ਚੀਫ਼ ਜਸਟਿਸ ਅਰਵਿੰਦ ਬੋਬੜੇ ਨਰਮਦਾ ਮਹਾ ਆਰਤੀ ''ਚ ਹੋਏ ਸ਼ਾਮਲ
Sunday, Oct 18, 2020 - 10:30 AM (IST)

ਜਬਲਪੁਰ— ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਮੱਧ ਪ੍ਰਦੇਸ਼ ਦੇ ਜਬਲਪੁਰ ਸਥਿਤ ਪ੍ਰਸਿੱਧ ਗੁਵਾਰੀਘਾਟ ਵਿਚ ਨਰਮਦਾ ਮਹਾ ਆਰਤੀ 'ਚ ਸ਼ਾਮਲ ਹੋਏ। ਅਧਿਕਾਰਤ ਸੂਤਰਾਂ ਮੁਤਾਬਕ ਜਸਟਿਸ ਬੋਬੜੇ ਕੱਲ ਦੁਪਹਿਰ ਜਹਾਜ਼ ਰਾਹੀਂ ਇੱਥੇ ਪਹੁੰਚੇ। ਡੁਮਨਾ ਹਵਾਈ ਅੱਡੇ 'ਤੇ ਬੋਬੜੇ ਦਾ ਸਵਾਗਤ ਸੂਬਾਈ ਹਾਈ ਕੋਰਟ ਦੇ ਕਾਰਜਕਾਰੀ ਜੱਜ ਸੰਜੇ ਯਾਦਵ ਅਤੇ ਹੋਰ ਜੱਜਾਂ ਨੇ ਸਵਾਗਤ ਕੀਤਾ। ਇਸ ਮੌਕੇ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਸੂਤਰਾਂ ਨੇ ਦੱਸਿਆ ਕਿ ਚੀਫ਼ ਜਸਟਿਸ ਬੋਬੜੇ ਨੇ ਕੁਝ ਸਮਾਂ ਇੱਥੇ ਹਾਊਸ ਸਰਕਿਟ ਵਿਚ ਬਿਤਾਇਆ ਅਤੇ ਸ਼ਾਮ ਨੂੰ ਨਰਮਦਾ ਨਦੀ ਦੇ ਤੱਟ 'ਤੇ ਗੁਵਾਰੀਘਾਟ ਵਿਚ ਹੋਣ ਵਾਲੀ ਨਰਮਦਾ ਮਹਾ ਆਰਤੀ ਵਿਚ ਹਿੱਸਾ ਲਿਆ। ਬੋਬੜੇ ਨੇ ਰਾਤ ਆਰਾਮ ਇੱਥੇ ਹੀ ਕੀਤਾ। ਬੋਬੜੇ ਅੱਜ ਮੱਧ ਪ੍ਰਦੇਸ਼ ਦੇ ਪ੍ਰਸਿੱਧ ਰਾਸ਼ਟਰੀ ਪਾਰਕ ਕਾਨਹਾ ਜਾਣਗੇ ਅਤੇ ਰਾਤ ਆਰਾਮ ਵੀ ਉੱਥੇ ਹੀ ਕਰਨਗੇ। ਇਸ ਤੋਂ ਬਾਅਦ ਉਹ ਸੋਮਵਾਰ ਨੂੰ ਨਾਗਪੁਰ ਹੁੰਦੇ ਹੋਏ ਦਿੱਲੀ ਪਰਤ ਜਾਣਗੇ।