ਮਿਸ਼ਨ ਟੀਕਾਕਰਨ! ਹੁਣ ਭਾਰਤ 'ਚ ਹੋਵੇਗਾ ਰੂਸ ਦੀ ਕੋਰੋਨਾ ਵੈਕਸੀਨ 'ਸਪੂਤਨਿਕ ਵੀ' ਦਾ ਉਤਪਾਦਨ
Tuesday, Jul 13, 2021 - 02:37 PM (IST)
ਨਵੀਂ ਦਿੱਲੀ- ਰੂਸੀ ਸਿੱਧੇ ਨਿਵੇਸ਼ ਫੰਡ (ਆਰ.ਡੀ.ਆਈ.ਐੱਫ.) ਨੇ ਮੰਗਲਵਾਰ ਨੂੰ ਕਿਹਾ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ.ਆਈ.ਆਈ.) ਸਤੰਬਰ ਤੋਂ ਆਪਣੇ ਪਲਾਂਟਾਂ 'ਚ ਸਪੂਤਨਿਕ ਵੈਕਸੀਨ ਦਾ ਉਤਪਾਦਨ ਸ਼ੁਰੂ ਕਰੇਗਾ। ਆਰ.ਡੀ.ਆਈ.ਐੱਫ. ਨੇ ਇਕ ਬਿਆਨ 'ਚ ਕਿਹਾ,''ਐੱਸ.ਆਈ.ਆਈ. ਦੇ ਪਲਾਂਟਾਂ 'ਚ ਸਪੂਤਨਿਕ ਵੈਕਸੀਨ ਦੇ ਪਹਿਲੇ ਬੈਚ ਦੇ ਸਤੰਬਰ 'ਚ ਤਿਆਰ ਹੋਣ ਦੀ ਉਮੀਦ ਹੈ।''
ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਦੇ 31,443 ਨਵੇਂ ਮਾਮਲੇ, ਮਰਨ ਵਾਲਿਆਂ ਦਾ ਅੰਕੜਾ 2 ਹਜ਼ਾਰ ਤੋਂ ਪਾਰ
ਬਿਆਨ 'ਚ ਕਿਹਾ ਗਿਆ ਕਿ ਭਾਰਤ 'ਚ ਵੱਖ-ਵੱਖ ਪੱਖ ਹਰ ਸਾਲ ਸਪੂਤਨਿਕ-ਵੀ ਵੈਕਸੀਨ ਦੀਆਂ 30 ਕਰੋੜ ਤੋਂ ਵੱਧ ਖੁਰਾਕਾਂ ਦਾ ਉਤਪਾਦਨ ਕਰਨਾ ਚਾਹੁੰਦੇ ਹਨ। ਆਰ.ਡੀ.ਆਈ.ਐੱਫ. ਨੇ ਕਿਹਾ,''ਤਕਨੀਕੀ ਤਬਾਦਲੇ ਦੀ ਪ੍ਰਕਿਰਿਆ ਦੇ ਅਧੀਨ ਐੱਸ.ਆਈ.ਆਈ. ਨੂੰ ਗਮਲੇਆ ਸੈਂਟਰ ਤੋਂ ਸੈੱਲ ਅਤੇ ਵੈਕਟਰ ਨਮੂਨੇ ਪਹਿਲਾਂ ਹੀ ਮਿਲ ਚੁਕੇ ਹਨ। ਭਾਰਤੀ ਦਵਾਈ ਜਨਰਲ ਕੰਟਰੋਲਰ (ਡੀ.ਸੀ.ਜੀ.ਆਈ.) ਵਲੋਂ ਇਨ੍ਹਾਂ ਦੇ ਆਯਾਤ ਦੀ ਮਨਜ਼ੂਰੀ ਮਿਲਣ ਨਾਲ ਕਲਟੀਵੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।''