ਪਿਆਰ ’ਚ ਪਾਗਲ ‘ਸ਼ਬਨਮ’ ਨੇ ਕੁਹਾੜੀ ਨਾਲ ਕਤਲ ਕੀਤੇ ਸਨ 7 ਪਰਿਵਾਰਕ ਮੈਂਬਰ, ਹੁਣ ਹੋਵੇਗੀ ਫਾਂਸੀ

Wednesday, Feb 17, 2021 - 07:00 PM (IST)

ਮਥੁਰਾ— ਦੇਸ਼ ਦੀ ਆਜ਼ਾਦੀ ਮਗਰੋਂ ਭਾਰਤ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਦੋਂ ਕਿਸੀ ਬੀਬੀ ਕੈਦੀ ਨੂੰ ਫਾਂਸੀ ’ਤੇ ਲਟਕਾਇਆ ਜਾਵੇਗਾ। ਜੇਲ ਵਿਚ ਬੰਦ ਬੀਬੀ ਕੈਦੀ ਨੂੰ ਫਾਂਸੀ ’ਤੇ ਲਟਕਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਮਥੁਰਾ ਜੇਲ ਵਿਚ ਬੰਦ ਅਮਰੋਹਾ ਦੀ ਰਹਿਣ ਵਾਲੀ ਸ਼ਬਨਮ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੁਹਾੜੀ ਨਾਲ ਪਰਿਵਾਰ ਦੇ 7 ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਹ ਮਾਮਲਾ ਸਾਲ 2008 ਦਾ ਹੈ। 

ਇਹ ਵੀ ਪੜ੍ਹੋ: ਲਾਲ ਕਿਲ੍ਹਾ ਹਿੰਸਾ ਦਾ ਇਕ ਹੋਰ ਦੋਸ਼ੀ ਗਿ੍ਰਫ਼ਤਾਰ, ਪੁਲਸ ਨੇ 2 ਤਲਵਾਰਾਂ ਵੀ ਕੀਤੀਆਂ ਬਰਾਮਦ

PunjabKesari

ਦੱਸ ਦੇਈਏ ਕਿ ਸ਼ਬਨਮ ਨੇ ਹੇਠਲੀ ਅਦਾਲਤ ਦੇ ਆਦੇਸ਼ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ। ਅਮਰੋਹਾ ਜ਼ਿਲ੍ਹੇ ਦੇ ਬਾਵਨਖੇੜੀ ਪਿੰਡ ’ਚ ਆਪਣੇ ਪਰਿਵਾਰ ਦੇ 7 ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਸ਼ਬਨਮ ਅਤੇ ਉਸ ਦੇ ਪ੍ਰੇਮੀ ਸਲੀਮ ਦੀ ਫਾਂਸੀ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਹੈ। ਸ਼ਬਨਮ ਦੀ ਦਇਆ ਪਟੀਸ਼ਨ ਨੂੰ ਵੀ ਰਾਸ਼ਟਰਪਤੀ ਨੇ ਵੀ ਖਾਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ: 32 ਕਿਸਾਨ ਜਥੇਬੰਦੀਆਂ ਦਾ ਫੈਸਲਾ: ‘ਸਾਂਝੇ ਮੋਰਚੇ ਦੀ ਮਨਜ਼ੂਰੀ ਤੋਂ ਬਿਨਾਂ ਪੰਜਾਬ ’ਚ ਮਹਾਪੰਚਾਇਤ ਨਹੀਂ’

PunjabKesari

ਇਹ ਹੈ ਪੂਰਾ ਮਾਮਲਾ—
ਮਾਮਲਾ 2008 ਦਾ ਹੈ। ਉੱਤਰ ਪ੍ਰਦੇਸ਼ ਦੇ ਅਮਰੋਹਾ ਵਿਚ ਬਾਵਨਖੇੜੀ ਪਿੰਡ ’ਚ ਮਾਸਟਰ ਸ਼ੌਕਤ ਅਲੀ ਆਪਣੀ ਪਤਨੀ ਹਾਸ਼ਮੀ, ਬੇਟਾ ਅਨੀਸ ਤੇ ਰਾਸ਼ਿਦ, ਨੂੰਹ ਅੰਜੁਮ ਅਤੇ ਇਕਲੌਤੀ ਧੀ ਸ਼ਬਨਮ ਨਾਲ ਰਹਿੰਦੇ ਸਨ। ਪਿਤਾ ਨੇ ਆਪਣੀ ਇਕਲੌਤੀ ਧੀ ਸ਼ਬਨਮ ਨੂੰ ਬਹੁਤ ਹੀ ਲਾਡ-ਪਿਆਰ ਨਾਲ ਪਾਲਿਆ ਸੀ ਅਤੇ ਚੰਗੀ ਸਿੱਖਿਆ ਦਿੱਤੀ ਸੀ। ਸ਼ਬਨਮ ਨੂੰ ਪਿੰਡ ਦੇ 8ਵੀਂ ਪਾਸ ਨੌਜਵਾਨ ਸਲੀਮ ਨਾਲ ਪਿਆਰ ਹੋ ਗਿਆ ਅਤੇ ਦੋਵੇਂ ਵਿਆਹ ਕਰਨਾ ਚਾਹੁੰਦੇ ਸਨ। ਵੱਖ-ਵੱਖ ਜਾਤੀ ਦੇ ਮੁਸਲਿਮ ਹੋਣ ਦੀ ਵਜ੍ਹਾ ਕਰ ਕੇ ਵਿਆਹ ਲਈ ਸ਼ਬਨਮ ਦੇ ਪਰਿਵਾਰ ਵਾਲੇ ਰਾਜ਼ੀ ਨਹੀਂ ਸਨ। 

ਇਹ ਵੀ ਪੜ੍ਹੋ:  ਦਿਸ਼ਾ ਰਵੀ ਦੇ ਹੱਕ ’ਚ ਸੜਕਾਂ ’ਤੇ ਉਤਰੇ ਵਿਦਿਆਰਥੀ, ‘ਲੋਕਤੰਤਰ ਖਤਰੇ ’ਚ ਹੈ’ ਦੇ ਲਾਏ ਨਾਅਰੇ

PunjabKesari

14 ਅਪ੍ਰੈਲ 2008 ਦੀ ਰਾਤ ਨੂੰ ਸ਼ਬਨਮ ਨੇ ਆਪਣੇ ਪ੍ਰੇਮੀ ਸਲੀਮ ਨਾਲ ਮਿਲ ਕੇ ਪਿਤਾ ਮਾਸਟਰ ਸ਼ੌਕਤ ਅਲੀ, ਮਾਂ ਹਾਸ਼ਮੀ, ਭਰਾਵਾਂ- ਅਨੀਸ ਅਤੇ ਰਾਸ਼ਿਦ, ਭਰਜਾਈ ਅੰਜੁਮ ਅਤੇ ਉਸ ਦੀ ਭੈਣ ਰਾਬੀਆ ਨੂੰ ਕੁਹਾੜੀ ਨਾਲ ਵੱਢ ਦਿੱਤਾ ਸੀ। ਸ਼ਬਨਮ ਨੇ ਆਪਣੇ ਭਤੀਜੇ ਅਰਸ਼ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਸ਼ਬਨਮ ਨੇ ਆਪਣੇ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਦਿੱਤਾ, ਕਿਉਂਕਿ ਉਹ ਸਲੀਮ ਨਾਲ ਉਸ ਦੇ ਪ੍ਰੇਮ ਸਬੰਧਾਂ ਦੇ ਰਾਹ ਵਿਚ ਰੋੜਾ ਬਣ ਰਹੇ ਸਨ। ਇਸ ਕੇਸ ਦੀ ਸੁਣਵਾਈ ਅਮਰੋਹਾ ਦੀ ਅਦਾਲਤ ’ਚ ਦੋ ਸਾਲ ਤਿੰਨ ਮਹੀਨਿਆਂ ਤੱਕ ਹੋਈ। ਜਿਸ ਤੋਂ ਬਾਅਦ 15 ਜੁਲਾਈ 2010 ਨੂੰ ਜ਼ਿਲ੍ਹਾ ਜੱਜ ਐੱਸ. ਏ. ਏ. ਹੁਸੈਨੀ ਨੇ ਫ਼ੈਸਲਾ ਸੁਣਾਇਆ ਕਿ ਸ਼ਬਨਮ ਅਤੇ ਸਲੀਮ ਨੂੰ ਫਾਂਸੀ ਦਿੱਤੀ ਜਾਵੇ। ਇਸ ਕਤਲੇਆਮ ਦੀ ਵਜ੍ਹਾ ਕਰਕੇ ਬਾਵਨਖੇੜੀ ਪਿੰਡ ਕਈ ਮਹੀਨਿਆਂ ਤੱਕ ਦੇਸ਼ ’ਚ ਸੁਰਖੀਆਂ ਵਿਚ ਰਿਹਾ। ਇਕਲੌਤੀ ਧੀ ਵਲੋਂ ਖੂਨੀ ਖੇਡ ਖੇਡਾਂ ਦਾ ਮੰਜ਼ਰ ਵੇਖ ਕੇ ਪਿੰਡ ਦੇ ਲੋਕਾਂ ਨੂੰ ਸ਼ਬਨਮ ਤੋਂ ਇੰਨੀ ਨਫ਼ਰਤ ਹੋ ਗਈ ਕਿ ਹੁਣ ਇਸ ਪਿੰਡ ’ਚ ਕੋਈ ਵੀ ਆਪਣੀ ਧੀ ਦਾ ਨਾਂ ਸ਼ਬਨਮ ਰੱਖਣਾ ਪਸੰਦ ਨਹੀਂ ਕਰਦਾ।


Tanu

Content Editor

Related News