‘ਪਿਆਰਾ ਸਜਾ ਹੈ ਦਰਬਾਰ ਭਵਾਨੀ’: ਨਰਾਤਿਆਂ ਮੌਕੇ ਰੰਗ-ਬਿਰੰਗੇ ਫੁੱਲਾਂ ਨਾਲ ਸਜੇ ਸ਼ਕਤੀਪੀਠ

Monday, Sep 26, 2022 - 12:09 PM (IST)

ਕੱਟੜਾ/ਚਿੰਤਪੁਰਨੀ/ਊਨਾ (ਅਮਿਤ, ਸੁਨੀਲ/ਸੁਰਿੰਦਰ)- ਸੋਮਵਾਰ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਰਹੇ ਸਰਦ ਰੁੱਤ ਦੇ ਨਰਾਤਿਆਂ ਨੂੰ ਲੈ ਕੇ ਮਾਤਾ ਰਾਣੀ ਦੇ ਵੱਖ-ਵੱਖ ਸ਼ਕਤੀਪੀਠਾਂ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ। ਵੈਸ਼ਨੋ ਦੇਵੀ ਭਵਨ ਨੂੰ ਕੁਦਰਤੀ ਫੁੱਲਾਂ ਅਤੇ ਫਲਾਂ ਨਾਲ ਸਜਾਇਆ ਗਿਆ ਹੈ। ਇਸ ਸਜਾਵਟ ’ਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਖਿੱਚ ਦਾ ਕੇਂਦਰ ਹਨ। ਸਜਾਵਟ ਲਈ ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਸ਼੍ਰੀਲੰਕਾ ਤੋਂ ਫੁੱਲ ਮੰਗਵਾਏ ਗਏ ਹਨ।

ਇਹ ਵੀ ਪੜ੍ਹੋ- ਫੁੱਲਾਂ ਨਾਲ ਸਜਿਆ ਮਾਤਾ ਵੈਸ਼ਨੋ ਦੇਵੀ ਦਾ ਦਰਬਾਰ, ਨਰਾਤਿਆਂ ਮੌਕੇ ਵੱਡੀ ਗਿਣਤੀ ’ਚ ਭਗਤਾਂ ਦੇ ਆਉਣ ਦੀ ਉਮੀਦ

PunjabKesari

ਵੈਸ਼ਨੋ ਦੇਵੀ ਯਾਤਰਾ ਦੇ ਹੋਰ ਸਟਾਪ, ਜਿਵੇਂ ਕਿ ਅਰਧ ਕੁੰਵਾਰੀ, ਸਾਂਝੀ ਛੱਤ, ਚਰਨ ਪਾਦੁਕਾ, ਦਰਸ਼ਨੀ ਡਿਓਢੀ ਨੂੰ ਵੀ ਵਿਸ਼ੇਸ਼ ਤੌਰ ’ਤੇ ਸ਼ਰਧਾਲੂਆਂ ਦੇ ਸਵਾਗਤ ਲਈ ਸਜਾਇਆ ਜਾ ਚੁੱਕਾ ਹੈ। ਇਸ ਨਾਲ ਹੀ ਨਰਾਤਿਆਂ ਦੇ ਮੌਕੇ ’ਤੇ ਭਵਨ ਵਿਖੇ ਸ਼੍ਰਾਈਨ ਬੋਰਡ ਦੇ ਸਹਿਯੋਗ ਨਾਲ ਹੋਣ ਜਾ ਰਹੇ ਸ਼ਤਚੰਡੀ ਮਹਾਯੱਗ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਸੋਮਵਾਰ ਸਵੇਰੇ ਆਰਤੀ ਤੋਂ ਬਾਅਦ ਵਿਦਵਾਨਾਂ ਵੱਲੋਂ ਜਾਪ-ਮੰਤਰਾਂ ਨਾਲ ਸ਼ਤਚੰਡੀ ਮਹਾਯੱਗ ਦੀ ਸ਼ੁਰੂਆਤ ਹੋਈ। 9 ਦਿਨਾਂ ਤੱਕ ਚੱਲਣ ਵਾਲੇ ਇਸ ਸ਼ਤਚੰਡੀ ਮਹਾਯੱਗ ’ਚ ਵਿਦਵਾਨ ਹਰ ਰੋਜ਼ ਮੰਤਰਾਂ ਦਾ ਜਾਪ ਕਰ ਕੇ ਦੇਸ਼ ਦੀ ਖੁਸ਼ਹਾਲੀ ਅਤੇ ਸ਼ਾਂਤੀ ਲਈ ਅਰਦਾਸ ਕਰਨਗੇ।

ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਕੀਤਾ ਜਾਵੇਗਾ ‘ਟਰੈਕ’, ਸ਼ੁਰੂ ਕੀਤੀ ਗਈ ਖ਼ਾਸ ਸਹੂਲਤ

ਸੀ. ਈ. ਓ ਸ਼੍ਰਾਈਨ ਬੋਰਡ ਅੰਸ਼ੁਲ ਗਰਗ ਨੇ ਦੱਸਿਆ ਕਿ ਇਸ ਵਾਰ ਨਰਾਤਿਆਂ ਦੌਰਾਨ ਵੈਸ਼ਨੋ ਦੇਵੀ ਯਾਤਰਾ ਮਾਰਗ ’ਤੇ ਵੱਖ-ਵੱਖ ਥਾਵਾਂ ’ਤੇ ਸ਼ਰਧਾਲੂਆਂ ਦੀ ਸਹੂਲਤ ਲਈ ਸੈਲਫੀ ਪੁਆਇੰਟ ਵੀ ਬਣਾਏ ਗਏ ਹਨ। ਯਾਤਰਾ ਮਾਰਗ ’ਤੇ ਖਾਣ-ਪੀਣ ਆਦਿ ਦੀ ਵਿਸ਼ੇਸ਼ ਵਿਵਸਥਾ ਸ਼੍ਰਾਈਨ ਬੋਰਡ ਪ੍ਰਸ਼ਾਸਨ ਵਲੋਂ ਕੀਤੀ ਗਈ ਹੈ।

PunjabKesari

ਚਿੰਤਪੁਰਨੀ ’ਚ ਦਰਸ਼ਨਾਂ ਲਈ 5 ਥਾਵਾਂ ’ਤੇ ਲਗਾਈਆਂ ਐੱਲ. ਈ. ਡੀਜ਼

ਇਸੇ ਤਰ੍ਹਾਂ ਚਿੰਤਪੁਰਨੀ ’ਚ ਸਰਦ ਰੁੱਤ ਦੇ ਨਰਾਤਿਆਂ ਨੂੰ ਲੈ ਕੇ ਟਰੱਸਟ ਅਤੇ ਜ਼ਿਲਾ ਪ੍ਰਸ਼ਾਸਨ ਨੇ ਮੇਲੇ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਹ ਮੇਲਾ 26 ਸਤੰਬਰ ਤੋਂ 5 ਅਕਤੂਬਰ ਤੱਕ ਚੱਲੇਗਾ। ਚਿੰਤਪੁਰਨੀ ਮੰਦਰ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ। ਇਹ ਕੰਮ ਦਿੱਲੀ ਦੇ ਇਕ ਸ਼ਰਧਾਲੂ ਨੇ ਕੀਤਾ ਹੈ। ਮੰਦਰ ਅਧਿਕਾਰੀ ਬਲਵੰਤ ਪਟਿਆਲ ਅਤੇ ਏ. ਟੀ. ਓ. ਅਸ਼ੋਕ ਡੋਗਰਾ ਨੇ ਕਿਹਾ ਕਿ ਸ਼ਰਧਾਲੂਆਂ ਵਾਸਤੇ ਦਰਸ਼ਨਾਂ ਲਈ 5 ਥਾਵਾਂ ’ਤੇ ਐੱਲ. ਈ. ਡੀਜ਼ ਸਥਾਪਿਤ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ- ‘ਮਨ ਕੀ ਬਾਤ’ ’ਚ PM ਮੋਦੀ ਦਾ ਐਲਾਨ- ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ ਚੰਡੀਗੜ੍ਹ ਏਅਰਪੋਰਟ ਦਾ ਨਾਂ

PunjabKesari

ਲੰਗਰ ਲਾਉਣ ਲਈ ਜਮ੍ਹਾ ਕਰਵਾਉਣੇ ਹੋਣਗੇ 20,000 ਰੁਪਏ

ਚਿੰਤਪੁਰਨੀ (ਪੱਤਰ ਪ੍ਰੇਰਕ)-ਬਲਵੰਤ ਪਟਿਆਲਾ ਨੇ ਕਿਹਾ ਕਿ 300 ਪੁਲਸ ਮੁਲਾਜ਼ਮ ਅਤੇ ਹੋਮ ਗਾਰਡ ਮੇਲੇ ਦੇ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ। ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਲੰਗਰ ਲਗਾਉਣ ਲਈ 20,000 ਰੁਪਏ ਜਮ੍ਹਾ ਕਰਵਾਉਣੇ ਹੋਣਗੇ। ਜਾਂਚ ਤੋਂ ਬਾਅਦ 10,000 ਰੁਪਏ ਲੰਗਰ ਸੰਸਥਾਵਾਂ ਨੂੰ ਵਾਪਸ ਕਰ ਦਿੱਤੇ ਜਾਣਗੇ। ਮੇਲੇ ’ਚ ਸੁਰੱਖਿਆ ਦੇ ਨਜ਼ਰੀਏ ਤੋਂ ਮੰਦਰ ’ਚ ਨਾਰੀਅਲ ਲੈ ਕੇ ਜਾਣ ’ਤੇ ਪਾਬੰਦੀ ਰਹੇਗੀ।


Tanu

Content Editor

Related News