ਪੈਸੇ ਕਢਵਾਉਣ ਲਈ ਕਾਰੋਬਾਰੀ ਨੇ ਚੈੱਕ ਦੇ ਕੇ ਭੇਜਿਆ ਬੈਂਕ, ਨੌਕਰ ਉਡਾ ਲੈ ਗਿਆ 7 ਲੱਖ ਰੁਪਏ

06/17/2018 12:26:14 PM

ਨਵੀਂ ਦਿੱਲੀ— ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ 'ਚ ਇਕ ਕਾਰੋਬਾਰੀ ਦਾ ਨੌਕਰ 7 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਇਸ ਦੇ ਬਾਅਦ ਕਾਰੋਬਾਰੀ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਨਾਜ ਕਾਰੋਬਾਰੀ ਵਰੁਣ ਗਰਗ ਨੇ ਆਪਣੇ ਨੌਕਰ ਅਸ਼ੋਕ ਕੁਮਾਰ ਨੂੰ 7 ਲੱਖ ਰੁਪਏ ਦਾ ਚੈਕ ਦੇ ਕੇ ਉਸ ਨੂੰ ਪੈਸ ਕਢਵਾਉਣ ਲਈ ਬੈਂਕ ਭੇਜਿਆ ਸੀ। ਜਿਸ ਦੇ ਬਾਅਦ ਨੌਕਰ ਵਾਪਸ ਨਹੀਂ ਆਇਆ। ਕਾਰੋਬਾਰੀ ਮੁਤਾਬਕ ਦੋਸ਼ੀ ਨੌਕਰ ਝਾਰਖੰਡ ਦਾ ਰਹਿਣ ਵਾਲਾ ਹੈ। ਤਿੰਨ ਸਾਲ ਪਹਿਲੇ ਉਹ ਵਰੁਣ ਗਰਗ ਦੇ ਇੱਥੇ ਨੌਕਰੀ ਮੰਗ ਆਇਆ ਸੀ। ਉਦੋਂ ਤੋਂ ਉਹ ਇੱਥੇ ਨੌਕਰੀ ਕਰ ਰਿਹਾ ਸੀ। ਪੀੜਤ ਕਾਰੋਬਾਰੀ ਵਰੁਣ ਗਰਗ ਦੀ ਸ਼ਿਕਾਇਤ 'ਤੇ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਇਸ ਗੱਲ ਦਾ ਸ਼ੱਕ ਵੀ ਹੈ ਕਿ ਨੌਕਰ ਅਸ਼ੋਕ ਕੁਮਾਰ ਨਾਲ ਕੋਈ ਹਾਦਸਾ ਜਾਂ ਵਾਰਦਾਤ ਵੀ ਹੋਈ ਹੋਵੇ। ਪੁਲਸ ਅਸ਼ੋਕ ਦੀ ਤਲਾਸ਼ ਕਰ ਰਹੀ ਹੈ। ਪੁਲਸ 'ਚ ਦਰਜ ਸ਼ਿਕਾਇਤ ਮੁਤਾਬਕ ਪੀੜਤ ਵਰੁਣ ਗਰਗ ਸਰਸਵਤੀ ਵਿਹਾਰ 'ਚ ਰਹਿੰਦੇ ਹਨ।


Related News