ਹਿਮਾਚਲ 'ਚ ਆਸਮਾਨ ਤੋਂ ਵਰ੍ਹ ਰਹੀ ਆਫ਼ਤ, ਬੱਦਲ ਫਟਣ ਨਾਲ 7 ਲੋਕਾਂ ਦੀ ਮੌਤ
Monday, Aug 14, 2023 - 10:55 AM (IST)
ਸੋਲਨ- ਹਿਮਾਚਲ ਪ੍ਰਦੇਸ਼ ਵਿਚ ਇਕ ਵਾਰ ਫਿਰ ਆਸਮਾਨ ਤੋਂ ਮੀਂਹ ਨਾਲ ਆਫ਼ਤ ਵਰ੍ਹ ਰਹੀ ਹੈ। ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਜ਼ੋਰਦਾਰ ਮੀਂਹ ਪੈ ਰਿਹਾ ਹੈ। ਸੋਲਨ ਜ਼ਿਲ੍ਹੇ ਵਿਚ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਦੀ ਘਟਨਾ ਵਿਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਲਾਪਤਾ ਹਨ। ਬੱਦਲ ਫਟਣ ਦੀ ਇਹ ਘਟਨਾ ਦੇਰ ਰਾਤ ਸੋਲਨ ਸਥਿਤ ਮਮਲੀਕ ਦੇ ਧਾਯਾਵਲਾ ਪਿੰਡ ਵਿਚ ਵਾਪਰੀ। ਇਸ ਘਟਨਾ ਵਿਚ ਦੋ ਘਰ ਅਤੇ ਇਕ ਗਊ ਸ਼ਾਲਾ ਵੀ ਵਹਿ ਗਏ ਹਨ।,ਸੜਕਾਂ ਬੰਦ ਹੋਣ ਕਾਰਨ ਆਵਾਜਾਈ ਠੱਪ ਹੋ ਗਈ ਹੈ।
ਇਹ ਵੀ ਪੜ੍ਹੋ- SC ਦੀ ਯੂ. ਪੀ. ਸਰਕਾਰ ਨੂੰ ਝਾੜ, ਕਿਹਾ- ਅਤੀਕ-ਅਸ਼ਰਫ ਦੇ ਕਤਲ ’ਚ ਕਿਸੇ ਦੀ ਤਾਂ ਮਿਲੀਭੁਗਤ ਹੈ
ਕੰਡਾਘਾਟ ਦੇ ਸਬ-ਡਿਵੀਜ਼ਨ ਮੈਜਿਸਟ੍ਰੇਟ ਸਿਧਾਂਤ ਆਚਾਰੀਆ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਲਬੇ ਵਿਚ ਦੱਬੇ 6 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਉੱਥੇ ਹੀ ਹੁਣ ਤੱਕ 7 ਲਾਸ਼ਾਂ ਨੂੰ ਕੱਢਿਆ ਜਾ ਚੁੱਕਾ ਹੈ। ਮੌਕੇ 'ਤੇ ਪੁਲਸ ਅਤੇ SDRF ਦੀ ਟੀਮ ਮੌਜੂਦ ਹਨ। ਮੋਹਲੇਧਾਰ ਮੀਂਹ ਕਾਰਨ ਹਿਮਾਚਲ ਪ੍ਰਦੇਸ਼ 'ਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਕਈ ਥਾਈਂ ਰਸਤੇ ਬੰਦ ਹਨ। ਲੋਕ ਥਾਂ-ਥਾਂ ਫਸੇ ਹਨ। ਹਿਮਾਚਲ ਦੇ ਪਹਾੜਾਂ 'ਤੇ ਲਗਾਤਾਰ ਜ਼ਮੀਨ ਖਿਸਕ ਰਹੀ ਹੈ। ਇਸ ਦਰਮਿਆਨ ਸਰਕਾਰ ਨੇ 14 ਅਗਸਤ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਜ਼ਮੀਨ ਖਿਸਕਣ ਕਾਰਨ ਕੁੱਲੂ-ਮਨਾਲੀ ਜਾਣ ਵਾਲੇ ਰਾਹ ਬੰਦ ਹਨ।
ਇਹ ਵੀ ਪੜ੍ਹੋ- ਜੈਨੇਰਿਕ ਦਵਾਈਆਂ ਨਾ ਲਿਖਣ ਵਾਲੇ ਡਾਕਟਰਾਂ ’ਤੇ ਹੋਵੇਗੀ ਸਜ਼ਾਯੋਗ ਕਾਰਵਾਈ
ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਤੋਂ ਪੰਡੋਹ ਦਰਮਿਆਨ ਕਈ ਥਾਵਾਂ 'ਤੇ ਰਾਹ ਬੰਦ ਹਨ। DGP ਸੰਜੇ ਕੁੰਡੂ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਨਾਲ ਹੀ ਨਦੀਆਂ-ਨਾਲਿਆਂ ਅਤੇ ਜ਼ਮੀਨ ਖਿਸਕਣ ਵਾਲੇ ਸੰਭਾਵਿਤ ਇਲਾਕਿਆਂ ਵਿਚ ਨਾ ਜਾਣ ਦੀ ਸਲਾਹ ਦਿੱਤੀ ਹੈ। ਓਧਰ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਆਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਅਗਲੇ 72 ਘੰਟੇ ਜ਼ਬਰਦਸਤ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਿਮਲਾ, ਕਾਂਗੜਾ, ਚੰਬਾ, ਹਮੀਰਪੁਰ, ਬਿਲਾਸਪੁਰ, ਮੰਡੀ, ਕੁੱਲੂ ਅਤੇ ਸੋਲਨ ਜ਼ਿਲ੍ਹਿਆਂ ਵਿਚ ਜ਼ਬਰਦਸਤ ਮੀਂਹ ਅਤੇ ਬੱਦਲ ਫਟਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਅਚਾਨਕ ਹੜ੍ਹ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਸ਼ਿਮਲਾ 'ਚ ਵੱਡਾ ਹਾਦਸਾ, ਡਿੱਗਿਆ ਸ਼ਿਵ ਬੌੜੀ ਮੰਦਰ, 15 ਲੋਕ ਦੱਬੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8