ਰਾਜਸਥਾਨ 'ਚ ਵਾਪਰਿਆ ਵੱਡਾ ਹਾਦਸਾ, ਕਿਸ਼ਤੀ ਡੁੱਬਣ ਨਾਲ 7 ਲੋਕ ਡੁੱਬੇ

Sunday, May 07, 2023 - 12:41 PM (IST)

ਜੈਪੁਰ- ਰਾਜਸਥਾਨ ਦੇ ਟੋਂਕ ਜ਼ਿਲ੍ਹੇ ਦੇ ਟੋਡਾਰਾਏਸਿੰਘ ਥਾਣਾ ਖੇਤਰ 'ਚ ਸ਼ਨੀਵਾਰ ਦੇਰ ਸ਼ਾਮ ਬੀਸਲਪੁਰ ਬੰਨ੍ਹ 'ਚ ਇਕ ਕਿਸ਼ਤੀ ਡੁੱਬ ਗਈ। ਜਿਸ ਕਾਰਨ ਕਿਸ਼ਤੀ 'ਤੇ ਸਵਾਰ 7 ਲੋਕ ਡੁੱਬ ਗਏ। ਹਾਲਾਂਕਿ ਦੋ ਬੱਚਿਆ, ਦੋ ਔਰਤਾਂ ਅਤੇ ਇਕ ਵਿਅਕਤੀ ਸਮੇਤ 5 ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ ਅਤੇ ਦੋ ਦੀ ਭਾਲ ਜਾਰੀ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਬਰਾਤੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ; 5 ਲੋਕਾਂ ਦੀ ਮੌਤ, ਮਚੀ ਚੀਕ ਪੁਕਾਰ

ਤੇਜ਼ ਹਨ੍ਹੇਰੀ ਕਾਰਨ ਕਿਸ਼ਤੀ ਪਲਟੀ

ਥਾਣਾ ਮੁਖੀ ਦਾਤਾਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਟੋਡਾਰਾਏਸਿੰਘ ਪੰਚਾਇਤ ਕਮੇਟੀ ਦੇ ਜੂਨੀਅਰ ਇੰਜੀਨੀਅਰ ਮੋਹਸਿਨ ਖਾਨ ਆਪਣੇ ਪਰਿਵਾਰ ਨਾਲ ਬੀਸਲਪੁਰ ਬੰਨ੍ਹ 'ਚ ਕਿਸ਼ਤੀ ਤੋਂ ਯਾਤਰਾ ਕਰ ਰਹੇ ਸਨ। ਉਸ ਦੌਰਾਨ ਅਚਾਨਕ ਆਈ ਹਨ੍ਹੇਰੀ ਕਾਰਨ ਪਾਣੀ 'ਚ ਤੇਜ਼ ਲਹਿਰ ਦੀ ਵਜ੍ਹਾ ਨਾਲ ਕਿਸ਼ਤੀ ਪਲਟ ਗਈ। ਪੁਲਸ ਅਧਿਕਾਰੀ ਮੁਤਾਬਕ ਮਛੇਰਿਆਂ ਨੇ ਪਰਿਵਾਰ ਦੇ ਦੋ ਬੱਚਿਆਂ, ਦੋ ਔਰਤਾਂ ਅਤੇ ਇਕ ਵਿਅਕਤੀ ਸਮੇਤ 5 ਲੋਕਾਂ ਨੂੰ ਬਚਾਅ ਲਿਆ, ਉੱਥੇ ਹੀ ਮੋਹਸਿਨ ਖਾਨ ਅਤੇ ਕਿਸ਼ਤੀ ਚਾਲਕ ਬਦਰੀ ਗੁੱਜਰ ਦਾ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ- ਬੈਂਗਲੁਰੂ 'ਚ PM ਮੋਦੀ ਦਾ 8 ਕਿਲੋਮੀਟਰ ਲੰਮਾ ਰੋਡ ਸ਼ੋਅ, ਲੋਕਾਂ ਨੇ ਕੀਤੀ ਫੁੱਲਾਂ ਦੀ ਵਰਖਾ

ਤਲਾਸ਼ੀ ਮੁਹਿੰਮ ਜਾਰੀ

ਉਨ੍ਹਾਂ ਦੱਸਿਆ ਕਿ ਰਾਤ ਦੇ ਸਮੇਂ ਤਲਾਸ਼ੀ ਮੁਹਿੰਮ ਰੋਕ ਦਿੱਤੀ ਗਈ ਅਤੇ ਐਤਵਾਰ ਸਵੇਰੇ ਅਜਮੇਰ ਤੋਂ ਆਈ ਸੂਬਾ ਆਫ਼ਤ ਮੋਚਨ ਬਲ (SDRF) ਦੀ ਟੀਮ ਨੇ ਮੋਹਸਿਨ ਖਾਨ ਅਤੇ ਬਦਰੀ ਗੁੱਜਰ ਦੀ ਭਾਲ ਦੀ ਮੁਹਿੰਮ ਸ਼ੁਰੂ ਕੀਤੀ। SDRF, ਪੁਲਸ, ਸਥਾਨਕ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਦੋਹਾਂ ਦੀ ਭਾਲ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੱਛੀਆਂ ਫੜਨ ਲਈ ਕੰਮ ਆਉਣ ਵਾਲੀ ਦੋ ਲੋਕਾਂ ਦੀ ਸਮਰੱਥਾ ਵਾਲੀ ਕਿਸ਼ਤੀ ਵਿਚ 7 ਲੋਕਾਂ ਦੇ ਬੈਠ ਜਾਣ ਨਾਲ ਕਿਸ਼ਤੀ ਤੇਜ਼ ਹਵਾਵਾਂ ਵਿਚ ਬੇਕਾਬੂ ਹੋ ਕੇ ਪਲਟ ਗਈ। 

ਇਹ ਵੀ ਪੜ੍ਹੋ- ਕਿਸਾਨਾਂ ਦੇ ਦਿੱਲੀ ਕੂਚ ਦੇ ਸੱਦੇ ਮਗਰੋਂ ਜੰਤਰ-ਮੰਤਰ 'ਤੇ ਪੁਲਸ ਦੀ ਭਾਰੀ ਤਾਇਨਾਤੀ, ਸਿੰਘੂ ਬਾਰਡਰ 'ਤੇ ਸੁਰੱਖਿਆ ਸਖ਼ਤ


Tanu

Content Editor

Related News