''ਕੇਅਰਟੇਕਰ'' ਨੇ ਫਾਰਮ ਹਾਊਸ ਮਾਲਕ ਦਾ ਕੀਤਾ ਕਤਲ, ਪੁਲਸ ਨੇ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ

Tuesday, Apr 07, 2026 - 04:53 PM (IST)

''ਕੇਅਰਟੇਕਰ'' ਨੇ ਫਾਰਮ ਹਾਊਸ ਮਾਲਕ ਦਾ ਕੀਤਾ ਕਤਲ, ਪੁਲਸ ਨੇ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ

ਗੁਰੂਗ੍ਰਾਮ- ਰਾਸ਼ਟਰੀ ਰਾਜਧਾਨੀ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਸਥਿਤ ਫਾਰਮਹਾਊਸ ਦੇ 35 ਸਾਲਾ ਮਾਲਕ ਦਾ ਤੇਜ਼ ਹਥਿਆਰ ਨਾਲ ਗਲ਼ਾ ਵੱਢ ਕੇ ਕਤਲ ਕਰਨ ਦੇ ਮਾਮਲੇ 'ਚ ਪੁਲਸ ਨੇ ਮੰਗਲਵਾਰ ਨੂੰ ਦੋਸ਼ੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਫਾਰਮ ਹਾਊਸ ਦਾ ਕੇਅਰਟੇਕਰ ਸੀ ਅਤੇ ਉਸ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਹੀਰਾਪੁਰ ਖੁਰਦ ਵਾਸੀ ਖੇਮਚੰਦ (65) ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੋਹਨਾ ਪੁਲਸ ਦੀ ਅਪਰਾਧ ਇਕਾਈ ਨੇ ਦੋਸ਼ੀ ਖ਼ਿਲਾਫ਼ ਐੱਫਆਈਆਰ ਦਰਜ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਪੁੱਛ-ਗਿੱਛ ਦੌਰਾਨ, ਦੋਸ਼ੀ ਨੇ ਖੁਲਾਸਾ ਕੀਤਾ ਕਿ ਫਾਰਮਹਾਊਸ ਮਾਲਕ ਰਾਹੁਲ ਕੁਮਾਰ ਉਸ ਨਾਲ ਕੁੱਟਮਾਰ ਕਰਦਾ ਸੀ। ਬਦਲੇ ਦੀ ਭਾਵਨਾ ਕਰ ਕੇ ਉਸ ਨੇ 5 ਅਪ੍ਰੈਲ ਦੀ ਰਾਤ ਰਾਹੁਲ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ-ਵਾਰ ਹਮਲਾ ਕੀਤਾ। ਕਤਲ ਮਗਰੋਂ ਉਹ ਦਿੱਲੀ ਦੌੜ ਗਿਆ।''

ਪੁਲਸ ਨੇ ਦੱਸਿਆ ਕਿ ਰਾਹੁਲ ਘਾਟਾ ਪਿੰਡ ਦਾ ਵਾਸੀ ਸੀ ਅਤੇ ਸੋਹਨਾ ਖੇਤਰ ਦੇ ਹਰਚੰਦਪੁਰ ਪਿੰਡ ਕੋਲ ਉਸ ਦਾ ਫਾਰਮਹਾਊਸ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਡੇਢ ਸਾਲ ਪਹਿਲਾਂ ਇਕ ਝਗੜੇ ਤੋਂ ਬਾਅਦ ਫਾਰਮਹਾਊਸ ਛੱਡ ਕੇ ਚੱਲਾ ਗਿਆ ਸੀ ਅਤੇ ਲਗਭਗ 2 ਮਹੀਨੇ ਪਹਿਲਾਂ ਵਾਪਸ ਆਇਆ ਸੀ। ਰਾਹੁਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ  ਐਤਵਾਰ ਨੂੰ ਫਾਰਮਹਾਊਸ ਗਿਆ ਸੀ ਪਰ ਵਾਪਸ ਨਹੀਂ ਆਇਆ। ਪੁਲਸ ਨੇ ਦੱਸਿਆ ਕਿ ਸੋਮਵਾਰ ਰਾਤ ਜਦੋਂ ਪਰਿਵਾਰ ਦੇ ਮੈਂਬਰ ਤਲਾਸ਼ ਕਰਦੇ ਹੋਏ ਫਾਰਮਹਾਊਸ ਪਹੁੰਚੇ ਤਾਂ ਉਨ੍ਹਾਂ ਨੇ ਰਾਹੁਲ ਦੀ ਲਾਸ਼ ਖੂਨ ਨਾਲ ਲੱਥਪੱਥ ਵੇਖੀ। ਉਸ ਨੇ ਦੱਸਿਆ ਕਿ ਪਰਿਵਾਰ ਨੇ ਲਾਪਤਾ ਕੇਅਰਟੇਕਰ 'ਤੇ ਸ਼ੱਕ ਜਤਾਇਆ ਸੀ। ਗੁਰੂਗ੍ਰਾਮ ਪੁਲਸ ਦੇ ਬੁਲਾਰੇ ਨੇ ਦੱਸਿਆ,''ਦੋਸ਼ੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਅਤੇ ਅਸੀਂ ਉਸ ਤੋਂ ਪੁੱਛ-ਗਿੱਛ ਕਰ ਰਹੇ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News