ਹੌਲਦਾਰ ਦੀ ਸ਼ੱਕੀ ਹਾਲਾਤ ''ਚ ਹੋਈ ਮੌਤ

07/10/2018 4:00:44 PM

ਭਿਵਾਨੀ— ਭਿਵਾਨੀ 'ਚ ਪੁਲਸ ਦੇ ਇਕ ਹੌਲਦਾਰ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਹੌਲਦਾਰ ਦੀ ਲਾਸ਼ ਉਸ ਦੀ ਕਾਰ 'ਚ ਤੋਸ਼ਾਮ ਬਾਈਪਾਸ ਕੋਲੋ ਮਿਲੀ। ਫਿਲਹਾਲ ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਨਾਲ ਹੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੌਤ ਹਾਰਟ ਅਟੈਕ ਜਾਂ ਬੀ. ਪੀ. ਦੇ ਕਾਰਨ ਹੋਈ ਹੈ। 
ਜਾਣਕਾਰੀ ਮੁਤਾਬਕ ਹਿਸਾਰ ਦੇ ਸਾਤਰੋੜ ਪਿੰਡ ਨਿਵਾਸੀ 43 ਸਾਲਾ ਨਵੀਨ ਕੁਮਾਰ ਹਰਿਆਣਾ ਪੁਲਸ 'ਚ ਹੌਲਦਾਰ (ਐੱਚ. ਪੀ.) ਦੇ ਅਹੁਦੇ 'ਤੇ ਤਾਇਨਾਤ ਸੀ। ਫਿਲਹਾਲ ਨਵੀਨ ਕੁਮਾਰ ਖਰਕ ਪੁਲਸ ਚੌਂਕੀ 'ਚ ਹੌਲਦਾਰ ਸੀ। ਪੁਲਸ ਨੂੰ ਅੱਜ ਅਚਾਨਕ ਸੂਚਨਾ ਮਿਲੀ ਕਿ ਤੋਸ਼ਾਮ ਬਾਈਪਾਸ 'ਤੇ ਇਕ ਕਾਰ 'ਚ ਇਕ ਲਾਸ਼ ਪਈ ਹੋਈ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਦੀ ਜਾਂਚ ਕੀਤੀ ਤਾਂ ਉਸ ਦੀ ਪਛਾਣ ਹੌਲਦਾਰ ਨਵੀਨ ਦੇ ਰੂਪ 'ਚ ਹੋਈ। ਸਿਟੀ ਥਾਣਾ ਪੁਲਸ ਲਾਸ਼ ਨੂੰ ਪੋਸਟਮਾਰਟਮ ਲਈ ਚੌਧਰੀ ਬੰਸੀਲਾਲ ਨਾਗਰਿਕ ਹਸਪਤਾਲ ਲੈ ਕੇ ਆਈ। ਨਾਲ ਹੀ ਪਰਿਵਾਰ ਨੂੰ ਸੂਚਨਾ ਦਿੱਤੀ ਗਈ। ਹੌਲਦਾਰ ਦੀ ਲਾਸ਼ 'ਤੇ ਸੱਟ ਦੇ ਕੋਈ ਨਿਸ਼ਾਨ ਨਾ ਹੋਣ ਦੇ ਕਾਰਨ ਕਤਲ ਜਾਂ ਹਾਦਸੇ ਦੀ ਬਜਾਏ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨਵੀਨ ਹੌਲਦਾਰ ਦੀ ਮੌਤ ਹਾਰਟ ਅਟੈਕ ਜਾਂ ਬੀ. ਪੀ. ਘੱਟ ਜਾਂ ਜ਼ਿਆਦਾ ਹੋਣ ਦੇ ਕਾਰਨ ਹੋਈ ਹੋਵੇਗੀ। 
ਦੱਸਿਆ ਜਾ ਰਿਹਾ ਹੈ ਕਿ ਵੱਡੇ ਭਰਾ ਅਤੇ ਹਿਸਾਰ 'ਚ ਬਿਜਲੀ ਨਿਗਮ 'ਚ ਐੱਸ. ਡੀ. ਓ. ਅਹੁਦੇ 'ਤੇ ਤਾਇਨਾਤ ਵਿਨੋਦ ਕੁਮਾਰ ਦੇ ਬਿਆਨ 'ਤੇ ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਵਿਨੋਦ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਦੌਰ 'ਚ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ ਹੈ। ਅਜਿਹੇ 'ਚ ਪੋਸਟਮਾਰਟਮ ਰਿਪੋਰਟ ਆਉਣ 'ਤੇ ਹੀ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਵਗਾ। ਹੌਲਦਾਰ ਧਰਮਬੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਨਵੀਨ ਦੀ ਕਾਰ ਦੇ ਏ. ਸੀ. ਦੀ ਫੈਨਬੈਲਟ ਟੁੱਟੀ ਹੋਈ ਹੈ। ਅਜਿਹੇ 'ਚ ਸ਼ੱਕ ਹੈ ਕਿ ਉਨ੍ਹਾਂ ਦੀ ਮੌਤ ਹਾਰਟ ਅਟੈਕ ਜਾਂ ਬੀ. ਪੀ. ਦੇ ਕਾਰਨ ਹੋਈ ਹੋਵੇ।


Related News