JNU 'ਚ ਹਿੰਸਾ ਤੋਂ ਬਾਅਦ ਸੈਮੇਸਟਰ ਰਜਿਸਟ੍ਰੇਸ਼ਨ ਦੀ ਤਰੀਕ ਵਧੀ
Tuesday, Jan 07, 2020 - 12:15 AM (IST)

ਨਵੀਂ ਦਿੱਲੀ — ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਸਰਵਰ ਠੱਪ ਰਹਿਣ ਕਾਰਨ ਸੈਮੇਸਟਰ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਤਰੀਕ ਐਤਵਾਰ ਤਕ ਵਧਾ ਦਿੱਤੀ ਹੈ। ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰਮੋਦ ਕੁਮਾਰ ਨੇ ਬਿਆਨ 'ਚ ਕਿਹਾ ਕਿ ਕੁਝ, 'ਸ਼ਰਾਰਤੀ ਅਨਸਰਾਂ' ਨੇ 'ਆਪਣਾ ਅੰਦੋਲਨ ਜਾਰੀ ਰੱਖਣ ਦੇ ਤਹਿਤ' ਯੂਨੀਵਰਸਿਟੀ ਦੇ ਸੂਚਨਾ ਤੇ ਸੰਚਾਰ ਸੇਵਾ ਨੂੰ ਬੂਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ।
ਦਿੱਲੀ ਪੁਲਸ ਨੇ ਦਰਜ ਕੀਤੀ ਐੱਫ.ਆਈ.ਆਰ.
ਦਿੱਲੀ ਪੁਲਸ ਨੇ ਜੇ.ਐੱਨ.ਯੂ. ਪਰਿਸਰ 'ਚ ਦੰਗਾ ਕਰਨ ਅਤੇ ਸੰਪਤੀ ਨੂੰ ਨੁਕਸਾਨ ਪੰਚਾਉਣ ਦੇ ਦੋਸ਼ 'ਚ ਅਣਪਛਾਤੇ ਲੋਕਾਂ ਖਿਲਾਫ ਸੋਮਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ। ਐੱਫ.ਆਈ.ਆਰ. ਮੁਤਾਬਕ ਵਿਦਿਆਰਥੀ ਵਧੀ ਹੋਈ ਫੀਸ ਦੇ ਵਿਰੋਧ 'ਚ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਸਨ। ਹਾਈ ਕੋਰਟ ਦੇ ਨਿਰਦੇਸ਼ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਬਲਾਕ ਦੇ 100 ਮੀਟਰ ਦੇ ਦਾਇਰੇ 'ਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਮਨਜ਼ੂਰੀ ਨਹੀਂ ਹੈ।
ਸ਼ਿਕਾਇਤ 'ਚ ਕਿਹਾ ਗਿਆ. 'ਐਤਵਾਰ ਨੂੰ ਕਰੀਬ 3.45 ਮਿੰਟ 'ਤੇ ਪੁਲਸ ਇੰਚਾਰਜ ਦੀ ਅਗਵਾਈ ਵਾਲੀ ਇਕ ਟੀਮ ਨੂੰ ਸੂਚਨਾ ਮਿਲੀ ਕਿ ਪੇਰਿਆਰ ਹੋਸਟਲ 'ਚ ਕੁਝ ਵਿਦਿਆਰਥੀ ਇਕੱਠੇ ਹੋ ਗਏ ਹਨ ਅਤੇ ਉਨ੍ਹਾਂ ਵਿਚਾਲੇ ਝਗੜਾ ਹੋ ਰਿਹਾ ਹੈ। ਉਹ ਹੋਸਟਲ ਦੀ ਇਮਾਰਤ 'ਚ ਵੀ ਭੰਨ੍ਹ-ਤੋੜ ਕਰ ਰਹੇ ਹਨ।'