ਦਿੱਲੀ ਸਰਕਾਰ ਨੇ ਲਾਂਚ ਕੀਤੀ ''ਲਖਪਤੀ ਬਿਟੀਆ ਯੋਜਨਾ'', ਜਨਮ ਤੋਂ ਪੜ੍ਹਾਈ ਤੱਕ ਮਿਲੇਗੀ ਮਦਦ

Thursday, Apr 02, 2026 - 12:14 PM (IST)

ਦਿੱਲੀ ਸਰਕਾਰ ਨੇ ਲਾਂਚ ਕੀਤੀ ''ਲਖਪਤੀ ਬਿਟੀਆ ਯੋਜਨਾ'', ਜਨਮ ਤੋਂ ਪੜ੍ਹਾਈ ਤੱਕ ਮਿਲੇਗੀ ਮਦਦ

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਧੀਆਂ ਦੇ ਚੰਗੇ ਭਵਿੱਖ ਅਤੇ ਉਨ੍ਹਾਂ ਦੀ ਸਿੱਖਿਆ ਨੂੰ ਹੁਲਾਰਾ ਦੇਣ ਲਈ 'ਲਖਪਤੀ ਬਿਟੀਆ ਯੋਜਨਾ' ਨੂੰ ਅਧਿਕਾਰਤ ਤੌਰ 'ਤੇ ਲਾਗੂ ਕਰ ਦਿੱਤਾ ਹੈ। ਇਹ ਨਵੀਂ ਯੋਜਨਾ ਪੁਰਾਣੀ 'ਲਾਡਲੀ ਸਕੀਮ' ਦੀ ਥਾਂ ਲਵੇਗੀ ਅਤੇ ਇਸ ਦਾ ਉਦੇਸ਼ ਧੀਆਂ ਨੂੰ ਜਨਮ ਤੋਂ ਲੈ ਕੇ ਉੱਚ ਸਿੱਖਿਆ ਤੱਕ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਸਕੀਮ ਤਹਿਤ ਯੋਗ ਲਾਭਪਾਤਰੀਆਂ ਨੂੰ ਵੱਖ-ਵੱਖ ਪੜਾਵਾਂ 'ਤੇ ਕੁੱਲ 61,000 ਰੁਪਏ ਤੱਕ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ, ਜੋ ਕਿ ਵਿਆਜ ਸਮੇਤ ਮੈਚਿਓਰਿਟੀ 'ਤੇ 1.20 ਲੱਖ ਰੁਪਏ ਬਣ ਜਾਵੇਗੀ। ਸਹਾਇਤਾ 

ਰਾਸ਼ੀ ਦਾ ਭੁਗਤਾਨ ਕਿਸ਼ਤਾਂ 'ਚ ਕੀਤਾ ਜਾਵੇਗਾ:

ਜਨਮ ਸਮੇਂ: 11,000 ਰੁਪਏ।

ਸਕੂਲੀ ਸਿੱਖਿਆ: ਪਹਿਲੀ, ਛੇਵੀਂ, ਨੌਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤ 'ਚ ਦਾਖਲੇ ਸਮੇਂ 5,000-5,000 ਰੁਪਏ।

ਉੱਚ ਸਿੱਖਿਆ: ਡਿਪਲੋਮਾ ਕੋਰਸਾਂ ਲਈ 10,000 ਤੋਂ 20,000 ਰੁਪਏ ਅਤੇ ਗ੍ਰੈਜੂਏਸ਼ਨ ਪ੍ਰੋਗਰਾਮ ਲਈ 25,000 ਰੁਪਏ ਤੱਕ ਦੀ ਸਹਾਇਤਾ ਮਿਲੇਗੀ।

ਯੋਗਤਾ ਅਤੇ ਸ਼ਰਤਾਂ

ਕੁੜੀ ਦਾ ਜਨਮ ਦਿੱਲੀ 'ਚ ਹੋਣਾ ਚਾਹੀਦਾ ਹੈ ਅਤੇ ਪਰਿਵਾਰ ਪਿਛਲੇ ਤਿੰਨ ਸਾਲਾਂ ਤੋਂ ਦਿੱਲੀ ਦਾ ਨਿਵਾਸੀ ਹੋਣਾ ਚਾਹੀਦਾ ਹੈ। ਪਰਿਵਾਰ ਦੀ ਸਾਲਾਨਾ ਆਮਦਨ 1.20 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਹ ਲਾਭ ਇਕ ਪਰਿਵਾਰ ਦੀਆਂ ਵੱਧ ਤੋਂ ਵੱਧ ਦੋ ਲੜਕੀਆਂ ਨੂੰ ਹੀ ਮਿਲੇਗਾ। ਸਭ ਤੋਂ ਅਹਿਮ ਸ਼ਰਤ ਇਹ ਹੈ ਕਿ ਲਾਭਪਾਤਰੀ ਕੁੜੀ 18 ਸਾਲ ਦੀ ਉਮਰ ਤੱਕ ਕੁਆਰੀ ਹੋਣੀ ਚਾਹੀਦੀ ਹੈ, ਅਜਿਹਾ ਨਾ ਹੋਣ 'ਤੇ ਉਹ ਸਕੀਮ ਲਈ ਅਯੋਗ ਹੋ ਜਾਵੇਗੀ।

ਇੰਝ ਕਰੋ ਅਪਲਾਈ

ਇਸ ਯੋਜਨਾ ਲਈ ਅਰਜ਼ੀਆਂ ਇਕ ਸਮਰਪਿਤ ਆਨਲਾਈਨ ਪੋਰਟਲ ਰਾਹੀਂ ਦਿੱਤੀਆਂ ਜਾ ਸਕਦੀਆਂ ਹਨ। ਅਪਲਾਈ ਕਰਨ ਲਈ ਜਨਮ ਸਰਟੀਫਿਕੇਟ, ਰਿਹਾਇਸ਼ੀ ਸਬੂਤ, ਆਮਦਨ ਘੋਸ਼ਣਾ ਪੱਤਰ ਅਤੇ ਸਕੂਲ 'ਚ ਦਾਖਲੇ ਦੇ ਦਸਤਾਵੇਜ਼ ਜ਼ਰੂਰੀ ਹਨ। ਇਹ ਰਾਸ਼ੀ ਕੁੜੀ ਦੇ ਆਧਾਰ ਨਾਲ ਲਿੰਕ ਕੀਤੇ ਬੈਂਕ ਖਾਤੇ 'ਚ ਜਮ੍ਹਾਂ ਕੀਤੀ ਜਾਵੇਗੀ ਅਤੇ 18 ਜਾਂ 21 ਸਾਲ ਦੀ ਉਮਰ ਪੂਰੀ ਹੋਣ 'ਤੇ ਹੀ ਕਢਵਾਈ ਜਾ ਸਕੇਗੀ। ਦੱਸ ਦੇਈਏ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 2 ਮਾਰਚ ਨੂੰ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਅਤੇ ਸਰਕਾਰ ਨੇ ਸਾਲ 2026-27 ਲਈ 128 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਹੈ। ਇਸ ਸਕੀਮ ਦਾ ਮੁੱਖ ਮਕਸਦ ਬਾਲ ਵਿਆਹ ਨੂੰ ਰੋਕਣਾ ਅਤੇ ਕੁੜੀਆਂ ਨੂੰ ਪੇਸ਼ੇਵਰ ਕੋਰਸਾਂ ਵੱਲ ਉਤਸ਼ਾਹਿਤ ਕਰਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News