ਚਾਰ ਬੱਚਿਆਂ ਦੀ ਮਾਂ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ''ਚ ਮਿਲੀ, ਲੋਕਾਂ ਨੇ ਜੁੱਤੀਆਂ ਦੇ ਹਾਰ ਪਾ ਕੱਢੀ ਪਰੇਡ

Friday, Sep 13, 2024 - 08:04 PM (IST)

ਚਾਰ ਬੱਚਿਆਂ ਦੀ ਮਾਂ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ''ਚ ਮਿਲੀ, ਲੋਕਾਂ ਨੇ ਜੁੱਤੀਆਂ ਦੇ ਹਾਰ ਪਾ ਕੱਢੀ ਪਰੇਡ

ਨੈਸ਼ਨਲ ਡੈਸਕ : ਪਿਆਰ ਇਕ ਖੂਬਸੂਰਤ ਅਹਿਸਾਸ ਹੈ ਪਰ ਜਦੋਂ ਇਹ ਨਾਜਾਇਜ਼ ਰਿਸ਼ਤੇ 'ਚ ਬਦਲ ਜਾਂਦਾ ਹੈ ਤਾਂ ਡਰਾਉਣਾ ਲੱਗਦਾ ਹੈ। ਅਜਿਹਾ ਹੀ ਇੱਕ ਮਾਮਲਾ ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲਿਆ ਹੈ। ਇੱਥੋਂ ਦੇ ਇੱਕ ਪਿੰਡ ਵਿੱਚ ਚਾਰ ਬੱਚਿਆਂ ਦੀ ਮਾਂ ਇੱਕ ਨੌਜਵਾਨ ਨਾਲ ਇਤਰਾਜ਼ਯੋਗ ਹਾਲਤ ਵਿੱਚ ਫੜੀ ਗਈ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਦੋਵਾਂ ਨੂੰ ਸੜਕ 'ਤੇ ਘਸੀਟਿਆ ਅਤੇ ਜੁੱਤੀਆਂ ਦੇ ਹਾਰ ਪਾ ਦਿੱਤੇ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।

ਇਹ ਘਟਨਾ ਮਿਰਜ਼ਾਚੌਕੀ ਥਾਣਾ ਖੇਤਰ ਦੇ ਇਕ ਪਿੰਡ ਦੀ ਹੈ। 40 ਸਾਲਾ ਵਿਆਹੁਤਾ ਔਰਤ ਦੇ ਇਸੇ ਪਿੰਡ ਦੇ ਹੀ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਸਨ। ਔਰਤ ਦੇ ਚਾਰ ਬੱਚੇ ਹਨ ਅਤੇ ਉਸਦਾ ਪਤੀ ਕਿਸੇ ਹੋਰ ਸੂਬੇ ਵਿੱਚ ਕੰਮ ਕਰਦਾ ਹੈ। ਔਰਤ ਆਪਣੇ ਪ੍ਰੇਮੀ ਨੂੰ ਲੁਕ-ਛਿਪ ਕੇ ਮਿਲਦੀ ਸੀ ਪਰ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ। ਇਕ ਦਿਨ ਜਦੋਂ ਔਰਤ ਦਾ ਪ੍ਰੇਮੀ ਉਸ ਦੇ ਘਰ ਆਇਆ ਤਾਂ ਪਿੰਡ ਵਾਲਿਆਂ ਨੇ ਦੋਹਾਂ ਨੂੰ ਬੈੱਡਰੂਮ 'ਚ ਰੰਗੇ ਹੱਥੀਂ ਫੜ ਲਿਆ। ਇਸ ਤੋਂ ਬਾਅਦ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਅਤੇ ਜੁੱਤੀਆਂ ਦੇ ਹਾਰ ਪਾ ਕੇ ਪਿੰਡ ਵਿਚ ਘੁਮਾਇਆ।

ਪੁਲਸ ਨੇ ਕੀਤੀ ਕਾਰਵਾਈ
ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਿਬਗੰਜ ਜ਼ਿਲ੍ਹਾ ਪੁਲਸ ਹਰਕਤ ਵਿੱਚ ਆਈ ਹੈ। ਪੁਲਸ ਨੇ ਪਿੰਡ ਵਾਸੀਆਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ 15 ਤੋਂ 20 ਲੋਕਾਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲਸ ਹੁਣ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਐੱਸਪੀ ਦਾ ਬਿਆਨ
ਸਾਹਿਬਗੰਜ ਜ਼ਿਲ੍ਹੇ ਦੇ ਐੱਸਪੀ ਅਮਿਤ ਕੁਮਾਰ ਸਿੰਘ ਨੇ ਦੱਸਿਆ ਕਿ ਮਿਰਜ਼ਾਚੋਕੀ ਥਾਣਾ ਖੇਤਰ ਵਿਚ ਇੱਕ ਨੌਜਵਾਨ ਅਤੇ ਇੱਕ ਵਿਆਹੁਤਾ ਔਰਤ ਦਾ ਅਪਮਾਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਮਾਮਲੇ ਦੀ ਜਾਂਚ ਲਈ ਐੱਸਡੀਪੀਓ ਸਾਹਿਬਗੰਜ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।


author

Baljit Singh

Content Editor

Related News