਡਾਰੀ ਨੂੰ 'ਭਗੌੜਾ ਆਰਥਿਕ ਅਪਰਾਧੀ' ਐਲਾਨ ਕੀਤਾ ਸੀ, ਜਿਸ ਨਾਲ ਏਜੰਸੀ ਨੂੰ ਭੰਡਾਰੀ ਦੀ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰਨ ਦਾ ਅਧਿਕਾਰ ਮਿਲ ਗਿਆ ਸੀ। ਬ੍ਰਿਟੇਨ ਦੀ ਇਕ ਅਦਾਲਤ ਨੇ ਭੰਡਾਰੀ ਦੀ ਹਵਾਲਗੀ ਖ਼ਿਲਾਫ਼ ਫੈਸਲਾ ਸੁਣਾਇਆ ਸੀ, ਜਿਸ ਤੋਂ ਬਾਅਦ ਉਸ ਦੇ ਭਾਰਤ ਆਉਣ ਦੀਆਂ ਸੰਭਾਵਨਾਵਾਂ ਲਗਭਗ ਖਤਮ ਹੋ ਗਈਆਂ ਹਨ।

ਭੰਡਾਰੀ ਦੀ ਕਾਨੂੰਨੀ ਟੀਮ ਨੇ ਉਨ੍ਹਾਂ ਦੇ ਮੁਵਕਿਲ ਨੂੰ ਭਗੌੜਾ ਅਪਰਾਧੀ ਐਲਾਨ ਕਰਨ ਦੇ ਈਡੀ ਦੇ ਕਦਮ ਦਾ ਵਿਰੋਧ ਕਰਦੇ ਹੋਏ ਦਾਅਵਾ ਕੀਤਾ ਸੀ,''ਭੰਡਾਰੀ ਦੇ ਬ੍ਰਿਟੇਨ 'ਚ ਰਹਿਣ ਨੂੰ ਗੈਰ-ਕਾਨੂੰਨੀ ਕਰਾਰ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਉਨ੍ਹਾਂ ਕੋਲ ਬ੍ਰਿਟੇਨ 'ਚ ਰਹਿਣ ਦਾ ਕਾਨੂੰਨੀ ਅਧਿਕਾਰ ਹੈ ਅਤੇ ਭਾਰਤ ਸਰਕਾਰ ਬ੍ਰਿਟਿਸ਼ ਅਦਾਲਤ ਦੇ ਫੈਸਲੇ ਨਾਲ ਬੱਝੀ ਹੋਈ ਹੈ, ਇਸ ਲਈ ਭੰਡਾਰੀ ਕਾਨੂੰਨੀ ਰੂਪ ਨਾਲ ਉੱਥੇ ਰਹਿ ਰਹੇ ਹਨ ਅਤੇ ਅਜਿਹੇ 'ਚ ਉਨ੍ਹਾਂ ਨੂੰ 'ਭਗੌੜਾ' ਐਲਾਨ ਕਰਨਾ ਕਾਨੂੰਨੀ ਰੂਪ ਨਾਲ ਗਲਤ ਹੈ।'' ਇਨਕਮ ਟੈਕਸ ਵਿਭਾਗ ਵਲੋਂ 2016 'ਚ ਦਿੱਲੀ 'ਚ ਛਾਪੇਮਾਰੀ ਦੇ ਤੁਰੰਤ ਬਾਅਦ ਭੰਡਾਰੀ (63) ਲੰਡਨ ਦੌੜ ਗਿਆ ਸੀ। ਫੈਡਰਲ ਏਜੰਸੀ ਨੇ 2020 'ਚ ਭੰਡਾਰੀ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ। ਇਨਕਮ ਟੈਕਸ ਵਿਭਾਗ ਨੇ ਐਂਟੀ ਬਲੈਕ ਮਨੀ ਐਕਟ, 2015 ਦੇ ਅਧੀਨ ਭੰਡਾਰੀ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ, ਜਿਸ 'ਤੇ ਨੋਟਿਸ ਲੈਂਦੇ ਹੋਏ ਈਡੀ ਨੇ ਫਰਵਰੀ 2017 'ਚ ਉਸ ਦੇ (ਭੰਡਾਰੀ) ਅਤੇ ਹੋਰ ਲੋਕਾਂ ਖ਼ਿਲਾਫ਼ ਮਨੀ ਲਾਂਡਰਿੰਗ ਦਾ ਅਪਰਾਧਕ ਮਾਮਲਾ ਦਰਜ ਕੀਤਾ ਸੀ। ਏਜੰਸੀ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਅਤੇ ਵਪਾਰੀ ਰਾਬਰਟ ਵਾਡਰਾ ਨਾਲ ਭੰਡਾਰੀ ਦੇ ਸੰਬੰਧਾਂ ਦੀ ਵੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News